ਹੋਲੀ ਦੇ ਦਿਨ ਦੋ ਨੌਜਵਾਨਾਂ ਦੀ ਮੌਤ, ਇਕ ਦਾ ਕਤਲ <br/>
ਅਜੀਤ ਡੈਸਕ
06-03-2026
ਦੂਜੀ ਘਟਨਾ ਰਾਮ ਦਰਬਾਰ ਇਲਾਕੇ ਵਿਚ ਵਾਪਰੀ | ਜਿੱਥੇ 23 ਸਾਲਾ ਸੂਰਜ ਆਪਣੇ ਭਰਾ (ਕਜ਼ਨ) ਨਾਲ ਪੈਦਲ ਬਾਜ਼ਾਰ ਜਾ ਰਿਹਾ ਸੀ | ਇਕ ਤੇਜ਼ ਰਫ਼ਤਾਰ ਪਿਕਅੱਪ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ | ਟੱਕਰ ਇੰਨੀ ਭਿਆਨਕ ਸੀ ਕਿ ਸੂਰਜ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਉਸ ਨੂੰ ਤੁਰੰਤ ਸੈਕਟਰ-32 ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ | ਪੁਲਿਸ ਨੇ ਇਸ ਸਬੰਧੀ ਗੈਰ ਇਰਾਦਤਨ ਹੱਤਿਆ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਹੈ | ਮਿ੍ੱਤਕ ਦੇ ਭਰਾ ਪ੍ਰੀਆਂਸ਼ੁ ਨੇ ਦੱਸਿਆ ਕਿ ਸੂਰਜ ਟੈਕਸੀ ਚਲਾ ਕੇ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਕਮਾਉਂਦਾ ਸੀ ਅਤੇ ਉਸ ਦਾ ਡੇਢ ਸਾਲ ਦਾ ਬੱਚਾ ਵੀ ਹੈ | ਦਰਅਸਲ ਉਹ ਪਹਿਲਾਂ ਪੈਦਲ ਜਾ ਰਹੇ ਸਨ, ਜਦੋਂ ਪਿਕਅਪ ਚਾਲਕ ਨੇ ਸੂਰਜ ਨੂੰ ਟੱਕਰ ਮਾਰ ਦਿੱਤੀ | ਜਿਸ ਤੋਂ ਬਾਅਦ ਉਹ ਰੁਕੇ ਅਤੇ ਦੋਵਾਂ ਧਿਰਾਂ ਵਿਚਕਾਰ ਬਹਿਸ ਹੋ ਗਈ | ਬਹਿਸ ਉਪਰੰਤ ਗੁੱਸੇ ਵਿਚ ਆਏ ਫੂਲ ਸਿੰਘ ਨੇ ਡਰਾਈਵਰ ਸੁਨੀਲ ਨੂੰ ਦੋਨਾਂ ਉਪਰ ਗੱਡੀ ਚੜ੍ਹਾਉਣ ਦਾ ਕਿਹਾ | ਜਿਸ ਤੋਂ ਬਾਅਦ ਪਿਕਅੱਪ ਚਾਲਕ ਨੇ ਸੂਰਜ ਨੂੰ ਦਰੜ ਦਿੱਤਾ ਅਤੇ ਦੋਨੋਂ ਮੌਕੇ ਤੋਂ ਫਰਾਰ ਹੋ ਗਏ | ਇਸ ਮਾਮਲੇ ਵਿਚ ਥਾਣਾ ਸੈਕਟਰ-31 ਦੀ ਪੁਲਿਸ ਨੇ ਵੀਰਵਾਰ ਨੂੰ ਫੂਲ ਸਿੰਘ ਅਤੇ ਸੁਨੀਲ ਕੁਮਾਰ ਵਾਸੀਆਨ ਰਾਮ ਦਰਬਾਰ ਫੇਜ਼-2 ਨੂੰ ਗਿ੍ਫਤਾਰ ਕਰ ਲਿਆ ਹੈ | ਪੁਲਿਸ ਅਧਿਕਾਰੀਆਂ ਨੇ ਵਾਰਦਾਤ ਵਿਚ ਵਰਤੀ ਗਈ ਮਹਿੰਦਰਾ ਪਿੱਕਅਪ ਨੂੰ ਵੀ ਜ਼ਬਤ ਕਰ ਲਿਆ ਹੈ |