11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਭਗੌੜਿਆਂ ਖ਼ਿਲਾਫ਼ ਪੁਲਿਸ ਦੀ ਕਾਰਵਾਈ , 8 ਗ੍ਰਿਫ਼ਤਾਰ ਚੈੱਕ ਬਾਊਂਸ ਦੇ 5 ਮਾਮਲਿਆਂ ਨਾਲ ਸੰਬੰਧਿਤ ਮੁਲਜ਼ਮ ਵੀ ਕਾਬੂ

ਚੰਡੀਗੜ੍ਹ, 11 ਅਕਤੂਬਰ (ਸੰਦੀਪ ਕੁਮਾਰ ਮਾਹਨਾ) -ਚੰਡੀਗੜ੍ਹ ਪੁਲਿਸ ਨੇ ਭਗੌੜੇ ਮੁਲਜ਼ਮਾਂ ਵਿਰੁੱਧ ਕਾਰਵਾਈ ਕਰਦਿਆਂ ਵੱਖ-ਵੱਖ ਮਾਮਲਿਆਂ ਵਿਚ ਲੋੜੀਂਦੇ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਇਸ ਕਾਰਵਾਈ ਦੌਰਾਨ ਫੜੇ ਗਏ ਵਿਅਕਤੀਆਂ ਵਿਚ 3 ਅਪਰਾਧਿਕ ਮਾਮਲਿਆਂ ਅਤੇ 5 ਚੈੱਕ ਬਾਊਂਸ ਦੇ ਕੇਸਾਂ ਵਿਚ ਅਦਾਲਤ ਵਲੋਂ ਭਗੌੜੇ ਕਰਾਰ ਦਿੱਤੇ ਗਏ ਮੁਲਜ਼ਮ ਸ਼ਾਮਿਲ ਹਨ।

Ad Position 21
No active advertisement
ਅਜੀਤ ਡੈਸਕ 12-10-2026
ਚੰਡੀਗੜ੍ਹ, 11 ਅਕਤੂਬਰ (ਸੰਦੀਪ ਕੁਮਾਰ ਮਾਹਨਾ) -ਚੰਡੀਗੜ੍ਹ ਪੁਲਿਸ ਨੇ ਭਗੌੜੇ ਮੁਲਜ਼ਮਾਂ ਵਿਰੁੱਧ ਕਾਰਵਾਈ ਕਰਦਿਆਂ ਵੱਖ-ਵੱਖ ਮਾਮਲਿਆਂ ਵਿਚ ਲੋੜੀਂਦੇ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਇਸ ਕਾਰਵਾਈ ਦੌਰਾਨ ਫੜੇ ਗਏ ਵਿਅਕਤੀਆਂ ਵਿਚ 3 ਅਪਰਾਧਿਕ ਮਾਮਲਿਆਂ ਅਤੇ 5 ਚੈੱਕ ਬਾਊਂਸ ਦੇ ਕੇਸਾਂ ਵਿਚ ਅਦਾਲਤ ਵਲੋਂ ਭਗੌੜੇ ਕਰਾਰ ਦਿੱਤੇ ਗਏ ਮੁਲਜ਼ਮ ਸ਼ਾਮਿਲ ਹਨ। ਇਹ ਕਾਰਵਾਈ ਡੀ.ਐੱਸ.ਪੀ. ਡੀ.ਸੀ.ਸੀ. ਪੀ. ਅਭਿਨੰਦਨ ਦੀ ਅਗਵਾਈ ਅਤੇ ਸੰਮਨ ਸਟਾਫ਼ ਦੇ ਇੰਚਾਰਜ ਇੰਸਪੈਕਟਰ ਜਸਬੀਰ ਸਿੰਘ ਦੀ ਨਿਗਰਾਨੀ ਹੇਠ ਪੀ.ਓ. ਤੇ ਸੰਮਨ ਸਟਾਫ਼ ਦੀ ਟੀਮ ਵਲੋਂ ਅਮਲ ਵਿਚ ਲਿਆਂਦੀ ਗਈ। ਤਿੰਨ ਮੁਲਜ਼ਮ ਅਪਰਾਧਿਕ ਮਾਮਲਿਆਂ ‘ ਚ ਸਨ ਲੋੜੀਂਦੇ ਜਾਣਕਾਰੀ ਅਨੁਸਾਰ, ਅਨਮੋਲ ਪੁੱਤਰੀ ਸਵਰਗੀ ਬੁੱਧ ਰਾਮ, ਵਾਸੀ ਸੈਕਟਰ-56, ਚੰਡੀਗੜ੍ਹ ਨੂੰ ਥਾਣਾ ਮਨੀਮਾਜਰਾ ਵਿਚ 1 ਨਵੰਬਰ 2019 ਨੂੰ ਦਰਜ ਐੱਫ.ਆਈ.ਆਰ. ਤਹਿਤ ਧਾਰਾ 406, 420 ਅਤੇ 411 ਆਈ.ਪੀ.ਸੀ. ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ। ਉਸ ਨੂੰ 25 ਸਤੰਬਰ 2026 ਨੂੰ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਨਿਆਂਇਕ ਹਿਰਾਸਤ ‘ਚ ਮਾਡਲ ਜੇਲ੍ਹ ਬੁੜੈਲ ਭੇਜ ਦਿੱਤਾ ਗਿਆ। ਇਸੇ ਤਰ੍ਹਾਂ ਗੌਰਵ ਉਰਫ਼ ਭਾਰਤ ਪੁੱਤਰ ਮਾਨ ਸਿੰਘ, ਵਾਸੀ ਸੈਕਟਰ-25, ਚੰਡੀਗੜ੍ਹ ਨੂੰ ਥਾਣਾ ਸੈਕਟਰ-11 ਵਿਚ 6 ਫਰਵਰੀ 2019 ਨੂੰ ਦਰਜ ਐੱਫ.ਆਈ.ਆਰ. ਤਹਿਤ ਗ੍ਰਿਫ਼ਤਾਰ ਕੀਤਾ ਗਿਆ। ਇਹ ਮਾਮਲਾ ਧਾਰਾ 147, 148, 149, 323, 452 ਅਤੇ 506 ਆਈ.ਪੀ.ਸੀ. ਨਾਲ ਸਬੰਧਤ ਹੈ। ਉਸ ਨੂੰ 27 ਮਈ 2026 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਉਸ ਨੂੰ ਵੀ ਨਿਆਂਇਕ ਹਿਰਾਸਤ ਵਿਚ ਮਾਡਲ ਜੇਲ੍ਹ ਬੁੜੈਲ ਭੇਜਿਆ ਗਿਆ। ਤੀਜੇ ਮੁਲਜ਼ਮ ਪ੍ਰੇਮ ਸ਼ਰਮਾ ਪੁੱਤਰ ਚੰਦ ਕਿਸ਼ੋਰ ਸ਼ਰਮਾ, ਵਾਸੀ ਮਕਾਨ ਨੰਬਰ 70, ਪਿੰਡ ਡੱਡੂਮਾਜਰਾ, ਚੰਡੀਗੜ੍ਹ ਨੂੰ ਥਾਣਾ ਸੈਕਟਰ-39 ਵਿਚ ਆਬਕਾਰੀ ਐਕਟ ਦੀ ਧਾਰਾ 61-1-14 ਤਹਿਤ ਦਰਜ ਐੱਫ.ਆਈ.ਆਰ. ਤਹਿਤ ਗ੍ਰਿਫ਼ਤਾਰ ਕੀਤਾ ਗਿਆ। ਉਸ ਨੂੰ 27 ਅਪ੍ਰੈਲ 2026 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਅਦਾਲਤ ਵਿਚ ਪੇਸ਼ੀ ਤੋਂ ਬਾਅਦ ਉਸ ਨੂੰ ਵੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਪੁਲਿਸ ਅਨੁਸਾਰ, ਦਵਿੰਦਰ ਕੁਮਾਰ ਵਿਰੁੱਧ ਐੱਨ.ਏ.ਸੀ.ਟੀ. ਹਰਜੋਤ ਸਿੰਘ ਵਿਰੁੱਧ ਐੱਨ.ਏ.ਸੀ.ਟੀ. ਅਤੇ ਆਈ.ਸੀ.ਐੱਮ.ਐੱਸ. ਰਾਜਕੁਮਾਰ ਵਿਰੁੱਧ ਐੱਨ.ਏ.ਸੀ.ਟੀ. ਸੰਜੀਵ ਕੁਮਾਰ ਵਿਰੁੱਧ ਐੱਨ.ਏ.ਸੀ.ਟੀ ਅਤੇ ਸੋਭਾ ਸਿੰਘ ਵਿਰੁੱਧ ਆਈ.ਸੀ.ਐੱਮ.ਐੱਸ. ਤਹਿਤ ਮਾਮਲੇ ਦਰਜ ਸਨ। ਇਹ ਸਾਰੇ ਮਾਮਲੇ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੀ ਧਾਰਾ 138 ਨਾਲ ਸਬੰਧਤ ਹਨ। ਇਨ੍ਹਾਂ ਮੁਲਜ਼ਮਾਂ ਨੂੰ ਸਬੰਧਤ ਅਦਾਲਤਾਂ ਵਲੋਂ ਵੱਖ-ਵੱਖ ਤਰੀਕਾਂ ’ਤੇ ਭਗੌੜਾ ਕਰਾਰ ਦਿੱਤਾ ਗਿਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ ਅਦਾਲਤਾਂ ਵਿਚ ਪੇਸ਼ ਕੀਤਾ ਗਿਆ ਅਤੇ ਜ਼ਮਾਨਤੀ ਬਾਂਡ ਭਰਨ ਉਪਰੰਤ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਚੰਡੀਗੜ੍ਹ ਪੁਲਿਸ ਅਨੁਸਾਰ, ਭਗੌੜੇ ਮੁਲਜ਼ਮਾਂ ਦੀ ਭਾਲ ਕਰਕੇ ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਲਿਆਉਣ ਲਈ ਕਾਰਵਾਈ ਲਗਾਤਾਰ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਵੋਟ ਚੋਰੀ ਵਿਰੁੱਧ ਚੰਡੀਗੜ੍ਹ ਕਾਂਗਰਸ ਦਾ ਅੰਦੋਲਨ ਤੇਜ਼ , ਸੈਕਟਰ -29, ਮੌਲੀਜਾਗਰਾਂ ਅਤੇ ਸੈਕਟਰ -56 ਵਿਚ ਜ਼ੋਰਦਾਰ ਰੋਸ ਪ... ਅਗਲੀ ਖ਼ਬਰ ਗਲੀ ’ ਚ ਸ਼ਰੇਆਮ ਸ਼ਰਾਬ ਪੀਣ ਕਾਰਨ ਪ੍ਰੀਤ ਕਾਲੋਨੀ ਦੇ ਵਸਨੀਕਾਂ ’ ਚ ਰੋਸ ਸੜਕ ਜਾਮ ਕਰਨ ਦੀ ਦਿੱਤੀ ਚਿਤਾਵਨੀ
Ad Position 24