12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਕੰਬੋਜ ਫਾਊਾਡੇਸ਼ਨ ਦੇ ਵਫ਼ਦ ਵਲੋਂ ਪੰਜਾਬ ਦੇ ਮੰਤਰੀ ਅਮਨ ਅਰੋੜਾ ਨਾਲ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 06-04-2026
ਚੰਡੀਗੜ੍ਹ, 5 ਅਪ੍ਰੈਲ (ਅਜੀਤ ਬਿਊਰੋ)- ਕੰਬੋਜ ਫਾਊਾਡੇਸ਼ਨ ਦੇ ਇਕ ਉੱਚ ਪੱਧਰੀ ਪ੍ਰਤੀਨਿਧ ਮੰਡਲ ਵਲੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਇਕ ਮੀਟਿੰਗ ਕੀਤੀ ਗਈ | ਇਸ ਡੈਲੀਗੇਸ਼ਨ 'ਚ ਡਾ. ਸੰਦੀਪ ਸਿੰਘ ਕੌੜਾ, ਵਿਧਾਇਕ ਜਗਦੀਪ ਕੰਬੋਜ ਗੋਲਡੀ ਅਤੇ ਜਗਦੀਪ ਮਾਰੋਕ ਸਮੇਤ ਕੰਬੋਜ ਫਾਊਾਡੇਸ਼ਨ ਦੇ ਪ੍ਰਧਾਨ, ਚੇਅਰਮੈਨ, ਸੀਨੀਅਰ ਵਾਈਸ ਚੇਅਰਮੈਨ, ਵਾਈਸ ਪ੍ਰਧਾਨ, ਸੈਕਟਰੀ ਜਨਰਲ, ਖ਼ਜ਼ਾਨਚੀ ਅਤੇ ਕਰੀਬ 20 ਕਾਰਜਕਾਰੀ ਮੈਂਬਰ ਸ਼ਾਮਿਲ ਸਨ | ਵਫ਼ਦ ਵਲੋਂ ਇਕ ਵਿਸਥਾਰਪੂਰਵਕ ਮੈਮੋਰੈਂਡਮ ਪੇਸ਼ ਕੀਤਾ ਗਿਆ, ਜਿਸ ਵਿਚ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੁਨਾਮ ਊਧਮ ਸਿੰਘ ਵਾਲਾ ਵਿਚ ਬੁਲਾਇਆ ਜਾਵੇ | ਇਸ ਸੈਸ਼ਨ ਵਿਚ ਊਧਮ ਸਿੰਘ ਸ਼ਹੀਦ ਸਕਿੱਲ ਡਿਵੈਲਪਮੈਂਟ ਐਂਡ ਐਂਟਰਪਿ੍ਨਿਊਰਸ਼ਿਪ ਯੂਨੀਵਰਸਿਟੀ' (ਕਾਨੂੰਨੀ ਸਥਾਪਨਾ ਦਾ ਐਲਾਨ ਕਰਨ ਦੀ ਮੰਗ ਕੀਤੀ ਗਈ | ਇਹ ਯੂਨੀਵਰਸਿਟੀ ਪੰਜਾਬ ਸਰਕਾਰ ਅਤੇ ਕੰਬੋਜ ਫਾਊਾਡੇਸ਼ਨ ਵਲੋਂ ਸ਼ਹੀਦ ਊਧਮ ਸਿੰਘ ਐਜੂਕੇਸ਼ਨਲ ਸੋਸਾਇਟੀ ਦੇ ਸਹਿਯੋਗ ਨਾਲ ਇੱਕ ਸਾਂਝਾ ਉਪਰਾਲਾ ਹੈ | ਇਸ ਨੂੰ ਦੇਸ਼ ਦੇ ਮਹਾਨ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਇਕ ਜੀਵੰਤ ਸ਼ਰਧਾਂਜਲੀ ਵਜੋਂ ਵੇਖਿਆ ਜਾ ਰਿਹਾ ਹੈ | ਫਾਊਾਡੇਸ਼ਨ ਦੇ ਪ੍ਰਤੀਨਿਧੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਦੀ ਨੀਂਹ 31 ਜੁਲਾਈ ਨੂੰ ਊਧਮ ਸਿੰਘ ਜੀ ਦੇ ਸ਼ਹਾਦਤ ਦਿਵਸ ਨਾਲ ਜੋੜ ਕੇ ਰੱਖੀ ਜਾਵੇਗੀ, ਜਿਸ ਨਾਲ ਇਸ ਪ੍ਰੋਜੈਕਟ ਨੂੰ ਵਿਸ਼ੇਸ਼ ਇਤਿਹਾਸਕ ਮਹੱਤਵ ਪ੍ਰਾਪਤ ਹੋਵੇਗਾ | ਇਸ ਦੇ ਨਾਲ ਹੀ ਕਾਨੂੰਨ ਪਾਸ ਹੋਣ ਤੋਂ ਬਾਅਦ ਯੂਨੀਵਰਸਿਟੀ ਦਾ ਪਹਿਲਾ ਵਿਦਿਅਕ ਸੈਸ਼ਨ ਸ਼ੁਰੂ ਕਰਨ ਦੀ ਯੋਜਨਾ ਵੀ ਸਾਂਝੀ ਕੀਤੀ ਗਈ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਯੂਨੀਵਰਸਿਟੀ ਜ਼ਿਲ੍ਹਾ ਕਪੂਰਥਲਾ ਦੇ ਸੁਭਾਨਪੁਰ ਵਿਖੇ ਸਥਾਪਿਤ ਕੀਤੀ ਜਾ ਰਹੀ ਹੈ ਅਤੇ ਇਹ ਵਿਦੇਸ਼ ਦੀਆਂ ਨਾਮਵਰ ਯੂਨੀਵਰਸਿਟੀਆਂ ਨਾਲ ਸਾਂਝੇ ਤੌਰ 'ਤੇ ਕੰਮ ਕਰੇਗੀ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਸਥਾਪਨਾ ਦਿਵਸ ਸੰਬੰਧੀ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ <br/> ਅਗਲੀ ਖ਼ਬਰ ਰਾਸ਼ਟਰੀ ਲੋਕ ਦਲ ਨੇ ਚੰਡੀਗੜ੍ਹ ਇਕਾਈ ਦੀ ਸ਼ੁਰੂਆਤ ਕੀਤੀ- ਤਿ੍ਲੋਕ ਤਿਆਗੀ <br/>
Ad Position 24