ਲੁਧਿਆਣਾ, 26 ਫਰਵਰੀ (ਅ. ਬ.)ਪੈਪਸੀਕੋ ਇੰਡੀਆ ਦੀ ਹਾਈ ਵੋਲਟੇਜ਼ ਐਨਰਜੀ ਡਿ੍ੰਕ ਸਟਿੰਗ ਐਨਰਜੀ ਨੇ ਆਪਣੇ ਸੋਨਿਕ ਬ੍ਰਾਂਡ ਯੂਨੀਵਰਸ ਦੇ ਨਵੇਂ ਚੈਪਟਰ ਨਾਲ ਇਕ ਨਵਾਂ ਕੈਂਪੇਨ ਸ਼ੁਰੂ ਕੀਤਾ ਹੈ | ਇਸ ਕੈਂਪੇਨ ਦੇ ਤਹਿਤ ਮੈਚ ਦੌਰਾਨ ਲੱਗਣ ਵਾਲੇ ਹਰ ਛੱਕੇ ਨੂੰ ਸਟਿੰਗ ਦੇ ਸਿਗਨੇਚਰ ਮੋਮੈਂਟ ਵਿਚ ਬਦਲਿਆ ਜਾ ਰਿਹਾ ਹੈ | ਇਸ ਸੀਜ਼ਨ ਵਿਚ ਸਟਿੰਗ ਐਨਰਜੀ ਨੇ ਵੱਡਾ ਟੀਚਾ ਰੱਖਿਆ ਹੈਮੈਚ ਵਿਚ ਲੱਗਣ ਵਾਲੇ ਹਰ ਛੱਕੇ ਦੀ ਆਵਾਜ਼ ਨੂੰ ਉਸਦੀ ਆਪਣੀ ਪਛਾਣ ਦੇਣੀ | ਜਦੋਂ ਗੇਂਦ ਬਾਊਾਡਰੀ ਪਾਰ ਕਰਦੀ ਹੈ, ਤਾਂ ਹਰ ਬਾਊਾਡਰੀ ਇੱਕੋ ਜਿਹੀ ਨਹੀਂ ਹੁੰਦੀ ਅਤੇ ਨਾ ਹੀ ਹਰ ਛੱਕਾ ਇੱਕੋ ਵਰਗਾ ਹੁੰਦਾ ਹੈ | ਦੇਸ਼ ਭਰ ਵਿਚ ਚੱਲ ਰਹੀ ਇਸ ਕੈਂਪੇਨ ਨਾਲ ਸਟਿੰਗ ਐਨਰਜੀ ਕਿ੍ਕਟ ਦੇ ਸਭ ਤੋਂ ਜੋਸ਼ੀਲੇ ਪਲ ਦੇ ਕੇਂਦਰ ਵਿਚ ਆ ਗਈ ਹੈ | ਹੁਣ ਹਰ ਛੱਕੇ ਦੀ ਆਪਣੀ ਖਾਸ 'ਸਟਿੰਗ ਸੋਨਿਕ ਸਾਊਾਡ' ਹੋਵੇਗੀ | ਇਸ ਬਾਰੇ ਪੈਪਸੀਕੋ ਇੰਡੀਆ ਦੀ ਕੈਟੇਗਰੀ ਹੈੱਡਐਨਰਜੀ ਪੋਰਟਫੋਲਿਓ ਦੀਕਸ਼ਾ ਬਜਾਜ ਨੇ ਕਿਹਾ ਕਿ ਕਿ੍ਕਟ ਭਾਰਤ ਵਿਚ ਜੋਸ਼ ਦਾ ਸਭ ਤੋਂ ਵੱਡਾ ਮੰਚ ਹੈ ਅਤੇ ਛੱਕੇ ਉਸ ਜੋਸ਼ ਦੀ ਚੋਟੀ ਹੁੰਦੇ ਹਨ | ਸਾਡੀ ਮੁਹਿੰਮ ਇਸ ਗੱਲ 'ਤੇ ਆਧਾਰਿਤ ਹੈ ਕਿ ਹਰ ਛੱਕਾ ਵੱਖਰਾ ਹੁੰਦਾ ਹੈ | ਹਰ ਛੱਕੇ ਦੀ ਐਨਰਜੀ ਵੀ ਵੱਖਰੀ ਹੁੰਦੀ ਹੈ | ਇਸ ਲਈ ਅਸੀਂ ਹਰ ਛੱਕੇ ਨਾਲ ਵੱਖ-ਵੱਖ ਸਟਿੰਗ ਸੋਨਿਕ ਆਈਡੈਂਟਿਟੀ ਪੇਸ਼ ਕੀਤੀ ਹੈ |