18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪ੍ਰਸਿੱਧ ਪੰਜਾਬੀ ਫ਼ਿਲਮੀ ਲੇਖਕ, ਨਿਰਦੇਸ਼ਕ ਤੇ ਨਿਰਮਾਤਾ ਰਾਜੂ ਵਰਮਾ ਵਲੋਂ ਸਾਲ 'ਚ 8 ਫ਼ਿਲਮਾਂ ਤਿਆਰ ਕਰ ਕੇ ਰਿਲੀਜ਼ ਕਰਨ ਦਾ ਐਲਾਨ <br/>

Ad Position 21
No active advertisement
ਅਜੀਤ ਡੈਸਕ 07-03-2026
ਐੱਸ. ਏ. ਐੱਸ. ਨਗਰ, 6 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਪ੍ਰਸਿੱਧ ਪੰਜਾਬੀ ਫ਼ਿਲਮੀ ਲੇਖਕ, ਨਿਰਦੇਸ਼ਕ ਤੇ ਨਿਰਮਾਤਾ ਰਾਜੂ ਵਰਮਾ ਜੋ ਕਿ ਪੌਲੀਵੁੱਡ ਵਿਚ ਆਪਣੇ ਕੰਮ ਲਈ ਜਾਣੇ ਜਾਂਦੇ ਹਨ, ਵਲੋਂ ਮੁਹਾਲੀ ਵਿਖੇ ਓਮ ਜੀ ਗਰੁੱਪ, ਗੋਲਡਨ ਮੇਕਰਜ਼ ਤੇ ਸਾਇਆ ਫ਼ਿਲਮਜ਼ ਨਾਲ ਮਿਲ ਕੇ 8 ਫ਼ਿਲਮਾਂ ਇਸੇ ਸਾਲ ਤਿਆਰ ਕਰਕੇ ਰਿਲੀਜ਼ ਕਰਨ ਦਾ ਐਲਾਨ ਕੀਤਾ | ਅੱਜ ਪੰਜਾਬੀ ਫ਼ਿਲਮ 'ਹਾਏ ਨੀ ਬੇਬੇ ਮੇਰੀਏ' ਦੇ ਸੈੱਟ 'ਤੇ 'ਅਜੀਤ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ, ਜੋ ਕਿ ਜਲਦ ਤਿਆਰ ਹੋ ਜਾਵੇਗੀ ਇਸ ਤੋਂ ਇਲਾਵਾ 'ਸੰਨ ਆਫ਼ ਛੜਾ', 'ਭਰਜਾਈਆਂ', 'ਸ਼ਰੀਕਣੀਆਂ', 'ਲਾਜਵੰਤੀ', 'ਸੱਸ ਪੂਜਣੀ ਸੰਦੂਕਾਂ ਓਹਲੇ', 'ਦਰਾਣੀਆਂ-ਜਠਾਣੀਆਂ' ਤੇ 'ਮਿਡਲ ਕਲਾਸ' ਦੀ ਸ਼ੂਟਿੰਗ ਵੀ ਚੱਲ ਰਹੀ ਹੈ | ਉਨ੍ਹਾਂ ਦੱਸਿਆ ਕਿ ਇਹ 8 ਫ਼ਿਲਮਾਂ ਇਸੇ ਸਾਲ ਤਿਆਰ ਕਰਕੇ ਰਿਲੀਜ਼ ਕੀਤੀਆਂ ਜਾਣਗੀਆਂ | ਲੇਖਕ ਰਾਜੂ ਵਰਮਾ ਨੇ ਦੱਸਿਆ ਕਿ ਇਹ ਫ਼ਿਲਮਾਂ ਹਰ ਘਰ ਦੀ ਕਹਾਣੀ ਬਿਆਨ ਕਰਨਗੀਆਂ ਤੇ ਪ੍ਰੇਰਨਾਦਾਇਕ ਹੋਣਗੀਆਂ | ਇਥੋਂ ਤੱਕ ਕਿ ਮਾਪੇ ਬੱਚਿਆਂ ਨੂੰ ਇਹ ਫ਼ਿਲਮਾਂ ਦੇਖਣ ਲਈ ਪ੍ਰੇਰਿਤ ਕਰਨਗੇ | ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਆਈਆਂ ਉਨ੍ਹਾਂ ਦੀਆਂ ਫ਼ਿਲਮਾਂ 'ਆਟੇ ਦੀ ਚਿੜੀ', 'ਨੀ ਮੈਂ ਸੱਸ ਕੁੱਟਣੀ' ਤੇ 'ਮੁਕਲਾਵਾ' ਆਦਿ ਵੀ ਪਰਿਵਾਰਕ ਫ਼ਿਲਮਾਂ ਸਨ | ਰਾਜੂ ਵਰਮਾ ਨੇ ਦੱਸਿਆ ਕੇ ਇਹ ਫ਼ਿਲਮਾਂ ਉਨ੍ਹਾਂ ਵਲੋਂ ਮਨੀਸ਼ ਸਾਹਨੀ ਅਤੇ ਗੁਰਪ੍ਰੀਤ ਸਿੰਘ ਨੀਟੂ ਭਾਅ ਨਾਲ ਮਿਲ ਕੇ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਫ਼ਿਲਮਾਂ ਪੰਜਾਬ, ਪੰਜਾਬੀਅਤ ਤੇ ਪਰਿਵਾਰਕ ਰਿਸ਼ਤਿਆਂ ਦੀ ਬਾਤ ਪਾਉਣਗੀਆਂ | ਉਨ੍ਹਾਂ ਦੱਸਿਆ ਕਿ ਇਨ੍ਹਾਂ ਫ਼ਿਲਮਾਂ ਵਿਚ ਪ੍ਰਸਿੱਧ ਗਾਇਕ ਤੇ ਅਦਾਕਾਰ ਮਹਿਤਾਬ ਵਿਰਕ, ਅਦਾਕਾਰ ਜੋਬਨ ਪ੍ਰੀਤ, ਅਦਾਕਾਰ ਅਨਮੋਲ ਵਰਮਾ, ਅਦਾਕਾਰਾ ਨਿਰਮਲ ਰਿਸ਼ੀ, ਅਦਿੱਤੀ ਆਰੀਆ, ਮਲਕੀਤ ਰੌਣੀ, ਜਤਿੰਦਰ ਕੌਰ, ਸੀਮਾ ਕੌਂਸਲ, ਹਸ਼ਰ ਵਾਲਾ ਕਾਕਾ, ਸਤਵੰਤ ਕੌਰ, ਰਵਿੰਦਰ ਮੰਡ, ਦਿਲਾਵਰ ਸਿੱਧੂ, ਸਤਿੰਦਰ ਕੌਰ, ਰਾਖੀ ਹੁੰਦਲ, ਪ੍ਰਕਾਸ਼ ਗਾਧੂ, ਰੰਗ ਦੇਵ, ਸਤਵਿੰਦਰ ਰਾਜ, ਤਿਲਕ ਰਾਜ, ਵਿਨੋਦ ਸੁਨਾਮ, ਬਿੰਦੂ ਬਰਾੜ, ਸਾਕਸ਼ੀ ਸ਼ਰਮਾ, ਰਮਨਦੀਪ, ਬਾਲ ਕਲਾਕਾਰ ਸਾਹਿਬਾਜ ਸਿੰਘ, ਬਲਵੀਰ ਬੋਪਾਰਾਏ ਆਦਿ ਕੰਮ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਫ਼ਿਲਮਾਂ ਨੂੰ ਪ੍ਰਵੀਨ ਕੁਮਾਰ ਡਾਇਰੈਕਟ ਕਰ ਰਹੇ ਹਨ, ਜਦਕਿ ਸੰਜੇ ਸਲੂਜਾ, ਹੈਪੀ ਗਿੱਲ ਤੇ ਅਰਸ਼ਦੀਪ ਸਿੰਘ ਸਹਾਇਕ ਡਾਇਰੈਕਟਰ ਵਜੋਂ ਕੰਮ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਕੱਪੜਿ07 ਐਮਓਐਚ 14ਾਂ ਦੇ ਡਿਜ਼ਾਇਨ ਲਤਾ ਕੁਮਾਰੀ ਵਲੋਂ ਤਿਆਰ ਕੀਤੇ ਗਏ ਹਨ ਤੇ ਇਨ੍ਹਾਂ ਫ਼ਿਲਮਾਂ ਦੇ ਪ੍ਰਾਜੈਕਟ ਹੈੱਡ ਅਨਮੋਲ ਵਰਮਾ ਤੇ ਪ੍ਰੋਡਿਊਸਰ ਕੁਲਦੀਪ ਸਿੰਘ ਹਨ |

Ad Position 22
No active advertisement
ਪਿਛਲੀ ਖ਼ਬਰ ਮੈਰੀਟੋਰੀਅਸ ਟੀਚਰਜ਼ ਯੂਨੀਅਨ ਵਲੋਂ ਭਲਕੇ ਚੰਡੀਗੜ੍ਹ ਵਿਖੇ ਸੰਘਰਸ਼ ਵਿੱਢਣ ਦਾ ਐਲਾਨ <br/> ਅਗਲੀ ਖ਼ਬਰ ਸਨਾਵਰ ਐਲੂਮਨੀ ਪੀ. ਸੀ. ਏ. ਮੁੱਲਾਂਪੁਰ ਵਿਖੇ 8ਵੇਂ ਰਾਜੇਸ਼ ਪੁਰੀ ਮੈਮੋਰੀਅਲ
Ad Position 24