28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਬਸਪਾ 15 ਮਾਰਚ ਨੂੰ ਕਰੇਗੀ ਬਹਿਰਾਮ ਵਿਖੇ ਸੂਬਾ ਪੱਧਰੀ ਰੈਲੀ : ਜਗਜੀਤ ਸਿੰਘ ਛੜਬੜ <br/>

Ad Position 21
No active advertisement
ਅਜੀਤ ਡੈਸਕ 10-03-2026
ਲਾਲੜੂ, 9 ਮਾਰਚ (ਰਾਜਬੀਰ ਸਿੰਘ)-ਬਸਪਾ ਪੰਜਾਬ ਦੇ ਜਨਰਲ ਸਕੱਤਰ ਜਗਜੀਤ ਸਿੰਘ ਛੜਬੜ ਨੇ ਪੰਜਾਬ ਦੇ ਲੋਕਾਂ ਨੂੰ 15 ਮਾਰਚ ਨੂੰ ਸਾਹਿਬ ਕਾਂਸੀ ਰਾਮ ਦੇ ਜਨਮ ਦਿਨ ਮੌਕੇ ਦਾਣਾ ਮੰਡੀ ਬਹਿਰਾਮ ਵਿਖੇ 'ਪੰਜਾਬ ਸੰਭਾਲੋ ਮੁਹਿੰਮ' ਦੇ ਤਹਿਤ ਰੱਖੀ ਗਈ 'ਸੱਤਾ ਪ੍ਰਾਪਤ ਕਰੋ ਰੈਲੀ' ਵਿਚ ਵੱਡੀ ਗਿਣਤੀ 'ਚ ਪਹੁੰਚਣ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਪੰਜਾਬ ਇਸ ਵੇਲੇ ਬਰਬਾਦੀ ਦੇ ਕੰਢੇ 'ਤੇ ਖੜ੍ਹਾ ਹੈ ਅਤੇ ਸੂਬੇ ਨੂੰ ਬਚਾਉਣ ਲਈ ਹੀ ਬਸਪਾ ਵਲੋਂ 'ਪੰਜਾਬ ਸੰਭਾਲੋ ਮੁਹਿੰਮ' ਵਿੱਢੀ ਗਈ ਹੈ, ਜਿਸ ਦਾ ਮੁੱਖ ਮਕਸਦ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਸੱਤਾ ਤਬਦੀਲੀ ਲਿਆਉਣਾ ਹੈ | ਉਨ੍ਹਾਂ ਕਿਹਾ ਕਿ ਸਾਹਿਬ ਕਾਂਸੀ ਰਾਮ ਨੇ ਹਮੇਸ਼ਾ ਦਬੇ-ਕੁਚਲੇ ਲੋਕਾਂ ਨੂੰ ਰਾਜ ਭਾਗ ਦਾ ਮਾਲਕ ਬਣਾਉਣ ਦਾ ਸੁਪਨਾ ਦੇਖਿਆ ਸੀ | ਉਨ੍ਹਾਂ ਦੇ ਜਨਮ ਦਿਨ 'ਤੇ ਹੋਣ ਵਾਲਾ ਇਹ ਇਕੱਠ ਬਹੁਜਨ ਸਮਾਜ ਦੀ ਇਕਜੁੱਟਤਾ ਦਾ ਪ੍ਰਤੀਕ ਹੋਵੇਗਾ | ਇਸ ਮੌਕੇ ਮੀਟਿੰਗ ਸੱਦ ਕੇ ਸਮੁੱਚੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਸੂਬਾ ਪੱਧਰੀ ਰੈਲੀ ਡਿਊਟੀਆਂ ਵੀ ਲਗਾਈਆਂ ਗਈਆਂ | ਇਸ ਮੌਕੇ ਮਾਸਟਰ ਸੁਰਿੰਦਰ ਸਿੰਘ, ਚਰਨਜੀਤ ਸਿੰਘ ਦੇਵੀਨਗਰ, ਮਾਸਟਰ ਸ਼ੇਰ ਸਿੰਘ, ਮਾਸਟਰ ਜਗਦੀਸ਼ ਸਿੰਘ, ਗੁਰਮੀਤ ਸਿੰਘ ਜੌਲੀ, ਮਾਸਟਰ ਮੇਵਾ ਸਿੰਘ, ਸੁੱਖਾ ਜਾਸਤਨਾਂ, ਪਲਵਿੰਦਰ ਸਿੰਘ ਬੜਾਣਾ, ਰਾਮ ਕੁਮਾਰ ਨਫਰਾ, ਧਰਮ ਸਿੰਘ ਜ਼ੀਰਕਪੁਰ, ਭੁਪਿੰਦਰ ਲਾਲੜੂ, ਤਾਰਾ ਸਿੰਘ, ਨਰਿੰਦਰ ਸਿੰਘ ਤੇ ਜਥੇ. ਸੁਰਜਨ ਸਿੰਘ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਟਰੈਵਲ ਏਜੰਟਾਂ ਦੀ ਰਜਿਸਟ੍ਰੇਸ਼ਨ ਅਤੇ ਰੈਗੂਲੇਸ਼ਨ ਬਿੱਲ, ਵਿਚ ਕੀਤੀ ਮਾਮੂਲੀ ਸੋਧ-ਮੁੱਖ ਮੰਤਰੀ ਅਗਲੀ ਖ਼ਬਰ ਕੁਝ ਸਕੂਲ ਵਰਦੀਆਂ ਅਤੇ ਕਿਤਾਬਾਂ ਚੋਣਵੀਆਂ ਦੁਕਾਨਾਂ ਤੋਂ ਖ਼ਰੀਦਣ ਲਈ ਕਰ ਰਹੇ ਨੇ ਮਜਬੂਰ-ਮੇਅਰ
Ad Position 24