ਐੱਸ. ਏ. ਐੱਸ. ਨਗਰ, 5 ਮਾਰਚ (ਪ੍ਰੋ. ਅਵਤਾਰ ਸਿੰਘ)-ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ ਮੁਹਾਲੀ ਵਲੋਂ ਅੱਜ 6 ਮਾਰਚ ਨੂੰ ਸਰਕਾਰੀ ਕਾਲਜ ਫੇਜ਼-6 ਮੁਹਾਲੀ ਵਿਖੇ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਬਿਊਰੋ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ 'ਚ ਕੁਰੇਜਰਜ਼ ਦਾ ਕੇਅਰ ਗਿਵਰਜ਼, ਹੋਮ ਕੇਅਰ ਵੀ-5 ਗਲੋਬਲ ਸਰਵਿਸਿਜ਼ ਪ੍ਰਾ. ਲਿ., ਆਈ-ਪ੍ਰੋਸੈਸ (ਆਈ. ਸੀ. ਆਈ. ਸੀ. ਆਈ. ਬੈਂਕ ਦੀ ਪੂਰੀ ਮਾਲਕੀ ਵਾਲੀ ਸਹਾਇਕ ਕੰਪਨੀ), ਸੰਨ ਟਰੱਸਟ ਕੈਪੀਟਲ, ਮੁਰਾਰੀ ਸਰਵਿਸਿਜ਼, ਏ. ਟੀ. ਐਸ. ਡੀ-ਮਾਰਟ, ਪੁਖਰਾਜ ਹੈਲਥਕੇਅਰ ਪ੍ਰਾ. ਲਿ., ਜ਼ਿਕਿਤਸਾ ਹੈਲਥਕੇਅਰ ਲਿ., ਫਲਿੱਪਕਾਰਟ ਹੋਲਸੇਲ, ਯੂਨੀਵਰਸ ਇੰਟਰਨੈਸ਼ਨਲ ਮੁਹਾਲੀ ਅਤੇ ਕੈਲੀਬਰ ਕੰਪਨੀਆਂ ਦੇ ਨੁਮਾਇੰਦਿਆਂ ਵਲੋਂ ਟੈਕਨੀਕਲ ਪ੍ਰੋਫਾਈਲਸ, ਸੇਲਜ਼ ਪ੍ਰੋਫਾਈਲਸ, ਨਰਸ, ਜੀ. ਡੀ. ਏ., ਖੇਤੀਬਾੜੀ ਲੋਨ ਪ੍ਰੋਸੈਸਿੰਗ, ਮਾਰਕੀਟਿੰਗ ਐਗਜ਼ੀਕਿਊਟਿਵ, ਟੈਲੀ ਕਾਲਰ, ਆਫ਼ਿਸ ਬੁਆਏ, ਡੀ. ਈ. ਓ., ਚੈਟ ਪ੍ਰੋਸੈੱਸ ਐਗਜ਼ੀਕਿਊਟਿਵ (ਰਾਤਰੀ ਸ਼ਿਫਟ), ਵੈਲਨੈੱਸ ਐਡਵਾਈਜ਼ਰ, ਟੈਲੀ ਕਾਲਰ ਐਗਜ਼ੀਕਿਊਟਿਵ 108 ਨੰ. ਐਂਬੂਲੈਂਸ ਪੰਜਾਬ ਪ੍ਰਾਜੈਕਟ, ਮੈਨੇਜਮੈਂਟ ਟ੍ਰੇਨੀ, ਟ੍ਰੇਨਿੰਗ ਮੈਨੇਜਰ ਅਤੇ ਰਿਲੇਸ਼ਨਸ਼ਿਪ ਐਗਜ਼ੀਕਿਊਟਿਵ ਐਸ. ਬੀ. ਆਈ. ਕ੍ਰੈਡਿਟ ਕਾਰਡ ਸੇਲਜ਼ ਟੀਮ (ਓਪਨ ਮਾਰਕੀਟ) ਲਈ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਦੀ ਯੋਗਤਾ 12ਵੀਂ, ਗ੍ਰੈਜੂਏਸ਼ਨ, ਏ. ਐੱਨ. ਐੱਮ., ਜੀ. ਐੱਨ. ਐੱਮ., ਬੀ. ਐੱਸ. ਸੀ. ਨਰਸਿੰਗ ਅਤੇ ਯੋਗਤਾ ਪ੍ਰਾਪਤ ਜੀ. ਡੀ. ਏ. ਪਾਸ ਹੋਣੀ ਲਾਜ਼ਮੀ ਹੈ | ਉਨ੍ਹਾਂ ਦੱਸਿਆ ਕਿ ਨੌਕਰੀ ਲਈ ਚੁਣੇ ਜਾਣ ਵਾਲੇ ਉਮੀਦਵਾਰਾਂ ਦੀ ਤਨਖਾਹ ਕੰਪਨੀ ਦੇ ਨਾਰਮਜ਼ ਅਨੁਸਾਰ ਹੋਵੇਗੀ ਅਤੇ ਉਨ੍ਹਾਂ ਦੇ ਕੰਮ ਕਰਨ ਦਾ ਸਥਾਨ ਮੁਹਾਲੀ ਹੋਵੇਗਾ | ਉਨ੍ਹਾਂ ਚਾਹਵਾਨ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਪਲੇਸਮੈਂਟ ਕੈਂਪ ਵਿਚ ਭਾਗ ਲੈਣ ਮੌਕੇ ਆਪਣੀ ਯੋਗਤਾ ਦੇ ਸਾਰੇ ਅਸਲ ਸਰਟੀਫ਼ਿਕੇਟ, ਉਨ੍ਹਾਂ ਦੀਆਂ ਫੋਟੋ ਕਾਪੀਆਂ ਤੇ ਰੀਜ਼ਿਊਮ ਨਾਲ ਲੈ ਕੇ ਆਉਣ ਨੂੰ ਯਕੀਨੀ ਬਣਾਉਣ | ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਪਲੇਸਮੈਂਟ ਕੈਂਪ ਲਈ ਉਮੀਦਵਾਰਾਂ ਨੂੰ ਕੋਈ ਟੀ. ਏ./ਡੀ. ਏ. ਨਹੀਂ ਦਿੱਤਾ ਜਾਵੇਗਾ |