ਮਰਹੂਮ ਗਜ਼ਲਗੋ ਸ੍ਰੀ ਸਿਰੀ ਰਾਮ ਅਰਸ਼ ਮੈਮੋਰੀਅਲ ਕਮੇਟੀ ਅਤੇ ਕਵੀ ਮੰਚ ਵਲੋਂ ਕਰਵਾਇਆ
ਚੰਡੀਗੜ੍ਹ, 11 ਅਕਤੂਬਰ (ਅਜਾਇਬ ਸਿੰਘ ਔਜਲਾ)-ਸੈਣੀ ਭਵਨ ਸੈਕਟਰ 24 ਵਿਖੇ ਅੱਜ ਮਰਹੂਮ ਪ੍ਰਸਿੱਧ ਗਜ਼ਲਗੋ ਸ੍ਰੀ ਸਿਰੀ ਰਾਮ ਅਰਸ਼ ਮੈਮੋਰੀਅਲ ਕਮੇਟੀ ਅਤੇ ਕਵੀ ਮੰਚ ਮੋਹਾਲੀ ਦੇ ਸਾਂਝੇ ਉੱਦਮ ਨਾਲ ਇੱਕ ਸਾਹਿਤਕ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ’ਤੇ ਗਜ਼ਲ ਗੋ ਬਲਬੀਰ ਸਿੰਘ ਸੈਣੀ ਮੁੱਖ ਮਹਿਮਾਨ ਵਜੋਂ ਪੁੱਜੇ ।
ਚੰਡੀਗੜ੍ਹ, 11 ਅਕਤੂਬਰ (ਅਜਾਇਬ ਸਿੰਘ ਔਜਲਾ)-ਸੈਣੀ ਭਵਨ ਸੈਕਟਰ 24 ਵਿਖੇ ਅੱਜ ਮਰਹੂਮ ਪ੍ਰਸਿੱਧ ਗਜ਼ਲਗੋ ਸ੍ਰੀ ਸਿਰੀ ਰਾਮ ਅਰਸ਼ ਮੈਮੋਰੀਅਲ ਕਮੇਟੀ ਅਤੇ ਕਵੀ ਮੰਚ ਮੋਹਾਲੀ ਦੇ ਸਾਂਝੇ ਉੱਦਮ ਨਾਲ ਇੱਕ ਸਾਹਿਤਕ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ’ਤੇ ਗਜ਼ਲ ਗੋ ਬਲਬੀਰ ਸਿੰਘ ਸੈਣੀ ਮੁੱਖ ਮਹਿਮਾਨ ਵਜੋਂ ਪੁੱਜੇ । ਜਦਕਿ ਪ੍ਰਧਾਨਗੀ ਰਸਮਾਂ ਡਾ. ਸ਼ਿੰਦਰਪਾਲ ਸਿੰਘ ਕਾਰਜਕਾਰੀ ਪ੍ਰਧਾਨ ਵਿਸ਼ਵ ਪੰਜਾਬੀ ਸਹਿਤ ਵਿਚਾਰ ਮੰਚ ਵੱਲੋਂ ਅਦਾ ਕੀਤੀਆਂ ਗਈਆਂ। ਇਸੇ ਦੌਰਾਨ ਉਰਦੂ ਅਤੇ ਪੰਜਾਬੀ ਦੀ ਸ਼ਾਇਰਾ ਗੁਰਦੀਪ ਕੌਰ ਗੁਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਤੇ ਕਵੀ ਮੰਚ ਮੋਹਾਲੀ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਵੱਲੋਂ ਸਿਰੀ ਰਾਮ ਅਰਸ਼ ਦੀ ਯਾਦ ਨੂੰ ਸਮਰਪਿਤ ਰੰਗਾੜਾ ਵੱਲੋਂ ਦੋ ਸੰਪਾਦਿਤ ਪੁਸਤਕਾਂ “ਰੂਪ ਰੰਗ” ਅਤੇ “ਔਰਤ” ਨੂੰ ਵੀ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤਾ ਗਿਆ਼। ਸਮਾਰੋਹ ਦੌਰਾਨ ਪ੍ਰਸਿੱਧ ਗਜ਼ਲਕਾਰ ਗੁਰਦਿਆਲ ਰੋਸ਼ਨ ਨੂੰ ਸਮਰਾਟ ਗਜ਼ਲਗੋ ਸਿਰੀ ਰਾਮ ਅਰਸ਼ ਯਾਦਗਾਰੀ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ । ਸੁਭਾਸ਼ ਭਾਸਕਰ ਨੂੰ ਸਿਰੀ ਰਾਮ ਅਰਸ ਯਾਦਗਾਰੀ ਲਾਈਫ ਟਾਈਮ ਅਚੀਵਮੈਂਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਦ ਕਿ ਡਾ. ਅੰਜੂ ਅਮਨਦੀਪ ਗਰੋਵਰ ਨੂੰ ਪੰਜਾਬ ਦਾ ਮਾਣ ਐਵਾਰਡ ਨਾਲ ਅਤੇ ਦੀਪਿੰਦਰ ਕੌਰ ਸ਼ੇਰਗਿੱਲ ਨੂੰ ਪੰਜਾਬ ਦੀ ਧੀ ਦਾ ਸਨਮਾਨ ਦੇ ਕੇ ਅਤੇ ਇਸ ਦੇ ਨਾਲ ਕਾਮਰੇਡ ਦੇਵੀ ਦਿਆਲ ਸ਼ਰਮਾ ਨੂੰ ਵੀ ਸਿਰੀ ਰਾਮ ਅਰਸ਼ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਨਿਵਾਜਿਆ ਗਿਆ। ਇੰਨਾ ਸਨਮਾਨਿਤ ਸ਼ਖਸ਼ੀਅਤਾਂ ਬਾਰੇ ਕ੍ਰਮਵਾਰ ਸਾਈਟੇਸ਼ਨ ਪ੍ਰਿੰਸੀ. ਬਹਾਦਰ ਸਿੰਘ ਗੋਸਲ, ਪ੍ਰਤਾਪ ਪਾਰਸ, ਯਤਿੰਦਰ ਮਾਹਲ, ਰਾਜਿੰਦਰ ਰੇਨੂੰ ਅਤੇ ਦੀਪਕ ਸ਼ਰਮਾ ਚਨਾਰਥਲ ਵੱਲੋਂ ਪੜੇ ਗਏ। ਇਸ ਮੌਕੇ ਗੁਰਨਾਮ ਕੰਵਰ, ਡਾ, ਅਮਨਦੀਪ ਸਿੰਘ, ਪ੍ਰੋਫੈਸਰ ਮਨਮੋਹਨ ਸਿੰਘ ਦਾਊ, ਪਰਮਜੀਤ ਸਿੰਘ ਮਾਨ, ਨੀਲਮ ਨਾਰੰਗ, ਨਰਿੰਦਰ ਲੌਂਗੀਆ, ਬਲਕਾਰ ਸਿੱਧੂ ,ਬਲਜੀਤ ਫਿੱਡਿਆਂਵਾਲਾ, ਡਾ. ਸੁਖਮਨ ,ਜਸਪਾਲ ਕੰਵਲ, ਸੰਤੋਖ, ਗੁਰਜੀਤ, ਮਨਜੀਤ ਕੌਰ, ਰੀਤੂ ਰਾਣੀ,ਐਸ. ਸਿੱਧੂ ਤੇ ਬੈਨੀਵਾਲ ਆਦਿ ਕਵੀਆਂ ,ਲੇਖਕਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ।