22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਵਾਈਸ ਚੇਅਰਮੈਨ ਬਣੇ ਨਰਿੰਦਰ ਸਿੰਘ ਸੋਨੰੂ <br/>

Ad Position 21
No active advertisement
ਅਜੀਤ ਡੈਸਕ 06-03-2026
ਰੂਪਨਗਰ, 5 ਮਾਰਚ (ਸਤਨਾਮ ਸਿੰਘ ਸੱਤੀ)-ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇਤਿਹਾਸਕ ਅਤੇ ਵੱਡੇ ਪਿੰਡ ਕੋਟਲਾ ਨਿਹੰਗ ਨੂੰ ਬਲਾਕ ਸੰਮਤੀ ਵਿਚ ਚੌਥੀ ਵਾਰ ਨੁਮਾਇੰਦਗੀ ਦਾ ਮੌਕਾ ਮਿਲਿਆ ਹੈ | ਪਿੰਡ ਦੇ ਸਾਬਕਾ ਸਰਪੰਚ ਅਤੇ ਬਲਾਕ ਸੰਮਤੀ ਮੈਂਬਰ ਨਰਿੰਦਰ ਸਿੰਘ ਸੋਨੂ ਨੂੰ ਬਲਾਕ ਸੰਮਤੀ ਮੋਰਿੰਡਾ ਦਾ ਵਾਈਸ ਚੇਅਰਮੈਨ ਸਰਬਸੰਮਤੀ ਨਾਲ ਚੁਣਿਆ ਗਿਆ ਹੈ | ਭਾਵੇਂ ਪਿੰਡ ਕੋਟਲਾ ਨਿਹੰਗ ਰੂਪਨਗਰ ਦੀ ਹਦੂਦ 'ਚ ਵਸਿਆ ਹੋਇਆ ਹੈ, ਪਰ ਇਸ ਵਾਰ ਇਸ ਨੂੰ ਕਰੀਬ 30 ਕਿੱਲੋਮੀਟਰ ਦੂਰ ਸਥਿਤ ਬਲਾਕ ਸੰਮਤੀ ਮੋਰਿੰਡਾ ਨਾਲ ਜੋੜ ਦਿੱਤਾ ਗਿਆ ਹੈ | ਅੱਜ ਹੋਈ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਹੋਰ ਅਹੁਦਿਆਂ ਦੀ ਚੋਣ ਦੌਰਾਨ ਨਰਿੰਦਰ ਸਿੰਘ ਸੋਨੂ ਨੂੰ ਵਾਈਸ ਚੇਅਰਮੈਨ ਚੁਣੇ ਜਾਣ 'ਤੇ ਪਿੰਡ ਕੋਟਲਾ ਨਿਹੰਗ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ | ਇਸ ਮੌਕੇ ਪਿੰਡ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਬਲਾਕ ਸੰਮਤੀ ਰੂਪਨਗਰ ਦੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ ਨੇ ਨਰਿੰਦਰ ਸਿੰਘ ਸੋਨੂ ਨੂੰ ਸਨਮਾਨਿਤ ਕਰਦਿਆਂ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਪਿੰਡ ਕੋਟਲਾ ਨਿਹੰਗ ਇਲਾਕੇ ਦਾ ਸਭ ਤੋਂ ਵੱਡਾ ਅਤੇ ਇਤਿਹਾਸਕ ਪਿੰਡ ਹੈ ਅਤੇ ਸੋਨੂ ਦੇ ਵਾਈਸ ਚੇਅਰਮੈਨ ਬਣਨ ਨਾਲ ਪਿੰਡ ਵਾਸੀਆਂ ਵਿਚ ਖ਼ੁਸ਼ੀ ਦਾ ਮਾਹੌਲ ਹੈ | ਜ਼ਿਕਰਯੋਗ ਹੈ ਕਿ ਪਿੰਡ ਕੋਟਲਾ ਨਿਹੰਗ ਪਹਿਲਾਂ ਵੀ ਬਲਾਕ ਸੰਮਤੀ ਰੂਪਨਗਰ ਵਿਚ ਨੁਮਾਇੰਦਗੀ ਕਰਦਾ ਆ ਰਿਹਾ ਹੈ | ਸਭ ਤੋਂ ਪਹਿਲਾਂ ਮਰਹੂਮ ਗੁਰਬਚਨ ਸਿੰਘ (ਐਮ.ਐਲ.ਏ.) ਕੋਟਲਾ ਨਿਹੰਗ ਬਲਾਕ ਸੰਮਤੀ ਰੂਪਨਗਰ ਦੇ ਚੇਅਰਮੈਨ ਬਣੇ ਸਨ | ਉਸ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਹਰਮਿੰਦਰ ਸਿੰਘ ਸੈਣੀ ਅਤੇ ਫਿਰ ਪੋਤਰੇ ਸੁਖਵਿੰਦਰ ਸਿੰਘ ਵਿਸਕੀ ਵੀ ਬਲਾਕ ਸੰਮਤੀ ਰੂਪਨਗਰ ਦੇ ਚੇਅਰਮੈਨ ਰਹਿ ਚੁੱਕੇ ਹਨ | ਹੁਣ ਨਰਿੰਦਰ ਸਿੰਘ ਸੋਨੂ ਦੇ ਵਾਈਸ ਚੇਅਰਮੈਨ ਬਣਨ ਨਾਲ ਪਿੰਡ ਨੂੰ ਚੌਥੀ ਵਾਰ ਨੁਮਾਇੰਦਗੀ ਮਿਲੀ ਹੈ |

Ad Position 22
No active advertisement
ਪਿਛਲੀ ਖ਼ਬਰ ਹੋਲੀ ਦੇ ਦਿਨ ਦੋ ਨੌਜਵਾਨਾਂ ਦੀ ਮੌਤ, ਇਕ ਦਾ ਕਤਲ <br/> ਅਗਲੀ ਖ਼ਬਰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਦਿੱਤਾ ਮੰਗ-ਪੱਤਰ <br/>
Ad Position 24