19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਜਨਮ ਦਿਨ ਦੀ ਪਾਰਟੀ 'ਚ ਹੋਏ ਝਗੜੇ ਨੇ ਲਿਆ ਖ਼ੂਨੀ ਰੂਪ ਬਾਂਹ 'ਚ ਗੋਲੀ ਲੱਗਣ ਨਾਲ ਇਕ ਜ਼ਖ਼ਮੀ, ਪੁਲਿਸ ਵਲੋਂ 4 ਮੁਲਜ਼ਮ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 03-04-2026
ਐੱਸ. ਏ. ਐੱਸ. ਨਗਰ, 2 ਅਪ੍ਰੈਲ (ਕਪਿਲ ਵਧਵਾ)-ਸਥਾਨਕ ਸੈਕਟਰ-115 ਸਥਿਤ ਇਕ ਸੁਸਾਇਟੀ 'ਚ ਜਨਮ ਦਿਨ ਦੀ ਪਾਰਟੀ ਦੌਰਾਨ ਹੋਇਆ ਝਗੜਾ ਅਗਲੇ ਦਿਨ ਖ਼ੂਨੀ ਟਕਰਾਅ ਵਿਚ ਤਬਦੀਲ ਹੋ ਗਿਆ | ਜਨਮ ਦਿਨ ਦੀ ਪਾਰਟੀ ਤੋਂ ਅਗਲੇ ਦਿਨ ਭਿੜਨ ਵਾਲੀਆਂ ਧਿਰਾਂ 'ਚ ਗੋਲੀਬਾਰੀ ਵੀ ਹੋਈ, ਜਿਸ ਦੌਰਾਨ ਇਕ ਨੌਜਵਾਨ ਦੀ ਬਾਂਹ ਵਿਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ | ਸੂਚਨਾ ਮਿਲਣ 'ਤੇ ਥਾਣਾ ਸੋਹਾਣਾ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਾਮਲੇ ਵਿਚ 4 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ | ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ਰੀਤਇੰਦਰ ਸਿੰਘ, ਸਾਵੇਜ ਖਾਨ, ਦਵਿੰਦਰ ਸਿੰਘ ਅਤੇ ਹਾਰਦਿਕ ਵਜੋਂ ਹੋਈ ਹੈ | ਪੁਲਿਸ ਨੇ ਉਹ ਕਾਰ ਵੀ ਜ਼ਬਤ ਕਰ ਲਈ ਹੈ, ਜਿਸ ਵਿਚ ਸਵਾਰ ਹੋ ਕੇ ਮੁਲਜ਼ਮ ਘਟਨਾ ਨੂੰ ਅੰਜਾਮ ਦੇਣ ਲਈ ਪਹੁੰਚੇ ਸਨ | ਪੁਲਿਸ ਵਲੋਂ ਮੁਲਜ਼ਮਾਂ ਦੇ ਹੋਰਨਾਂ ਸਾਥੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਅਨੁਜ ਸ਼ਰਮਾ ਨੇ ਦੱਸਿਆ ਕਿ ਵਾਰਦਾਤ ਤੋਂ ਇਕ ਦਿਨ ਪਹਿਲਾਂ ਸੁਸਾਇਟੀ ਦੇ ਇਕ ਫਲੈਟ ਵਿਚ ਜਨਮ ਦਿਨ ਪਾਰਟੀ ਦੌਰਾਨ ਝਗੜਾ ਹੋ ਗਿਆ ਸੀ | ਇਸ ਦੌਰਾਨ ਇਕ ਨੌਜਵਾਨ ਨੇ ਸਾਵੇਜ ਖਾਨ ਦੇ ਸਿਰ 'ਤੇ ਕੱਚ ਦਾ ਗਲਾਸ ਮਾਰ ਦਿੱਤਾ ਸੀ, ਜਿਸ ਕਾਰਨ ਦੋਵੇਂ ਧਿਰਾਂ ਵਿਚਾਲੇ ਤਕਰਾਰ ਹੋ ਗਈ ਸੀ, ਪਰ ਮੌਕੇ 'ਤੇ ਮੌਜੂਦ ਲੋਕਾਂ ਨੇ ਮਾਮਲਾ ਸ਼ਾਂਤ ਕਰਵਾ ਦਿੱਤਾ ਸੀ | ਅਗਲੇ ਦਿਨ ਇਸ ਮਾਮਲੇ ਨੂੰ ਸੁਲਝਾਉਣ ਲਈ ਅਨੁਜ ਆਪਣੇ ਦੋਸਤ ਰਿਸ਼ਵ ਨਾਲ ਪਿੰਡ ਭਾਗੋਮਾਜਰਾ ਦੇ ਮੈਦਾਨ ਵਿਖੇ ਪੁੱਜਿਆ, ਜਿੱਥੇ ਦੋਵਾਂ ਧਿਰਾਂ ਵਿਚ ਦੁਬਾਰਾ ਝਗੜਾ ਹੋ ਗਿਆ | ਇਸ ਦੌਰਾਨ ਇਕ ਨੌਜਵਾਨ ਨੇ ਅਸਲਾ ਕੱਢ ਕੇ ਗੋਲੀ ਚਲਾ ਦਿੱਤੀ, ਜੋ ਕਿ ਰਿਸ਼ਵ ਦੀ ਬਾਂਹ ਵਿਚ ਲੱਗੀ | ਜ਼ਖ਼ਮੀ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ | ਇਸ ਮਾਮਲੇ ਸੰਬੰਧੀ ਡੀ. ਐਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਸੋਹਾਣਾ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਨੂੰ ਕਾਬੂ ਕਰ ਲਿਆ | ਪੁਲਿਸ ਵਲੋਂ ਅਨੁਜ ਦੇ ਬਿਆਨਾਂ ਦੇ ਆਧਾਰ 'ਤੇ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਰੀਅਲ ਅਸਟੇਟ ਕਾਰੋਬਾਰੀ ਤੋਂ 1 ਕਰੋੜ ਰੁ. ਦੀ ਫਿਰੌਤੀ ਮੰਗਣ ਸੰਬੰਧੀ ਮਾਮਲਾ ਦਰਜ ਅਗਲੀ ਖ਼ਬਰ ਰਾਜਪਾਲ ਵਲੋਂ ਜੀ.ਐਮ.ਸੀ.ਐਚ-32 ਸਮੇਤ 2 ਹੋਰਾਂ ਹਸਪਤਾਲਾਂ ਦਾ ਅਚਾਨਕ ਦੌਰਾ <br/>
Ad Position 24