18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਰੀਅਲ ਅਸਟੇਟ ਕਾਰੋਬਾਰੀ ਤੋਂ 1 ਕਰੋੜ ਰੁ. ਦੀ ਫਿਰੌਤੀ ਮੰਗਣ ਸੰਬੰਧੀ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 03-04-2026
ਜ਼ੀਰਕਪੁਰ, 2 ਅਪ੍ਰੈਲ (ਮਨਿੰਦਰ ਸਿੰਘ)-ਜ਼ੀਰਕਪੁਰ ਦੇ ਬਲਟਾਣਾ ਖੇਤਰ ਵਿਚ ਇਕ ਰੀਅਲ ਅਸਟੇਟ ਕਾਰੋਬਾਰੀ ਤੋਂ 1 ਕਰੋੜ ਰੁ. ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਮਨਮੋਹਨ ਸਿੰਘ ਉਰਫ਼ ਸੋਨੂੰ (34) ਨੇ ਦੱਸਿਆ ਕਿ ਬੀਤੀ 26 ਮਾਰਚ ਨੂੰ ਸ਼ਾਮ 6:15 ਵਜੇ ਦੇ ਕਰੀਬ ਉਸ ਨੂੰ ਇਕ ਅੰਤਰਰਾਸ਼ਟਰੀ ਨੰਬਰ ਤੋਂ ਵਟਸਐਪ ਕਾਲ ਆਈ, ਜਿਸ ਰਾਹੀਂ ਪੰਜਾਬੀ ਵਿਚ ਬੋਲਦੇ ਹੋਏ ਕਾਲਰ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ 1 ਕਰੋੜ ਰੁ. ਦੀ ਮੰਗ ਕੀਤੀ | ਪੀੜਤ ਅਨੁਸਾਰ ਉਸ ਨੂੰ 28 ਮਾਰਚ ਨੂੰ ਇਕ ਹੋਰ ਕਾਲ ਆਈ, ਜਿਸ ਵਿਚ ਮੁਲਜ਼ਮ ਨੇ ਆਪਣੀ ਪਛਾਣ ਵਿਦੇਸ਼ ਵਿਚ ਰਹਿਣ ਵਾਲੇ ਗੈਂਗਸਟਰ ਡੋਨੀ ਬਲ ਦੇ ਛੋਟੇ ਭਰਾ ਵਜੋਂ ਦੱਸੀ | ਇਸ ਦੌਰਾਨ ਮੁਲਜ਼ਮ ਨੇ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਨਾਲ ਸੰਬੰਧਿਤ ਘਟਨਾ ਦਾ ਜ਼ਿਕਰ ਕਰਦਿਆਂ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਉਸ ਦਾ ਘਰ, ਦਫ਼ਤਰ ਤੇ ਵਾਹਨ ਉਨ੍ਹਾਂ ਦੇ ਗੈਂਗ ਦੀ ਨਿਗਰਾਨੀ ਹੇਠ ਹਨ | ਪੁਲਿਸ ਨੇ ਬੀ. ਐਨ. ਐਸ. ਦੀ ਧਾਰਾ 308 (2) ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸਾਈਬਰ ਕ੍ਰਾਈਮ ਬ੍ਰਾਂਚ ਨੂੰ ਤਬਦੀਲ ਕਰ ਦਿੱਤੀ ਹੈ | ਜ਼ਿਕਰਯੋਗ ਹੈ ਕਿ ਪੰਜਾਬ ਵਿਚ ਹਾਲ ਹੀ ਵਿਚ ਫਿਰੌਤੀ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ | ਡੋਨੀ ਬਲ ਨੂੰ ਬੰਬੀਹਾ-ਰਾਣਾ ਗੈਂਗ ਨਾਲ ਜੋੜਿਆ ਜਾਂਦਾ ਹੈ, ਜਿਸ ਨੇ ਸੂਬੇ ਵਿਚ ਕਈ ਅਪਰਾਧ ਕੀਤੇ ਹਨ | ਇਸ ਗੈਂਗ ਨੇ ਦਸੰਬਰ 2025 ਵਿਚ ਮੁਹਾਲੀ 'ਚ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ 'ਚ ਹੋਏ ਘੁਟਾਲੇ ਦੇ ਮਾਮਲੇ 'ਚ ਸੀਨੀਅਰ ਅਕਾਊਾਟ ਅਫ਼ਸਰ ਵਿਕਾਸ ਕੌਸ਼ਿਕ ਗਿ੍ਫ਼ਤਾਰ ਅਗਲੀ ਖ਼ਬਰ ਜਨਮ ਦਿਨ ਦੀ ਪਾਰਟੀ 'ਚ ਹੋਏ ਝਗੜੇ ਨੇ ਲਿਆ ਖ਼ੂਨੀ ਰੂਪ ਬਾਂਹ 'ਚ ਗੋਲੀ ਲੱਗਣ ਨਾਲ ਇਕ ਜ਼ਖ਼ਮੀ, ਪੁਲਿਸ ਵਲੋਂ 4 ਮੁਲਜ਼ਮ...
Ad Position 24