22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪਿਸਤੌਲ ਅਤੇ ਚਾਕੂ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਅਸਫ਼ਲ ਕੋਸ਼ਿਸ਼ <br/>

Ad Position 21
No active advertisement
ਅਜੀਤ ਡੈਸਕ 06-03-2026
ਡੇਰਾਬੱਸੀ, 5 ਮਾਰਚ (ਗੁਰਮੀਤ ਸਿੰਘ)-ਡੇਰਾਬੱਸੀ ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਡੇਰਾਬੱਸੀ ਖੇਤਰ 'ਚ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ | ਪਿਛਲੇ ਕੁਝ ਮਹੀਨਿਆਂ ਤੋਂ ਫੈਕਟਰੀਆਂ 'ਚ ਚੋਰੀਆਂ ਅਤੇ ਡਕੈਤੀ ਦੀਆਂ ਘਟਨਾਵਾਂ ਵਾਪਰ ਰਹੀ ਹਨ, ਜਿਸ ਕਾਰਨ ਉਦਯੋਗਪਤੀਆਂ 'ਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਪੈਦਾ ਹੋ ਗਿਆ ਹੈ | ਬੀਤੀ ਰਾਤ ਮੁੜ ਬਰਵਾਲਾ ਸੜਕ 'ਤੇ ਪੈਂਦੀ ਇਕ ਫੈਕਟਰੀ ਨੂੰ ਲੁੱਟਣ ਦੀ ਨੀਅਤ ਨਾਲ 6-7 ਲੁਟੇਰੇ ਪਿਸਤੌਲ ਅਤੇ ਚਾਕੂ ਲੈ ਕੇ ਅੰਦਰ ਦਾਖ਼ਲ ਹੋ ਗਏ ਅਤੇ ਉਨ੍ਹਾਂ ਨੇ ਫੈਕਟਰੀ ਦੇ ਸੁਰੱਖਿਆ ਕਰਮਚਾਰੀ ਅਤੇ ਹੋਰਨਾਂ ਕਾਮਿਆਂ ਨੂੰ ਕਮਰੇ ਵਿਚ ਬੰਦ ਕਰਕੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸਿਸ਼ ਕੀਤੀ, ਪਰ ਐਨ ਮੌਕੇ 'ਤੇ ਐਸੋਸੀਏਸ਼ਨ ਵਲੋਂ ਨਿੱਜੀ ਤੌਰ 'ਤੇ ਰੱਖੀ ਗਈ ਨਾਈਟ ਪੈਟਰੋਲਿੰਗ ਟੀਮ ਦੇ ਫੈਕਟਰੀ 'ਤੇ ਪੁੱਜਣ ਕਾਰਨ ਭਾਰੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਇਹ ਪੈਟਰੋਿਲੰਗ ਟੀਮ ਰਾਤ ਨੂੰ ਤਿੰਨ ਵਾਰ ਗਸ਼ਤ ਕਰਕੇ ਫੈਕਟਰੀਆਂ ਦੀ ਸੁਰੱਖਿਆ ਦੀ ਜਾਂਚ ਕਰਦੀ ਹੈ | ਇਸ ਘਟਨਾ ਦੌਰਾਨ ਲੁਟੇਰੇ ਨਾਈਟ ਪੈਟਰੋਲਿੰਗ ਟੀਮ ਦੇ ਮੈਂਬਰਾਂ ਅਤੇ ਫੈਕਟਰੀ ਦੇ ਗਾਰਡ ਨਾਲ ਕੁੱਟਮਾਰ ਕਰਨ ਉਪਰੰਤ ਉਨ੍ਹਾਂ ਦਾ ਮੋਟਰਸਾਈਕਲ ਅਤੇ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋਣ 'ਚ ਸਫ਼ਲ ਹੋ ਗਏ | ਡੇਰਾਬੱਸੀ ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਕੋਹਲੀ ਸਮੇਤ ਹੋਰਨਾਂ ਫੈਕਟਰੀ ਮਾਲਕਾਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਬੀਤੀ ਰਾਤ ਐੱਮ/ਐੱਸ ਕਪੀਸ਼ ਇੰਟਰਪ੍ਰਾਈਜਿਜ਼ ਫੈਕਟਰੀ 'ਚ 7-8 ਹਥਿਆਰਬੰਦ ਲੁਟੇਰੇ ਦਾਖ਼ਲ ਹੋਏ | ਇਸੇ ਫੈਕਟਰੀ ਵਿਚ 4 ਮਹੀਨੇ ਪਹਿਲਾਂ ਵੀ ਚੋਰੀ ਹੋ ਚੁੱਕੀ ਹੈ ਅਤੇ ਇਸ ਸੰਬੰਧ 'ਚ ਪੁਲਿਸ ਨੇ ਮਾਮਲਾ ਵੀ ਦਰਜ ਕੀਤਾ ਸੀ, ਲੇਕਿਨ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ | ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ | ਐਸੋਸੀਏਸ਼ਨ ਮੈਂਬਰਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਲੁਟੇਰਿਆਂ ਕੋਲ ਪਿਸਤੌਲ ਵੀ ਮੌਜੂਦ ਸੀ | ਰਾਤ ਦੀ ਘਟਨਾ 'ਚ ਨਾਈਟ ਪੈਟਰੋਲਿੰਗ ਟੀਮ ਦਾ ਇਕ ਮੈਂਬਰ ਵੀ ਜ਼ਖਮੀ ਹੋ ਗਿਆ | ਐਸੋਸੀਏਸ਼ਨ ਦੀ ਨਿੱਜੀ ਪੈਟਰੋਲਿੰਗ ਟੀਮ ਕਰਕੇ ਲੁੱਟ ਦੀ ਵਾਰਦਾਤ ਨਾਕਾਮ ਹੋ ਸਕੀ | ਐਸੋਸੀਏਸ਼ਨ ਦੀ ਮੀਟਿੰਗ 'ਚ ਥਾਣਾ ਮੁਖੀ ਸੁਮੀਤ ਮੋਰ ਵੀ ਮੌਜੂਦ ਸਨ, ਜਿਨ੍ਹਾਂ ਨੇ ਭਰੋਸਾ ਦਿੱਤਾ ਕਿ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ | ਉਨ੍ਹਾਂ ਦਾਅਵਾ ਕੀਤਾ ਕਿ ਫੈਕਟਰੀ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਲੁਟੇਰਿਆਂ ਨੇ ਮੂੰਹ ਢੱਕੇ ਹੋਏ ਹਨ |

Ad Position 22
No active advertisement
ਪਿਛਲੀ ਖ਼ਬਰ ਬਲਾਕ ਮਾਜਰੀ ਖੇਤਰ 'ਚ ਸ਼ਰੇਆਮ ਹੋ ਰਹੀ ਹੈ ਨਸ਼ੇ ਦੀ ਤਸਕਰੀ <br/> ਅਗਲੀ ਖ਼ਬਰ ਟੈਗੋਰ ਥੀਏਟਰ ਅਤੇ ਹੋਰ ਥਾਵਾਂ 'ਤੇ ਹੋਲੀ ਦਾ ਤਿਉਹਾਰ ਮਨਾਇਆ <br/>
Ad Position 24