07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਰਿਸ਼ਵਤ ਲੈਣ ਦੇ ਮਾਮਲੇ 'ਚ ਹਰਿਆਣਾ ਮੰਡੀ ਬੋਰਡ ਦਾ ਡਵੀਜ਼ਨਲ ਅਕਾਊਾਟੈਂਟ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 07-04-2026
ਪੰਚਕੂਲਾ, 6 ਅਪ੍ਰੈਲ (ਕਪਿਲ)- ਪੰਚਕੂਲਾ ਵਿਖੇ ਐਂਟੀ ਕੁਰੱਪਸ਼ਨ ਬਿਊਰੋ ਨੇ ਵੱਡੀ ਕਾਰਵਾਈ ਕਰਦਿਆਂ ਹਰਿਆਣਾ ਮੰਡੀ ਬੋਰਡ ਦੇ ਡਵੀਜ਼ਨਲ ਅਕਾਊਾਟੈਂਟ ਹਰਦੇਵ ਸਿੰਘ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਮੁਲਜ਼ਮ ਨੇ ਇਕ ਠੇਕੇਦਾਰ ਨੂੰ ਟੈਂਡਰ ਦੇਣ ਦੇ ਨਾਂਅ 'ਤੇ 23,000 ਰੁ. ਦੀ ਰਿਸ਼ਵਤ ਦੀ ਮੰਗ ਕੀਤੀ ਸੀ | ਇਸ ਸੰਬੰਧੀ ਸ਼ਿਕਾਇਤ ਮਿਲਣ 'ਤੇ ਐਂਟੀ ਕੁਰੱਪਸ਼ਨ ਬਿਊਰੋ ਨੇ ਟ੍ਰੈਪ ਲਗਾ ਕੇ ਅਕਾਊਾਟੈਂਟ ਨੂੰ ਰਿਸ਼ਵਤ ਲੈਂਦਿਆਂ ਰੰਗੇ-ਹੱਥੀ ਗਿ੍ਫ਼ਤਾਰ ਕਰ ਲਿਆ | ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਨੇ ਠੇਕੇਦਾਰ ਨੂੰ ਰਿਸ਼ਵਤ ਦੇ ਪੈਸੇ ਦੇਣ ਲਈ ਪੰਚਕੂਲਾ ਦੇ ਸੈਕਟਰ-20 ਸਥਿਤ ਹਰਿਆਣਾ ਮੰਡੀ ਬੋਰਡ ਦੇ ਅਕਾਊਾਟ ਸੈਕਸ਼ਨ ਵਿਖੇ ਸੱਦਿਆ ਸੀ, ਜਿੱਥੇ ਕਿ ਬਿਊਰੋ ਦੀ ਟੀਮ ਪਹਿਲਾਂ ਹੀ ਤਾਇਨਾਤ ਸੀ | ਬਿਊਰੋ ਦੇ ਬੁਲਾਰੇ ਅਨੁਸਾਰ ਕਾਬੂ ਮੁਲਜ਼ਮ ਨੂੰ ਮੰਗਲਵਾਰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ 1388 ਕਰੋੜ ਰੁਪਏ ਦੇ ਸਾਲਾਨਾ ਐਕਸ਼ਨ ਪਲਾਨ ਨਾਲ ਪੰਜਾਬ ਦੇ ਖੇਤੀਬਾੜੀ ਖੇਤਰ ਨੂੰ ਦਿੱਤੀ ਜਾਵੇਗੀ ਟਿਕਾਊ ਤੇ ਗਤੀਸ਼ੀਲ ਅ... ਅਗਲੀ ਖ਼ਬਰ ਡੇਰਾਬੱਸੀ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਗਰੋਂ ਕੰਪਲੈਕਸ ਕਰਵਾਇਆ ਖਾਲੀ <br/>
Ad Position 24