ਖਰੜ, 5 ਅਪ੍ਰੈਲ (ਜੰਡਪੁਰੀ)-ਪਿੰਡ ਸਹੌੜਾਂ ਵਿਖੇ ਇਕ ਵਿਅਕਤੀ ਦੀ ਅਧੂਰੀ ਕੱਚੀ ਮਕਾਨ ਦੀ ਧਰਤੀ 'ਚੋਂ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀਆਂ 20 ਬੋਤਲਾਂ ਬਰਾਮਦ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਕੁਲਵੀਰ ਸਿੰਘ ਵਜੋਂ ਹੋਈ ਹੈ | ਇਸ ਮਾਮਲੇ ਸੰਬੰਧੀ ਜਾਂਚ ਅਧਿਕਾਰੀ ਚਮਕੌਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਸਸਤੇ ਭਾਅ ਦੀ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਇਲਾਕੇ 'ਚ ਵੇਚਦਾ ਹੈ | ਇਸ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਉਕਤ ਵਿਅਕਤੀ ਦੇ ਕੱਚੇ ਅਧੂਰੇ ਮਕਾਨ ਦੀ ਧਰਤੀ ਹੇਠ ਦੱਬੀਆਂ ਹੋਈਆਂ ਨਾਜਾਇਜ਼ ਸ਼ਰਾਬ ਦੀਆਂ 20 ਬੋਤਲਾਂ 999 ਪਾਵਰ ਸਟਾਰ ਮਾਰਕਾ ਬਰਾਮਦ ਕੀਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਕਤ ਵਿਅਕਤੀ ਨੂੰ ਅਦਾਲਤ 'ਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਹ ਸ਼ਰਾਬ ਕਿੱਥੋਂ ਲਿਆ ਕੇ ਅੱਗੇ ਕਿੱਥੇ ਕਿੱਥੇ ਸਪਲਾਈ ਕਰਦਾ ਸੀ | ਪੁਲਿਸ ਨੇ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ |