13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਕਲੱਬ 'ਚ ਹੁੱਕਾ ਪਰੋਸਣ 'ਤੇ ਮਾਲਕ ਖ਼ਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 06-04-2026
ਚੰਡੀਗੜ੍ਹ, 5 ਅਪ੍ਰੈਲ (ਕਪਿਲ ਵਧਵਾ) – ਚੰਡੀਗੜ੍ਹ ਵਿਚ ਨਾਈਟ ਲਾਈਫ ਨਾਲ ਜੁੜੇ ਸਥਾਨਾਂ 'ਤੇ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਿੱਥੇ ਕਲੱਬ ਮਾਲਕਾਂ ਵਲੋਂ ਕਈ ਵਾਰ ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ | ਇਸੇ ਤਰ੍ਹਾਂ ਦੇ ਇਕ ਮਾਮਲੇ ਵਿਚ ਸੈਕਟਰ-3 ਥਾਣਾ ਪੁਲਿਸ ਨੇ ਸੈਕਟਰ-9 ਸਥਿਤ 'ਪਾਈਪ ਐਂਡ ਬੈਰਲ ਕਲੱਬ' ਵਿਚ ਗਾਹਕਾਂ ਨੂੰ ਹੁੱਕਾ ਪਰੋਸਣ ਦੇ ਦੋਸ਼ ਹੇਠ ਕਲੱਬ ਮਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕੀਤਾ ਹੈ | ਹਾਲਾਂਕਿ ਬਾਅਦ ਵਿਚ ਮੁਲਜ਼ਮ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਏ.ਐਸ.ਆਈ. ਚੰਦਰਮਾ ਨੇ ਦੱਸਿਆ ਕਿ 4 ਅਪ੍ਰੈਲ ਦੀ ਸ਼ਾਮ ਕਰੀਬ 6:30 ਵਜੇ ਸੈਕਟਰ-9 ਸਥਿਤ ਐਸ.ਸੀ.ਓ. ਨੰਬਰ 156-57 ਦੇ ਬੇਸਮੈਂਟ ਵਿਚ ਚੱਲ ਰਹੇ ਉਕਤ ਕਲੱਬ ਵਿਚ ਜਨਾਰਧਨ ਪ੍ਰਸਾਦ ਪੰਤ ਆਪਣੇ ਗਾਹਕਾਂ ਨੂੰ ਹੁੱਕਾ ਪਰੋਸ ਰਿਹਾ ਸੀ | ਸੂਚਨਾ ਮਿਲਣ ਉਪਰੰਤ ਪੁਲਿਸ ਨੇ ਮੌਕੇ 'ਤੇ ਛਾਪੇਮਾਰੀ ਕਰਕੇ ਜਨਾਰਧਨ ਪ੍ਰਸਾਦ ਪੰਤ ਪੁੱਤਰ ਸਤਿਆ ਪ੍ਰਸਾਦ ਪੰਤ ਵਾਸੀ ਮਕਾਨ ਨੰਬਰ 1630, ਸੈਕਟਰ-8/ਬੀ, ਚੰਡੀਗੜ੍ਹ, ਉਮਰ 43 ਸਾਲ, ਨੂੰ ਕਾਬੂ ਕਰ ਲਿਆ | ਇਸ ਸਬੰਧੀ ਥਾਣਾ ਸੈਕਟਰ-3 ਵਿਚ ਸੀ.ਓ.ਟੀ.ਪੀ.ਏ. ਐਕਟ, 2003 ਦੀ ਧਾਰਾ 4(ਏ) ਤਹਿਤ ਐਫ.ਆਈ.ਆਰ. ਨੰਬਰ 25 ਦਰਜ ਕੀਤੀ ਗਈ ਹੈ | ਪੁਲਿਸ ਅਨੁਸਾਰ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ ਤੋਂ ਬਾਅਦ ਜ਼ਮਾਨਤ 'ਤੇ ਛੱਡ ਦਿੱਤਾ ਗਿਆ ਹੈ ਅਤੇ ਮਾਮਲੇ ਦੀ
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਦੀਆਂ 20 ਬੋਤਲਾਂ ਬਰਾਮਦ ਅਗਲੀ ਖ਼ਬਰ ਨਾਕਾਬੰਦੀ ਦੌਰਾਨ ਨੌਜਵਾਨ ਕਾਬੂ 2 ਦੇਸੀ ਕੱਟੇ ਤੇ ਕਾਰਤੂਸ ਬਰਾਮਦ
Ad Position 24