25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਕੰਪਿਊਟਰ ਸਿੱਖਿਆ ਵੱਲ ਵਿਦਿਆਰਥੀਆਂ ਨੂੰ ਆਤਮ-ਨਿਰਭਰ ਬਣਾਉਣ ਲਈ ਪੰਜਾਬ ਯੂਨੀਵਰਸਿਟੀ ਨੇ ਚੁੱਕਿਆ ਕਦਮ

ਚੰਡੀਗੜ੍ਹ, 25 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਅਪਲਾਈਡ ਮੈਨੇਜਮੈਂਟ ਸਾਇੰਸਿਜ਼ (ਯੂ. ਆਈ.

Ad Position 21
No active advertisement
ਅਜੀਤ ਡੈਸਕ 26-11-2026
ਚੰਡੀਗੜ੍ਹ, 25 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਅਪਲਾਈਡ ਮੈਨੇਜਮੈਂਟ ਸਾਇੰਸਿਜ਼ (ਯੂ. ਆਈ. ਏ. ਐਮ. ਐਸ.) ਨੇ ਵਿਦਿਆਰਥੀਆਂ ਦੇ ਵਿਹਾਰਕ, ਤਕਨੀਕੀ ਅਤੇ ਵਿਸ਼ਲੇਸ਼ਣਾਤਮਕ ਹੁਨਰਾਂ ਨੂੰ ਵਧਾਉਣ ਦੇ ਉਦੇਸ਼ ਨਾਲ ਅਕਤੂਬਰ ਤੋਂ ਨਵੰਬਰ ਤੱਕ ਆਪਣਾ ਐਮ. ਐਸ. ਐਕਸਲ ਲਰਨਿੰਗ ਪ੍ਰੋਗਰਾਮ ਦੀ ਸਮਾਪਤੀ ਕਰਵਾਈ। ਸਿਖਲਾਈ-ਕਮ-ਪਲੇਸਮੈਂਟ ਅਫਸਰ ਡਾ. ਅਮਨਦੀਪ ਸਿੰਘ ਮਰਵਾਹਾ ਦੀ ਅਗਵਾਈ ਹੇਠ ਇਹ ਪ੍ਰੋਗਰਾਮ ਕਰਵਾਇਆ। ਯੂ. ਆਈ. ਏ. ਐਮ. ਐਸ. ਦੀ ਡਾਇਰੈਕਟਰ ਪ੍ਰੋ. ਅਨੁਪ੍ਰੀਤ ਕੌਰ ਮਾਵੀ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਐਮ. ਐਸ. ਐਕਸਲ ਵਰਗੇ ਵਿਹਾਰਕ ਹੁਨਰ ਪ੍ਰਬੰਧਨ ਵਿਦਿਆਰਥੀਆਂ ਲਈ ਉਨ੍ਹਾਂ ਦੀਆਂ ਵਿਸ਼ਲੇਸ਼ਣਾਤਮਕ ਯੋਗਤਾਵਾਂ, ਡੇਟਾ-ਅਧਾਰਤ ਫ਼ੈਸਲਾ ਲੈਣ ਤੇ ਪੇਸ਼ੇਵਾਰ ਯੋਗਤਾ ਨੂੰ ਵਧਾਉਣ ਲਈ ਜ਼ਰੂਰੀ ਹਨ। ਵਿਦਿਆਰਥੀਆਂ ਨੂੰ ਆਪਣੀ ਉਦਯੋਗ ਤਿਆਰੀ ਤੇ ਰੁਜ਼ਗਾਰਯੋਗਤਾ ਨੂੰ ਮਜ਼ਬੂਤ ਕਰਨ ਲਈ ਅਜਿਹੇ ਹੁਨਰ-ਵਿਕਾਸ ਪਹਿਲਕਦਮੀਆਂ ’ਚ ਸਰਗਰਮੀ ਨਾਲ ਹਿੱਸਾ ਲੈਣਾ ਜ਼ਰੂਰੀ ਹੈ। ਸੈਸ਼ਨਾਂ ਵਿਚ ਵੱਖ-ਵੱਖ ਵਿਸ਼ਿਆਂ ਨੂੰ ਸ਼ਾਮਿਲ ਕੀਤਾ, ਜਿਸ ਵਿਚ ਬੁਨਿਆਦੀ ਐਕਸਲ ਸੰਕਲਪਾਂ ਤੋਂ ਲੈ ਕੇ ਉੱਨਤ ਐਪਲੀਕੇਸ਼ਨਾਂ ਤੱਕ, ਜਿਸ ’ਚ ਸਪ੍ਰੈਡਸ਼ੀਟ ਪ੍ਰਬੰਧਨ, ਡੇਟਾ ਸੰਗਠਨ, ਫਾਰਮੈਟਿੰਗ, ਫਾਰਮੂਲੇ ਅਤੇ ਫੰਕਸ਼ਨ, ਡੇਟਾ ਵਿਸ਼ਲੇਸ਼ਣ ਤੇ ਡੈਸ਼ਬੋਰਡ ਰਚਨਾ ਸ਼ਾਮਿਲ ਸਨ। ਵਿਦਿਆਰਥੀਆਂ ਨੂੰ ਅਕਾਦਮਿਕ ਪ੍ਰਾਜੈਕਟਾਂ , ਇੰਟਰਨਸ਼ਿਪਾਂ, ਖੋਜ ਤੇ ਭਵਿੱਖ ਦੇ ਪੇਸ਼ੇਵਰ ਮੌਕਿਆਂ ਨਾਲ ਸੰਬੰਧਿਤ ਹੁਨਰਾਂ ਨਾਲ ਲੈਸ ਕਰਦੇ ਹੋਏ, ਵਿਹਾਰਕ ਅਭਿਆਸਾਂ ਤੇ ਅਸਲ-ਸੰਸਾਰ ਦੇ ਵਪਾਰਕ ਦ੍ਰਿਸ਼ਾਂ ਵਿਚ ਐਕਸਲ ਦੀ ਵਰਤੋਂ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਪ੍ਰੋਗਰਾਮ ਦਾ ਸਮਾਪਨ ਇਕ ਸਰਟੀਫਿਕੇਟ ਵੰਡ ਸਮਾਰੋਹ ਨਾਲ ਹੋਇਆ, ਜਿਸ ਵਿਚ ਸਿਖਲਾਈ ਪ੍ਰੋਗਰਾਮ ਨੂੰ ਸਫਲਤਾਪੂਰਵਕ ਪੂਰਾ ਕਰਨ ਵਾਲੇ ਵਿਦਿਆਰਥੀਆਂ ਦੀ ਭਾਗੀਦਾਰੀ, ਸਮਰਪਣ ਤੇ ਯਤਨਾਂ ਨੂੰ ਮਾਨਤਾ ਦਿੱਤੀ ਗਈ। ਸਰਟੀਫਿਕੇਟ ਯੂਨੀਵਰਸਿਟੀ ਬਿਜ਼ਨਸ ਸਕੂਲ (ਯੂ. ਬੀ. ਐਸ.) ਪ੍ਰੋ. ਗੁਨਮਾਲਾ ਸੂਰੀ ਤੇ ਆਈ. ਸੀ. ਐਸ. ਐਸ. ਆਰ. ਦੇ ਡਾਇਰੈਕਟਰ ਪ੍ਰੋ. ਉਪਾਸਨਾ ਜੋਸ਼ੀ ਸੇਠੀ ਦੁਆਰਾ ਵੰਡੇ ਗਏ।
Ad Position 22
No active advertisement
ਪਿਛਲੀ ਖ਼ਬਰ ਜੇ. ਬੀ. ਫਿਟਨੈੱਸ ਜਿਮ ਵਲੋਂ ਖੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ‘ ਸੁਰੱਖਿਅਤ ਬਚਪਨ ਅਭਿਆਨ’ ਤਹਿਤ ਪੋਕਸੋ ਵਰਕਸ਼ਾਪ ’ਚ ਮਾਸਟਰ ਟਰੇਨਰ ਨੇ ਅਧਿਆਪਕਾਂ ਨੂੰ ਦਿੱਤੀ ਸਿਖਲਾਈ
Ad Position 24