29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਐਜੂਸਟਾਰ ਆਦਰਸ਼ ਸਕੂਲ ਕਾਲੇਵਾਲ ਵਿਖੇ ਨਰਸਰੀ ਦਾਖ਼ਲੇ ਦੀ ਪ੍ਰਕਿਰਿਆ ਸ਼ੁਰੂ

Ad Position 21
No active advertisement
ਅਜੀਤ ਡੈਸਕ 09-03-2026


ਕੁਰਾਲੀ, 8 ਮਾਰਚ (ਹਰਪ੍ਰੀਤ ਸਿੰਘ)-ਪੰਜਾਬ ਸਰਕਾਰ ਅਤੇ ਨਿੱਜੀ ਭਾਈਵਾਲੀ ਅਧੀਨ ਪਿੰਡ ਕਾਲੇਵਾਲ ਵਿਖੇ 'ਐਜੂਸਟਾਰ ਆਦਰਸ਼ ਸਕੂਲ' ਵਲੋਂ ਅਕਾਦਮਿਕ ਸੈਸ਼ਨ 2026-27 ਲਈ ਨਰਸਰੀ ਜਮਾਤ ਦੇ ਦਾਖ਼ਲੇ ਸੰਬੰਧੀ ਰਸਮੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ | ਇਸ ਨੂੰ ਲੈ ਕੇ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਦੀ ਲੰਮੇ ਸਮੇਂ ਦੀ ਉਡੀਕ ਖ਼ਤਮ ਹੋ ਗਈ ਹੈ | ਨਵੇਂ ਵਿਦਿਆਰਥੀਆਂ ਦਾ ਦਾਖਲਾ ਡਰਾਅ ਰਾਹੀਂ ਹੋਵੇਗਾ ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਨੂੰ ਪਹਿਲ ਦਿੱਤੀ ਜਾਵੇਗੀ | ਇਸ ਦੌਰਾਨ ਜ਼ਿਲ੍ਹਾ ਸਿਖਿਆ ਅਫ਼ਸਰ ਡਾ. ਗਿੰਨੀ ਦੁੱਗਲ ਨੇ ਦੱਸਿਆ ਕਿ ਇਸ ਅਕਾਦਮਿਕ ਸੈਸ਼ਨ ਦੌਰਾਨ ਐਜੂਸਟਾਰ ਆਦਰਸ਼ ਸਕੂਲ ਕਾਲੇਵਾਲ 'ਚ ਨਰਸਰੀ ਜਮਾਤ 'ਚ ਕੁੱਲ 70 ਬੱਚਿਆਂ ਨੂੰ ਨਿਯਮਾਂ ਤਹਿਤ ਹੀ ਦਾਖ਼ਲਾ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਮਾਪੇ ਦਾਖ਼ਲੇ ਸੰਬੰਧੀ ਫਾਰਮ ਸਕੂਲ ਦੇ ਰਿਸੈਪਸ਼ਨ ਕਾਊਾਟਰ ਤੋਂ ਪ੍ਰਾਪਤ ਅਤੇ ਜਮਾਂ ਕਰਵਾ ਸਕਦੇ ਹਨ | ਵਿਦਿਆਰਥੀਆਂ ਦੇ ਦਾਖਲੇ ਸੰਬੰਧੀ ਡਰਾਅ 25 ਮਾਰਚ ਨੂੰ ਸਕੂਲ 'ਚ ਹੀ ਕੱਢਿਆ ਜਾਵੇਗਾ |


Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਸਮਾਗਮ ਅਗਲੀ ਖ਼ਬਰ ਮਹਿਲਾਵਾਂ ਦੀਆਂ ਫੇਰ ਤੋਂ ਵੋਟਾਂ ਹੜੱਪਣ ਲਈ 'ਆਪ' ਕਰ ਰਹੀ ਵਿਉਂਤਬੰਦੀ- ਕਮਲ ਕਿਸ਼ੋਰ ਸ਼ਰਮਾ <br/>
Ad Position 24