21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਜ਼ੀਰਕਪੁਰ ਵਿਖੇ ਐਲ. ਪੀ. ਜੀ. ਸਪਲਾਈ ਸੀਮਤ ਹੋਣ ਨਾਲ ਹੋਟਲ ਤੇ ਰੇਸਤਰਾਂ ਮਾਲਕ ਚਿੰਤਤ

Ad Position 21
No active advertisement
ਅਜੀਤ ਡੈਸਕ 12-03-2026
ਜ਼ੀਰਕਪੁਰ, 11 ਮਾਰਚ (ਹੈਪੀ ਪੰਡਵਾਲਾ)-ਈਰਾਨ-ਇਜ਼ਰਾਈਲ-ਅਮਰੀਕਾ ਵਿਚਾਲੇ ਚੱਲ ਰਹੇ ਤਣਾਅ ਦੇ ਮੱਦੇਨਜ਼ਰ ਐਲ. ਪੀ. ਜੀ. ਦੀ ਸਪਲਾਈ 'ਤੇ ਅਸਰ ਪੈਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ | ਜ਼ੀਰਕਪੁਰ ਸਮੇਤ ਨੇੜਲੇ ਇਲਾਕਿਆਂ 'ਚ ਗੈਸ ਸਪਲਾਈ 'ਚ ਅਚਾਨਕ ਆਈ ਕਮੀ ਕਾਰਨ ਲੋਕਾਂ 'ਚ ਚਿੰਤਾ ਵਧ ਗਈ ਹੈ | ਸ਼ਹਿਰ 'ਚ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਲਗਭਗ ਬੰਦ ਹੋ ਚੁੱਕੀ ਹੈ ਅਤੇ ਕਈ ਗੈਸ ਏਜੰਸੀਆਂ ਕੋਲ ਸਿਰਫ਼ ਦੋ ਤੋਂ ਤਿੰਨ ਦਿਨਾਂ ਦਾ ਹੀ ਸਟਾਕ ਬਚਿਆ ਹੋਇਆ ਦੱਸਿਆ ਜਾ ਰਿਹਾ ਹੈ | ਘਰੇਲੂ ਗੈਸ ਸਿਲੰਡਰ ਦੀ ਬੁਕਿੰਗ ਲਈ ਵੀ ਉਪਭੋਗਤਾਵਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਐਲ. ਪੀ. ਜੀ. ਕੰਪਨੀਆਂ ਦੇ ਬੁਕਿੰਗ ਨੰਬਰਾਂ 'ਤੇ ਕਾਲ ਨਾ ਲੱਗਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ | ਗੈਸ ਏਜੰਸੀ ਚਲਾਉਣ ਵਾਲਿਆਂ ਮੁਤਾਬਿਕ ਇਕੋ ਸਮੇਂ ਵੱਡੀ ਗਿਣਤੀ 'ਚ ਲੋਕਾਂ ਵਲੋਂ ਕਾਲਾਂ ਕਰਨ ਕਰਕੇ ਸਰਵਰ ਸਲੋਅ ਹੋ ਗਿਆ ਹੈ, ਜਿਸ ਕਾਰਨ ਬੁਕਿੰਗ ਪ੍ਰਕਿਰਿਆ ਪ੍ਰਭਾਵਿਤ ਹੋ ਰਹੀ ਹੈ | ਇਸ ਸਥਿਤੀ ਦਾ ਸਿੱਧਾ ਅਸਰ ਹੋਟਲਾਂ, ਢਾਬਿਆਂ ਅਤੇ ਵੱਡੇ ਸਮਾਗਮਾਂ 'ਤੇ ਪੈ ਰਿਹਾ ਹੈ, ਜਿਸ ਕਾਰਨ ਹੋਟਲ ਤੇ ਰੇਸਤਰਾਂ ਮਾਲਕ ਚਿੰਤਤ ਹਨ | ਫ਼ਿਲਹਾਲ ਗੈਸ ਏਜੰਸੀਆਂ ਪੁਰਾਣੀਆਂ ਬੁਕਿੰਗਾਂ ਨੂੰ ਹੀ ਪੂਰਾ ਕਰਨ 'ਚ ਲੱਗੀਆਂ ਹੋਈਆਂ ਹਨ | ਏਜੰਸੀਆਂ ਅਨੁਸਾਰ ਲਗਭਗ 7 ਤੋਂ 8 ਦਿਨਾਂ ਦੀ ਪੈਂਡੈਂਸੀ ਚੱਲ ਰਹੀ ਹੈ ਅਤੇ ਨਵੀਆਂ ਬੁਕਿੰਗਾਂ ਨੂੰ ਪੂਰਾ ਕਰਨ 'ਚ ਸਮਾਂ ਲੱਗ ਰਿਹਾ ਹੈ | ਇਸ ਦਰਮਿਆਨ ਸਰਕਾਰ ਵਲੋਂ ਦੋ ਸਿਲੰਡਰਾਂ ਦੀ ਬੁਕਿੰਗ ਵਿਚਕਾਰ ਦਾ ਸਮਾਂ 21 ਦਿਨ ਤੋਂ ਵਧਾ ਕੇ 25 ਦਿਨ ਕਰ ਦਿੱਤਾ ਗਿਆ ਹੈ | ਜੇਕਰ ਪਿਛਲਾ ਸਿਲੰਡਰ ਲਏ ਹੋਏ 25 ਦਿਨ ਪੂਰੇ ਨਹੀਂ ਹੋਏ ਤਾਂ ਨਵੀਂ ਬੁਕਿੰਗ ਮਨਜ਼ੂਰ ਨਹੀਂ ਕੀਤੀ ਜਾਵੇਗੀ | ਹਾਲਾਂਕਿ ਜ਼ਿਲ੍ਹਾ ਖਾਦ ਸਪਲਾਈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਰੇਲੂ ਸਿਲੰਡਰਾਂ ਦੀ ਸਪਲਾਈ ਫ਼ਿਲਹਾਲ ਆਮ ਹੈ | ਉਨ੍ਹਾਂ ਲੋਕਾਂ ਨੂੰ ਨਾ ਘਬਰਾਉਣ ਜਾਂ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਗੈਂਗਸਟਰਾਂ 'ਤੇ ਵਾਰ ਦਾ 50ਵਾਂ ਦਿਨ: ਪੁਲਿਸ ਨੇ 550 ਥਾਵਾਂ 'ਤੇ ਕੀਤੀ ਛਾਪੇਮਾਰੀ ; 207 ਗਿ੍ਫ਼ਤਾਰ ਅਗਲੀ ਖ਼ਬਰ ਵੀਵੋ ਨੇ ਵੀ70 ਅਤੇ ਵੀ70 ਇਲਾਈਟ ਲਈ ਨਵਾਂ ਕੈਂਪੇਨ ਲਾਂਚ ਕੀਤਾ <br/>
Ad Position 24