22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬਲਾਕ ਸੰਮਤੀ ਮਾਜਰੀ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਰੱਦ <br/>

Ad Position 21
No active advertisement
ਅਜੀਤ ਡੈਸਕ 06-03-2026
ਮਾਜਰੀ, 5 ਮਾਰਚ (ਕੁਲਵੰਤ ਸਿੰਘ ਧੀਮਾਨ)-ਬਲਾਕ ਸੰਮਤੀ ਮਾਜਰੀ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਬਾਅਦ ਦੁਪਹਿਰ ਨੂੰ ਹੋਣੀ ਸੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਤੈਅ ਸਮੇਂ ਅਨੁਸਾਰ ਐੱਸ. ਡੀ. ਐੱਮ. ਖਰੜ ਆਪਣੇ ਅਮਲੇ ਸਮੇਤ ਨਿਰਧਾਰਤ ਥਾਂ 'ਤੇ ਪਹੁੰਚ ਗਏ ਸਨ, ਪਰ ਬਲਾਕ ਸੰਮਤੀ ਦੇ 15 ਜ਼ੋਨਾਂ 'ਚੋਂ ਸ਼੍ਰੋਮਣੀ ਅਕਾਲੀ ਦਲ ਦੇ 9 ਸੰਮਤੀ ਮੈਂਬਰ ਮੌਕੇ 'ਤੇ ਹਾਜ਼ਰ ਸਨ, ਜਦਕਿ ਵਿਰੋਧੀ ਧਿਰ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਮੈਂਬਰਾਂ ਸਮੇਤ ਹਲਕਾ ਵਿਧਾਇਕਾ ਅਨਮੋਲ ਗਗਨ ਮਾਨ ਗ਼ੈਰਹਾਜ਼ਰ ਰਹੇ | ਇਸ ਤਰ੍ਹਾਂ ਸਰਕਾਰੀ ਅਮਲੇ ਵਲੋਂ ਅੱਧਾ ਘੰਟਾ ਇੰਤਜਾਰ ਕਰਨ ਤੋਂ ਬਾਅਦ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਰੱਦ ਕਰ ਦਿੱਤੀ ਗਈ | ਦੱਸਣਯੋੋਗ ਹੈ ਕਿ 15 ਜ਼ੋਨਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਰਹੇ ਬਲਾਕ ਸੰਮਤੀ ਮੈਂਬਰ ਬਹੁਮਤ ਹੋਣ ਕਰਕੇ ਤੈਅ ਸਮੇਂ 'ਤੇ ਪਹੁੰਚ ਗਏ ਸਨ, ਪਰ ਵਿਰੋਧੀ ਧਿਰ ਦੇ ਮੈਂਬਰਾਂ ਦੇ ਨਾ ਪੁੱਜਣ ਕਾਰਨ ਚੋਣ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ | ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਅਤੇ ਦਿਹਾਤੀ ਪ੍ਰਧਾਨ ਸ਼ਿਆਮ ਲਾਲ ਮਾਜਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਚੋਣ ਰੱਦ ਕਰਨ ਦੇ ਰੋਸ ਵਜੋਂ ਨਾਅਰੇਬਾਜੀ ਕੀਤੀ | ਉਨ੍ਹਾਂ ਪੰਜਾਬ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਤੈਅ ਸਮੇਂ 'ਤੇ ਸਾਡੇ ਪਾਰਟੀ ਦੇ ਸੰਮਤੀ ਮੈਂਬਰਾਂ ਦੇ ਪੁੱਜਦਣ ਦੇ ਬਾਵਜੂਦ ਪ੍ਰਸ਼ਾਸਨਿਕ ਅਧਿਕਾਰੀ ਚੋਣ ਕਰਵਾਉਣ 'ਚ ਨਾਕਾਮ ਰਹੇ | ਇਸ ਮੌਕੇ ਹਲਕਾ ਡੇਰਾਬੱਸੀ ਦੇ ਸਾਬਕਾ ਵਿਧਾਇਕ ਐੱਨ. ਕੇ. ਸ਼ਰਮਾ, ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਸੋਹਾਣਾ, ਸ਼੍ਰੋਮਣੀ ਕਮੇਟੀ ਮੈਂਬਰ ਅਜਮੇਰ ਸਿੰਘ ਖੇੜਾ, ਬਲਜੀਤ ਸਿੰਘ ਖੇੜਾ, ਜਸਪਾਲ ਸਿੰਘ ਖਿਜ਼ਰਾਬਾਦ, ਸਾਬਕਾ ਸਰਪੰਚ ਹਰਦੀਪ ਸਿੰਘ ਖਿਜ਼ਰਾਬਾਦ, ਅਵਤਾਰ ਸਿੰਘ ਸੁਲੇਮਪੁਰ, ਅਮਨਦੀਪ ਸਿੰਘ ਗੋਲਡੀ ਕੰਸਾਲਾ, ਨੰਬਰਦਾਰ ਗੁਰਦੀਪ ਸਿੰਘ ਹੁਸ਼ਿਆਰਪੁਰ, ਬਲਵੀਰ ਸਿੰਘ ਢਕੌਰਾਂ ਕਲਾਂ ਤੇ ਬਲਜਿੰਦਰ ਸਿੰਘ ਭੇਲੀ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੁੱਟ-ਖਸੁੱਟ ਤੋਂ ਬਾਅਦ ਨੌਜਵਾਨ ਦਾ ਕਤਲ ਕਰਨ ਦੇ ਮਾਮਲੇ 'ਚ ਦੋ ਮੁਲਜ਼ਮ ਗਿ੍ਫ਼ਤਾਰ <br/> ਅਗਲੀ ਖ਼ਬਰ ਪੰਜਾਬੀ ਫ਼ਿਲਮ ਵਿਚ ਅਦਾਕਾਰੀ ਦੇ ਕੇ ਵਧੇਰੇ ਸਕੂਨ ਮਿਲਿਆ-ਜੋਨੀਤਾ ਡੋਡਾ <br/>
Ad Position 24