ਚੰਡੀਗੜ੍ਹ, 8 ਮਾਰਚ (ਅਜਾਇਬ ਸਿੰਘ ਔਜਲਾ)- ਪੰਜਾਬ ਕਲਾ ਭਵਨ ਵਿਖੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਲੋਂ ਅੱਜ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਰਚਾਇਆ, ਜਿਸ 'ਚ ਸਮਾਜਿਕ ਚੁਣੌਤੀਆਂ ਨਾਲ ਨਜਿੱਠਦਿਆਂ ਆਪੋ ਆਪਣੀ ਕਹਾਣੀ ਸੁਣਾ ਕੇ ਇਕ ਸਾਰਥਕ ਗੱਲਬਾਤ ਕੀਤੀ ਗਈ | ਪ੍ਰਧਾਨਗੀ ਮੰਡਲ 'ਚ ਪ੍ਰਸਿੱਧ ਪੱਤਰਕਾਰ, ਟੈਲੀਵਿਜ਼ਨ ਐਂਕਰ, ਉੱਦਮੀ ਤੇ ਸੋਸ਼ਲ ਮੀਡੀਆ ਸ਼ਖ਼ਸੀਅਤ ਨਵਜੋਤ ਕੌਰ ਸਿੱਧੂ ਅਤੇ ਪ੍ਰਸਿੱਧ ਪੋਡਕਾਸਟਰ ਕੁਲਪ੍ਰੀਤ ਬਰਾੜ ਤੋਂ ਇਲਾਵਾ ਪੰਜਾਬੀ ਅਧਿਆਪਨ ਖੇਤਰ 'ਚ ਜਾਣਿਆ ਪਹਿਚਾਣਿਆ ਨਾਂਅ ਪ੍ਰੋ. ਜੀਤ ਦਵਿੰਦਰ ਕੌਰ, ਪੰਜਾਬੀ ਲੇਖਕ ਸਭਾ ਦੀ ਮੀਤ ਪ੍ਰਧਾਨ ਮਨਜੀਤ ਕੌਰ ਮੀਤ ਅਤੇ ਨਾਮਵਰ ਸ਼ਾਇਰਾ ਗੁਰਨੀਤ ਕੌਰ ਨੇ ਸ਼ਿਰਕਤ ਕੀਤੀ | ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਸਵਾਗਤੀ ਸ਼ਬਦਾਂ 'ਚ ਕਿਹਾ ਕਿ ਅਜਿਹਾ ਦਿਨ ਮਨਾਉਣਾ ਤਾਂ ਹੀ ਸਾਰਥਕ ਹੋ ਸਕਦਾ ਹੈ ਜੇ ਸਮਾਜ ਵਿਚ ਅÏਰਤ ਦੇ ਯੋਗ ਰੁਤਬੇ ਨੂੰ ਲੈ ਕੇ ਕਿਤੇ ਵੀ ਕਿੰਤੂ ਪ੍ਰੰਤੂ ਨਾ ਹੋਵੇ | ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ 8 ਮਾਰਚ ਸਿਰਫ਼ ਇੱਕ ਦਿਨ ਹੀ ਨਹੀਂ, ਸਗੋਂ ਸਮੁੱਚੇ ਮਹਿਲਾ ਵਰਗ ਨੂੰ ਸਤਿਕਾਰ ਦਾ ਪ੍ਰਤੀਕ ਹੈ | ਬਾਖ਼ੂਬੀ ਮੰਚ ਸੰਚਾਲਨ ਕਰਦਿਆਂ ਆਪਣੇ ਕਾਵਿਕ ਅੰਦਾਜ਼ 'ਚ ਗੁਰਨੀਤ ਕੌਰ ਨੇ ਕਿਹਾ ਕਿ ਆਸ਼ਾਵਾਦੀ ਨਜ਼ਰੀਆ ਇਕ ਅÏਰਤ ਨੂੰ ਹੋਰ ਮਜ਼ਬੂਤ ਬਨਾਉਣ ਵਿਚ ਸਹਾਈ ਸਿੱਧ ਹੁੰਦਾ ਹੈ | ਮਹਿਲਾ ਦਿਵਸ ਦੀ ਭੂਮਿਕਾ ਅਤੇ ਪਿਛੋਕੜ ਦੱਸਦਿਆਂ ਪ੍ਰੋ. ਜੀਤ ਦਵਿੰਦਰ ਕੌਰ ਨੇ ਕਿਹਾ ਕਿ ਪ੍ਰਾਪਤੀਆਂ ਅਤੇ ਯੋਗਦਾਨ ਹੀ ਦੱਸ ਦਿੰਦਾ ਹੈ ਕਿ ਨਾਰੀ ਸ਼ਕਤੀ ਊਰਜਾਵਾਨ ਹੈ | ਪਿ੍ੰ. ਗੁਰਦੇਵ ਕੌਰ ਪਾਲ ਨੇ ਅÏਰਤਾਂ ਨੂੰ ਸਮਰਪਿਤ ਕੈਫ਼ੀ ਆਜ਼ਮੀ ਅਤੇ ਸਾਇਰ ਲੁਧਿਆਣਵੀ ਦੀਆਂ ਨਜ਼ਮਾਂ ਸੁਣਾ ਕੇ ਚੰਗੀ ਦਾਦ ਲਈ | ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਾਡੇ ਜੀਵਨ ਵਿਚ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ ਸਾਨੂੰ ਤੋੜਨ ਲਈ ਨਹੀਂ ਬਲਕਿ ਕੁਝ ਸਿਖਾਉਣ ਲਈ ਹੁੰਦੀਆਂ ਹਨ | ਕੁਲਪ੍ਰੀਤ ਬਰਾੜ ਨੇ ਆਪਣੀ ਜ਼ਿੰਦਗੀ ਦੀਆਂ ਘਟਨਾਵਾਂ ਸਾਂਝੀਆਂ ਕਰਦਿਆਂ ਕਿਹਾ ਕਿ ਰਿਸ਼ਤੇ ਮੁੱਕਣ ਨਾਲ ਜ਼ਿੰਦਗੀ ਨਹੀਂ ਮੁੱਕਦੀ | ਸ਼ੀਨੂ ਵਾਲੀਆ ਨੇ ਇਸ ਮੌਕੇ ਢੁਕਵੀਂ ਕਵਿਤਾ ਸੁਣਾ ਕੇ ਵਾਹ ਵਾਹ ਖੱਟੀ | ਸਾਹਿਤਕਾਰ ਬਾਬੂ ਰਾਮ ਦੀਵਾਨਾ ਨੇ ਆਪਣੀਆਂ ਪੁਸਤਕਾਂ ਵੀ ਪੰਜਾਬੀ ਲੇਖਕ ਸਭਾ ਅਤੇ ਪ੍ਰਧਾਨਗੀ ਮੰਡਲ ਨੂੰ ਭੇਟ ਕੀਤੀਆਂ | ਰੰਗਕਰਮੀ ਸੰਗੀਤਾ ਗੁਪਤਾ ਨੇ ਕਿਹਾ ਕਿ ਕਾਮਯਾਬ ਹੋਣਾ ਤੁਹਾਨੂੰ ਨਾਕਾਰਤਮਕ ਸੋਚ ਤੋਂ ਲਾਂਭੇ ਲੈ ਜਾਂਦਾ ਹੈ | ਉਨ੍ਹਾਂ ਇਸ ਮੌਕੇ ਸੁਖਵਿੰਦਰ ਅੰਮਿ੍ਤ ਅਤੇ ਕਾਨਾ ਸਿੰਘ ਦੀਆਂ ਕਵਿਤਾਵਾਂ ਦਾ ਹਵਾਲਾ ਦੇ ਕੇ ਅਜੌਕੇ ਸਮੇਂ ਦੀ ਗੱਲ ਕੀਤੀ | ਮਨਜੀਤ ਮੀਤ ਨੇ ਕਿਹਾ ਕਿ ਇਕੱਲਾਪਣ ਹਰ ਵੇਲ਼ੇ ਕਮਜ਼ੋਰੀ ਨਹੀਂ ਹੁੰਦਾ ਅਤੇ ਸ਼ਕਤੀ ਨਾਲ ਹੀ ਜਗਤ ਚੱਲਦਾ ਹੈ | ਪਾਲ ਅਜਨਬੀ ਨੇ ਸਭ ਦਾ ਧੰਨਵਾਦ ਕਰਦਿਆਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਨਾਮੀ ਸਾਹਿਤਕਾਰਾਂ, ਕਵੀਆਂ ਤੇ ਲੇਖਕਾਂ 'ਚ ਡਾ. ਦੀਪਕ ਮਨਮੋਹਨ ਸਿੰਘ, ਬਲਕਾਰ ਸਿੱਧੂ, ਡਾ. ਗੁਰਮੇਲ ਸਿੰਘ, ਸੁਖਵਿੰਦਰ ਸਿੱਧੂ, ਰਾਜਿੰਦਰ ਕੌਰ, ਹਰਮਿੰਦਰ ਕਾਲੜਾ, ਮਲਕੀਅਤ ਬਸਰਾ, ਕੈਪਟਨ ਨਰਿੰਦਰ ਸਿੰਘ ਆਈ.ਏ.ਐਸ (ਰਿਟਾ), ਕੰਵਲਦੀਪ ਸਿੰਘ ਆਈ.ਪੀ.ਐਸ, ਡਾ. ਅਵਤਾਰ ਸਿੰਘ ਪਤੰਗ, ਸੁਰਿੰਦਰ ਬਾਂਸਲ, ਨੀਲਮ ਰਾਣੀ, ਸਰਬਜੀਤ ਸਿੰਘ, ਸੰਜੀਵ ਸਿੰਘ ਸੈਣੀ, ਵਰਿੰਦਰ ਚੱਠਾ, ਸੁਰਿੰਦਰ ਕੁਮਾਰ, ਲਵਲੀਨ ਕੌਰ, ਰਜਿੰਦਰ ਕੌਰ ਸਰਾਂ, ਸੁਖਵਿੰਦਰ ਆਹੀ, ਸੁਰਜੀਤ ਸੁਮਨ, ਰਜਿੰਦਰ ਸਿੰਘ ਧੀਮਾਨ, ਆਰ.ਡੀ ਕੈਲੇ, ਵਿੰਦਰ ਮਾਝੀ, ਡਾ. ਨੀਨਾ ਸੈਣੀ, ਅਜੀਤ ਸਿੰਘ ਧਨੌਤਾ, ਪੁਸ਼ਪਿੰਦਰ ਕੌਰ, ਪੁਨੀਤ ਮਦਾਨ, ਚਰਨਜੀਤ ਕੌਰ ਬਾਠ ਤੋਂ ਇਲਾਵਾ ਸੁਖਵਿੰਦਰ ਸਿੰਘ ਸਰਾਓ, ਪ੍ਰਭਜੋਤ ਕੌਰ ਢਿੱਲੋਂ, ਮਨਜੀਤ ਕੌਰ ਮੁਹਾਲੀ, ਡਾ. ਮਨਪ੍ਰੀਤ ਕੌਰ, ਜੋਗਿੰਦਰ ਜੱਗਾ, ਰਤਨ ਬਾਬਕਵਾਲ਼ਾ, ਬਲਦੇਵ ਸਿੰਘ ਸਪਤਰਿਸ਼ੀ, ਪਿ੍ੰ. ਬਹਾਦਰ ਸਿੰਘ ਗੋਸਲ, ਪਿ੍ਯੰਕਾ, ਗੁਰਜੀਤ ਕੌਰ,ਜੈਸਮੀਨ ਕੌਰ, ਸੋਨੀਆ ਕੌਰ, ਪੱਲਵੀ ਚੌਹਾਨ, ਰੀਆ ਸ਼ਰਮਾ, ਕਿ੍ਤੀਕਾ ਦੇ ਨਾਲ ਨਾਲ ਰਾਜਕਰਨ, ਸਾਇਨਾ, ਅਮਰਦੀਪ ਸਿੰਘ, ਅਜੀਤਾ ਰਾਜਪੂਤ, ਸੀਮਾ ਗੁਪਤਾ, ਅਰਮਾਨ ਵਿਰਕ, ਕੰਵਲਦੀਪ ਸਿੰਘ, ਰਾਜਿੰਦਰ ਕੌਰ ਸਰਾਓ, ਹਰਜੀਤ ਸਿੰਘ, ਆਰ. ਕੇ. ਸੁਖਨ, ਗੁਰਜੰਟ ਸਿੰਘ, ਡਾ. ਨੀਰੂ, ਡਾ. ਐੱਸ. ਐੱਸ ਬੇਦੀ, ਸੁਨੀਤਾ ਰਜਨੀ, ਜਗਤਾਰ ਜੋਗ ਅਤੇ ਡਾ. ਸੁਰਿੰਦਰ ਸਿੰਘ ਬੇਦੀ ਆਦਿ ਸ਼ਖਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ |