17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਡਿਪਟੀ ਮੇਅਰ ਬੇਦੀ ਵਲੋਂ 'ਮੁਹਾਲੀ ਫਰਸਟ ਫਾਊਾਡੇਸ਼ਨ' ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 07-03-2026
ਐੱਸ. ਏ. ਐੱਸ. ਨਗਰ, 6 ਮਾਰਚ (ਪ੍ਰੋ. ਅਵਤਾਰ ਸਿੰਘ)-ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਲੋਂ ਸ਼ਹਿਰ ਦੇ ਸਮਾਜਿਕ ਵਿਕਾਸ ਅਤੇ ਲੋਕ ਭਲਾਈ ਦੇ ਉਦੇਸ਼ ਨਾਲ ਨਵੀਂ ਸੰਸਥਾ 'ਮੁਹਾਲੀ ਫਰਸਟ ਫਾਊਾਡੇਸ਼ਨ' ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਸੰਬੰਧ 'ਚ ਸੱਦੇ ਗਏ ਪੱਤਰਕਾਰ ਸੰਮੇਲਨ ਦੌਰਾਨ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਸੰਸਥਾ ਦਾ ਮੁੱਖ ਮਕਸਦ ਮੁਹਾਲੀ ਨੂੰ ਸਮੱਸਿਆਵਾਂ ਰਹਿਤ ਸੁੰਦਰ ਸ਼ਹਿਰ ਬਣਾਉਣਾ ਹੈ | ਉਨ੍ਹਾਂ ਦੱਸਿਆ ਕਿ ਮੁਹਾਲੀ ਫਰਸਟ ਫਾਊਾਡੇਸ਼ਨ ਦੀ ਪਹਿਲੀ ਮੁਹਿੰਮ ਦੇ ਤੌਰ 'ਤੇ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮਹਿਲਾਵਾਂ ਲਈ ਬ੍ਰੈਸਟ ਕੈਂਸਰ ਜਾਂਚ ਕੈਂਪ ਲਗਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਹ ਕੈਂਪ ਫੇਜ਼-2 ਸਥਿਤ ਗਿਆਨ ਜੋਤੀ ਸਕੂਲ ਵਿਖੇ ਲਗਾਇਆ ਜਾਵੇਗਾ, ਜਿਸ ਦੌਰਾਨ ਚੰਡੀਗੜ੍ਹ ਦੀਆਂ ਤਜ਼ਰਬੇਕਾਰ ਮੈਡੀਕਲ ਟੀਮਾਂ ਮਹਿਲਾਵਾਂ ਦੀ ਜਾਂਚ ਕਰਨਗੀਆਂ | ਉਨ੍ਹਾਂ ਕਿਹਾ ਕਿ ਭਾਵੇਂ ਮੁਹਾਲੀ 'ਚ ਕਈ ਸਮਾਜਿਕ ਸੰਸਥਾਵਾਂ ਵਧੀਆ ਕੰਮ ਕਰ ਰਹੀਆਂ ਹਨ, ਪਰ ਮੁਹਾਲੀ ਫਰਸਟ ਫਾਊਾਡੇਸ਼ਨ ਦਾ ਮੁੱਖ ਮਕਸਦ ਸਿਹਤ, ਬੁਨਿਆਦੀ ਸਹੂਲਤਾਂ, ਪ੍ਰਸ਼ਾਸਨ ਤੇ ਨਾਗਰਿਕ ਸੁਵਿਧਾਵਾਂ ਨਾਲ ਸੰਬੰਧਿਤ ਮਸਲਿਆਂ ਨੂੰ ਹੱਲ ਕਰਵਾਇਆ ਜਾਵੇਗਾ | ਉਨ੍ਹਾਂ ਮੁਹਾਲੀ ਦੇ ਵਸਨੀਕਾਂ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਅਤੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨਾਲ ਜੁੜ ਕੇ ਸ਼ਹਿਰ ਨੂੰ ਹੋਰ ਵਧੀਆ ਬਣਾਉਣ | ਇਸ ਮੌਕੇ ਗੁਰਮੀਤ ਸਿੰਘ ਸਿਆਣ, ਗੁਰਪ੍ਰੀਤ ਸਿੰਘ, ਡਾ. ਅੰਕਿਤਾ ਗੁਪਤਾ, ਜਸਮਿੰਦਰ ਸਿੰਘ ਬੇਦੀ, ਗੁਰਜੀਤ ਸਿੰਘ ਸ਼ਾਹ, ਨਿਖਿਲ ਦੀਪ ਤੇ ਜਤਿੰਦਰ ਸਿੰਘ ਭੱਟੀ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਬਘੌਰਾ ਨੇ ਦਿੱਤਾ ਮੰਗ-ਪੱਤਰ <br/> ਅਗਲੀ ਖ਼ਬਰ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਿਖੇ ਮਨਾਇਆ ਰਾਸ਼ਟਰੀ ਵਿਗਿਆਨ ਦਿਵਸ <br/>
Ad Position 24