19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਰਾਜਪਾਲ ਵਲੋਂ ਜੀ.ਐਮ.ਸੀ.ਐਚ-32 ਸਮੇਤ 2 ਹੋਰਾਂ ਹਸਪਤਾਲਾਂ ਦਾ ਅਚਾਨਕ ਦੌਰਾ <br/>

Ad Position 21
No active advertisement
ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ-32 ਵਿਖੇ ਮਰੀਜ਼ਾਂ ਨਾਲ ਗੱਲਬਾਤ ਕਰਦੇ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਮਰੀਜ਼ਾਂ ਨੂੰ ਦਿੱਤੇ ਜਾਣ ਵਾਲੇ ਖਾਣੇ ਦਾ ਨਿਰੀਖਣ ਕਰਦੇ ਹੋਏ | ਤਸਵੀਰਾਂ : ਗੁਰਿੰਦਰ ਸਿੰਘ <br/> 03-04-2026
ਚੰਡੀਗੜ੍ਹ, 2 ਅਪ੍ਰੈਲ (ਮਾਰਕੰਡਾ)- ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸਹੂਲਤਾਂ ਅਤੇ ਸੇਵਾਵਾਂ ਦੀ ਸਮੀਖਿਆ ਕਰਨ ਲਈ ਚੰਡੀਗੜ੍ਹ ਦੇ ਤਿੰਨ ਅਦਾਰਿਆਂ ਦਾ ਅਚਾਨਕ ਦੌਰਾ ਕੀਤਾ | ਉਨ੍ਹਾਂ ਨੇ ਪਹਿਲਾਂ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 (ਜੀ.ਐਮ.ਸੀ.ਐਚ-32) ਦਾ ਦੌਰਾ ਕੀਤਾ ਅਤੇ ਐਮਰਜੈਂਸੀ ਅਤੇ ਟਰਾਮਾ ਬਲਾਕ ਦਾ ਮੁਆਇਨਾ ਕੀਤਾ | ਉਨ੍ਹਾਂ ਨੇ ਟਰਾਈਏਜ, ਸਰਜੀਕਲ, ਮੈਡੀਸਨ ਅਤੇ ਬੱਚਿਆਂ ਦੇ ਐਮਰਜੈਂਸੀ ਵਾਰਡਾਂ ਵਿਚ ਜਾ ਕੇ ਮਰੀਜ਼ਾਂ ਨਾਲ ਗੱਲਬਾਤ ਕੀਤੀ | ਜਿਨ੍ਹਾਂ ਵਿਚੋਂ ਜ਼ਿਆਦਾਤਰ ਨੇ ਇਲਾਜ ਤੋਂ ਸੰਤੁਸ਼ਟੀ ਪ੍ਰਗਟ ਕੀਤੀ | ਬਾਅਦ 'ਚ ਸੋਸਾਇਟੀ ਫ਼ਾਰ ਪ੍ਰੀਵੈਂਸ਼ਨ ਆਫ ਕਰੂਏਲਟੀ ਟੂ ਐਨੀਮਲਜ਼ ਸੈਕਟਰ-38 (ਐਸ.ਪੀ.ਸੀ.ਏ -38) ਦਾ ਦੌਰਾ ਕੀਤਾ | ਜਿੱਥੇ ਸਫ਼ਾਈ ਅਤੇ ਦੇਖਭਾਲ ਦੀ ਸਮੀਖਿਆ ਕੀਤੀ ਗਈ | ਕੁੱਤਿਆਂ, ਬਿੱਲੀਆਂ ਅਤੇ ਪੰਛੀਆਂ ਲਈ ਖੇਤਰਾਂ ਦਾ ਨਿਰੀਖਣ ਕੀਤਾ ਅਤੇ ਜ਼ਖਮੀ ਤੇ ਬਿਮਾਰ ਜਾਨਵਰਾਂ ਦੇ ਇਲਾਜ ਬਾਰੇ ਪੁੱਛਗਿੱਛ ਕੀਤੀ | ਉਨ੍ਹਾਂ ਨੇ ਹਮਲਾਵਰ ਕੁੱਤਿਆਂ ਦੇ ਪ੍ਰਬੰਧਨ ਬਾਰੇ ਵੀ ਵੇਰਵੇ ਮੰਗੇ ਅਤੇ ਸਹੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਜਿਨ੍ਹਾਂ ਨਾਲ ਪ੍ਰਮੁੱਖ ਸਕੱਤਰ ਵੀ.ਪੀ ਸਿੰਘ, ਮੈਡੀਕਲ ਸਿੱਖਿਆ ਅਤੇ ਖੋਜ ਸਕੱਤਰ ਮਨਦੀਪ ਸਿੰਘ ਬਰਾੜ, ਐਸ.ਪੀ.ਸੀ.ਏ-38 ਵਿਖੇ ਨਗਰ ਨਿਗਮ ਦੇ ਕਮਿਸ਼ਨਰ ਅਮਿਤ ਕੁਮਾਰ, ਸਮਾਜ ਭਲਾਈ ਸਕੱਤਰ ਅਨੁਰਾਧਾ ਚਗਤੀ ਅਤੇ ਸਮੂਹ ਹੋਮ ਸੈਕਟਰ-31 ਵਿਖੇ ਸਮਾਜ ਭਲਾਈ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਪਾਲਿਕਾ ਅਰੋੜਾ ਵੀ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਜਨਮ ਦਿਨ ਦੀ ਪਾਰਟੀ 'ਚ ਹੋਏ ਝਗੜੇ ਨੇ ਲਿਆ ਖ਼ੂਨੀ ਰੂਪ ਬਾਂਹ 'ਚ ਗੋਲੀ ਲੱਗਣ ਨਾਲ ਇਕ ਜ਼ਖ਼ਮੀ, ਪੁਲਿਸ ਵਲੋਂ 4 ਮੁਲਜ਼ਮ... ਅਗਲੀ ਖ਼ਬਰ ਚੰਡੀਗੜ੍ਹ ਦੇ ਕਰਮਚਾਰੀਆਂ ਨੇ ਬਰਾਬਰ ਕੰਮ ਲਈ ਬਰਾਬਰ ਤਨਖਾਹ ਦੀ ਮੰਗ ਨੂੰ ਲੈ ਕੇ ਕੀਤਾ ਪ੍ਰਦਰਸ਼ਨ <br/>
Ad Position 24