12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਰਾਸ਼ਟਰੀ ਲੋਕ ਦਲ ਨੇ ਚੰਡੀਗੜ੍ਹ ਇਕਾਈ ਦੀ ਸ਼ੁਰੂਆਤ ਕੀਤੀ- ਤਿ੍ਲੋਕ ਤਿਆਗੀ <br/>

Ad Position 21
No active advertisement
ਅਜੀਤ ਡੈਸਕ 06-04-2026
ਚੰਡੀਗੜ੍ਹ, 5 ਅਪ੍ਰੈਲ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਨਗਰ ਨਿਗਮ ਚੋਣਾਂ ਤੋਂ ਪਹਿਲਾਂ, ਰਾਸ਼ਟਰੀ ਲੋਕ ਦਲ (ਆਰ.ਐਲ.ਡੀ) ਨੇ ਅੱਜ ਆਪਣੇ ਸੰਗਠਨਾਤਮਕ ਵਿਸਥਾਰ ਦੇ ਹਿੱਸੇ ਵਜੋਂ ਆਪਣੀ ਚੰਡੀਗੜ੍ਹ ਇਕਾਈ ਦੀ ਰਸਮੀ ਸ਼ੁਰੂਆਤ ਕੀਤੀ | ਇਹ ਐਲਾਨ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਿ੍ਲੋਕ ਤਿਆਗੀ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ | ਇਸ ਮੌਕੇ ਪ੍ਰਭੂਧਾ ਕੁਮਾਰ (ਰਾਸ਼ਟਰੀ ਸਕੱਤਰ), ਦਿਲਪ੍ਰੀਤ ਸਿੰਘ (ਰਾਜ ਇੰਚਾਰਜ, ਪੰਜਾਬ), ਵਿਨੈ ਪ੍ਰਧਾਨ (ਰਾਜ ਇੰਚਾਰਜ, ਜੰਮੂ ਅਤੇ ਕਸ਼ਮੀਰ), ਓ.ਡੀ. ਤਿਆਗੀ (ਰਾਜ ਜਨਰਲ ਸਕੱਤਰ, ਉੱਤਰ ਪ੍ਰਦੇਸ਼), ਨਰਿੰਦਰ ਚਿਕਾਰਾ (ਰਾਜ ਜਨਰਲ ਸਕੱਤਰ, ਹਰਿਆਣਾ) ਅਤੇ ਅਜੀਤ ਸਿੰਘ ਮੁਹਾਲੀ (ਰਾਜ ਪ੍ਰਧਾਨ, ਪੰਜਾਬ) ਆਦਿ ਮੌਜੂਦ ਸਨ | ਇਸ ਮੌਕੇ ਤਿਆਗੀ ਨੇ ਕਿਹਾ ਕਿ ਇਹ ਪਹਿਲ ਪਾਰਟੀ ਦੀ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਆਪਣੇ ਰਵਾਇਤੀ ਖੇਤਰਾਂ ਤੋਂ ਪਰੇ ਆਪਣੀ ਰਾਜਨੀਤਿਕ ਮੌਜੂਦਗੀ ਦਾ ਵਿਸਥਾਰ ਕਰਨ ਦੀ ਰਣਨੀਤੀ ਦਾ ਹਿੱਸਾ ਹੈ | ਉਨ੍ਹਾਂ ਕਿਹਾ ਕਿ ਪਾਰਟੀ ਦਾ ਸੰਗਠਨ ਹੁਣ ਦੇਸ਼ ਭਰ ਦੇ 14 ਰਾਜਾਂ 'ਚ ਸਰਗਰਮ ਹੈ ਅਤੇ ਹੁਣ ਸੰਗਠਨ ਰਸਮੀ ਤੌਰ 'ਤੇ ਚੰਡੀਗੜ੍ਹ 'ਚ ਵੀ ਸਥਾਪਿਤ ਕੀਤਾ | ਚੰਡੀਗੜ੍ਹ ਨਗਰ ਨਿਗਮ ਚੋਣਾਂ ਬਾਰੇ, ਉਨ੍ਹਾਂ ਕਿਹਾ ਕਿ ਪਾਰਟੀ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ | ਇਸ ਮੌਕੇ ਆਜ਼ਾਦ ਸਮਾਜ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਨਾਲ ਜੁੜੇ ਕਈ ਨੇਤਾ, ਜਿਨ੍ਹਾਂ ਵਿੱਚ ਵਿਦਿਆ ਸ਼ੰਕਰ ਪਾਠਕ, ਰਾਮਾਇਣ ਕੁਸ਼ਵਾਹਾ, ਉਮਾ ਸ਼ੰਕਰ ਸ਼ੁਕਲਾ, ਸੁਨੀਲ ਕੁਮਾਰ ਪਾਂਡੇ, ਸੁਧੀਰ ਗੋਇਲ, ਵਿਕਾਸ ਪਾਠਕ ਅਤੇ ਹਰੀਸ਼ ਵਸ਼ਿਸ਼ਠ ਸ਼ਾਮਿਲ ਸਨ, ਪਾਰਟੀ 'ਚ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਕੰਬੋਜ ਫਾਊਾਡੇਸ਼ਨ ਦੇ ਵਫ਼ਦ ਵਲੋਂ ਪੰਜਾਬ ਦੇ ਮੰਤਰੀ ਅਮਨ ਅਰੋੜਾ ਨਾਲ ਮੀਟਿੰਗ <br/> ਅਗਲੀ ਖ਼ਬਰ ਸੈਕਟਰ 45ਡੀ 'ਚ ਮਕਾਨ ਢਾਹੁਣ ਦੇ ਨੋਟਿਸਾਂ ਖ਼ਿਲਾਫ਼ ਲੋਕਾਂ ਦੀ ਇਕਜੁੱਟਤਾ <br/>
Ad Position 24