22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਹੋਲੀ ਖੇਡਦੇ ਸਮੇਂ ਰੇਲਗੱਡੀ ਹੇਠਾਂ ਆ ਕੇ ਦੋ ਨੌਜਵਾਨਾਂ ਦੀ ਮੌਤ

Ad Position 21
No active advertisement
ਅਜੀਤ ਡੈਸਕ 06-03-2026

ਐਸ.ਏ.ਐਸ. ਨਗਰ, 5 ਮਾਰਚ (ਕਪਿਲ ਵਧਵਾ)– ਪਿੰਡ ਜਗਤਪੁਰਾ ਨੇੜੇ ਰੇਲਵੇ ਪਟੜੀ 'ਤੇ ਹੋਲੀ ਖੇਡਦੇ ਸਮੇਂ ਵਾਪਰੇ ਦਰਦਨਾਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ | ਮਿਲੀ ਜਾਣਕਾਰੀ ਮੁਤਾਬਿਕ ਜਗਤਪੁਰਾ ਨਿਵਾਸੀ ਜਤਿੰਦਰ ਅਤੇ ਸੈਕਟਰ-82 ਨਿਵਾਸੀ ਅੰਕਿਤ ਹੋਲੀ ਖੇਡ ਰਹੇ ਸਨ | ਹੋਲੀ ਖੇਡਦੇ-ਖੇਡਦੇ ਦੋਵੇਂ ਰੇਲ ਦੀ ਪਟੜੀ 'ਤੇ ਬੈਠ ਗਏ | ਦੁਪਹਿਰ ਕਰੀਬ 3 ਵਜੇ ਪਟੜੀ 'ਤੇ ਅਚਾਨਕ ਰੇਲਗੱਡੀ ਆ ਗਈ ਪਰ ਦੋਵੇਂ ਨੂੰ ਰੇਲਗੱਡੀ ਦੇ ਆਉਣ ਦਾ ਪਤਾ ਨਹੀਂ ਲੱਗਿਆ | ਚਸ਼ਮਦੀਦਾਂ ਅਨੁਸਾਰ ਜਦੋਂ ਰੇਲਗੱਡੀ ਕਾਫ਼ੀ ਨੇੜੇ ਆ ਗਈ, ਤਾਂ ਜਤਿੰਦਰ ਦੀ ਨਜ਼ਰ ਉਸ 'ਤੇ ਪਈ ਅਤੇ ਉਸ ਨੇ ਤੁਰੰਤ ਪਟੜੀ ਤੋਂ ਉੱਠ ਕੇ ਦੂਜੇ ਪਾਸੇ ਛਾਲ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਰੇਲਗੱਡੀ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਕਾਫ਼ੀ ਦੂਰ ਝਾੜੀਆਂ ਵੱਲ ਸੁੱਟ ਦਿੱਤਾ | ਉੱਥੇ ਹੀ ਅੰਕਿਤ ਰੇਲਗੱਡੀ ਹੇਠਾਂ ਆ ਕੇ ਬੁਰੀ ਤਰ੍ਹਾਂ ਦਰੜਿਆ ਗਿਆ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ | ਹਾਦਸੇ ਦੀ ਜਾਣਕਾਰੀ ਰੇਲਗੱਡੀ ਦੇ ਡਰਾਈਵਰ ਵਲੋਂ ਤੁਰੰਤ ਜੀ.ਆਰ.ਪੀ. ਪੁਲਿਸ ਨੂੰ ਦਿੱਤੀ ਗਈ | ਸੂਚਨਾ ਮਿਲਣ 'ਤੇ ਲੋਕ ਮੌਕੇ 'ਤੇ ਇਕੱਠੇ ਹੋ ਗਏ ਅਤੇ ਕੁਝ ਹੀ ਸਮੇਂ ਵਿਚ ਜੀ.ਆਰ.ਪੀ. ਪੁਲਿਸ ਵੀ ਮੌਕੇ 'ਤੇ ਪਹੁੰਚ ਗਈ | ਜੀ.ਆਰ.ਪੀ. ਇੰਚਾਰਜ ਏ.ਐਸ.ਆਈ ਸਤਪਾਲ ਸਿੰਘ ਨੇ ਦੱਸਿਆ ਕਿ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਦੇ ਮੁਰਦਾਘਰ ਰਖਵਾ ਦਿੱਤਾ ਗਿਆ | ਜਿਸ ਤੋਂ ਬਾਅਦ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸੰਜੀਵ ਅਰੋੜਾ ਵਲੋਂ ਐਨ. ਚੰਦਰਸ਼ੇਖਰਨ ਅਤੇ ਦਿਲੀਪ ਸ਼ੰਘਵੀ ਸਮੇਤ ਹੋਰ ਉਦਯੋਗਪਤੀਆਂ ਨਾਲ ਵਿਚਾਰ-ਚਰਚਾ <br/> ਅਗਲੀ ਖ਼ਬਰ ਬਲਾਕ ਮਾਜਰੀ ਖੇਤਰ 'ਚ ਸ਼ਰੇਆਮ ਹੋ ਰਹੀ ਹੈ ਨਸ਼ੇ ਦੀ ਤਸਕਰੀ <br/>
Ad Position 24