07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਪਲੇਸਮੈਂਟ ਕੈਂਪ ਅੱਜ

Ad Position 21
No active advertisement
ਅਜੀਤ ਡੈਸਕ 07-04-2026
ਐੱਸ. ਏ. ਐੱਸ. ਨਗਰ, 6 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ ਮੁਹਾਲੀ ਵਲੋਂ ਅੱਜ 7 ਅਪ੍ਰੈਲ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਤੀਜੀ ਮੰਜ਼ਿਲ 'ਤੇ ਸਥਿਤ ਕਮਰਾ ਨੰ. 461 ਵਿਖੇ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ 'ਚ ਬੀ. ਐਲ. ਡੀ. ਆਊਟਸੋਰਸਿੰਗ, ਸੰਨ ਟਰੱਸਟ ਕੈਪੀਟਲ, ਮੁਰਾਰੀ ਸੇਵਾਵਾਂ, ਏ. ਆਰ. ਮੈਰੀਡੀਅਨ (ਹੋਮ ਕੇਅਰ ਐਫ. ਐਮ. ਸੀ. ਜੀ. ਬ੍ਰਾਂਡ), ਏ. ਟੀ. ਐਸ. ਅਤੇ ਡਿਜੀਟੈੱਕ ਕਾਲ ਸਿਸਟਮ ਪ੍ਰਾ. ਲਿ. ਆਦਿ ਕੰਪਨੀਆਂ ਦੇ ਨੁਮਾਇੰਦਿਆਂ ਵਲੋਂ ਗ੍ਰਾਹਕ ਸਹਾਇਤਾ ਕਾਰਜਕਾਰੀ, ਗ੍ਰਾਹਕ ਸੰਬੰਧ ਪ੍ਰਬੰਧਕ, ਖਪਤਕਾਰ, ਸਰਵੇਖਣ ਮੈਨੇਜਰ, ਪੈਕਰ, ਇਲੈਕਟ੍ਰੀਕਲ ਉਮੀਦਵਾਰ, ਲੇਖਾਕਾਰ (ਮਹਿਲਾ), ਏਰੀਆ ਸੇਲਜ਼ ਅਫ਼ਸਰ-ਆਨ ਰੋਲ, ਡੀ. ਈ. ਓ., ਸੀ. ਸੀ. ਈ. ਆਦਿ ਅਸਾਮੀਆਂ ਲਈ ਬਾਰ੍ਹਵੀਂ ਅਤੇ ਗ੍ਰੈਜੂਏਸ਼ਨ ਪਾਸ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਨੌਕਰੀ ਲਈ ਚੁਣੇ ਜਾਣ ਵਾਲੇ ਉਮੀਦਵਾਰਾਂ ਦੀ ਤਨਖਾਹ ਤਜ਼ਰਬੇ ਅਤੇ ਕੰਪਨੀ ਦੇ ਨੋਰਮਜ਼ ਅਨੁਸਾਰ ਤੈਅ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਕੰਮ ਕਰਨ ਦਾ ਸਥਾਨ ਮੁਹਾਲੀ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਏ. ਆਈ. ਸਕਿੱਲਜ਼ ਅਤੇ ਉਦਯੋਗਿਕ ਤਿਆਰੀ 'ਤੇ ਆਧਾਰਿਤ ਵਿਸ਼ੇਸ਼ ਪ੍ਰੋਗਰਾਮ <br/> ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਦੋਗਲੀ ਨੀਤੀ ਹੋਈ ਬੇਨਕਾਬ- ਕੰਗ ਕਿਹਾ, ਪਹਿਲਾਂ ਵਰਤਿਆ ਅੰਨਾ ਹਜ਼ਾਰੇ ਅਤੇ ਹੁਣ ਰਾਘਵ ਚੱਢਾ ਨੂੰ
Ad Position 24