07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਏ. ਆਈ. ਸਕਿੱਲਜ਼ ਅਤੇ ਉਦਯੋਗਿਕ ਤਿਆਰੀ 'ਤੇ ਆਧਾਰਿਤ ਵਿਸ਼ੇਸ਼ ਪ੍ਰੋਗਰਾਮ <br/>

Ad Position 21
No active advertisement
ਅਜੀਤ ਡੈਸਕ 07-04-2026
ਐੱਸ. ਏ. ਐੱਸ. ਨਗਰ, 6 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀ. ਈ. ਸੀ.)-ਸੀ. ਜੀ. ਸੀ. ਲਾਂਡਰਾਂ ਦੇ ਡਿਪਾਰਟਮੈਂਟ ਆਫ਼ ਇਮਰਜਿੰਗ ਟੈਕਨਾਲੋਜੀਜ਼ ਵਲੋਂ ਗੂਗਲ ਫਾਰ ਡਿਪਲੈਪਰਸ ਅਤੇ ਹੈਕ-ਟੂ-ਸਕਿੱਲ ਦੀ ਮਦਦ ਨਾਲ ਪ੍ਰੈਕਟੀਕਲ ਏ. ਆਈ. ਸਕਿੱਲਜ਼ ਅਤੇ ਉਦਯੋਗਿਕ ਤਿਆਰੀ 'ਤੇ ਆਧਾਰਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਭਾਗੀਦਾਰਾਂ ਨੂੰ 'ਲਰਨ, ਬਿਲਡ ਐਂਡ ਡਿਪਲੋਏ ਵਿਦ ਗੂਗਲ ਏ. ਆਈ' ਥੀਮ ਦੇ ਤਹਿਤ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਪ੍ਰੈਕਟੀਕਲ ਅਨੁਭਵ ਪ੍ਰਦਾਨ ਕਰਨਾ ਸੀ | ਇਸ ਬੂਟ-ਕੈਂਪ 'ਚ ਵਿਦਿਆਰਥੀਆਂ ਅਤੇ ਉਦਯੋਗਿਕ ਪੇਸ਼ੇਵਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ, ਜਿਨ੍ਹਾਂ ਨੂੰ ਤਕਨੀਕੀ ਸੈਸ਼ਨਾਂ ਅਤੇ ਇੰਟਰਐਕਟਿਵ ਲਰਨਿੰਗ ਅਨੁਭਵ ਪ੍ਰਦਾਨ ਕੀਤਾ ਗਿਆ | ਇਸ ਮੌਕੇ ਉਚੇਚੇ ਤੌਰ 'ਤੇ ਪੁੱਜੇ ਮਾਹਿਰ ਸ਼ਵੇਤਾ ਸਿੰਘ, ਪ੍ਰਭਵ ਵਾਲੀਆ, ਆਸ਼ੀ ਦੱਤ ਅਤੇ ਸਿਮਰਪ੍ਰੀਤ ਸਿੰਘ ਆਦਿ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਅਸਲ ਸੰਸਾਰ ਉਪਯੋਗਾਂ, ਮੌਜੂਦਾ ਉਦਯੋਗਿਕ ਰੁਝਾਨਾਂ ਅਤੇ ਇਨੋਵੇਸ਼ਨ ਆਧਾਰਿਤ ਡਿਵੈਲਪਮੈਂਟ ਪ੍ਰੈਕਟਿਸਜ਼ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਸਭ ਤੋਂ ਪਹਿਲਾਂ ਡਾ. ਰਾਜਦੀਪ ਸਿੰਘ ਕੈਂਪਸ ਡਾਇਰੈਕਟਰ ਸੀ. ਜੀ. ਸੀ. ਲਾਂਡਰਾਂ, ਡਾ. ਅਸ਼ੋਕ ਕੁਮਾਰ ਡਾਇਰੈਕਟਰ ਅਕਾਦਮਿਕ, ਡਾ. ਸੁਖਪ੍ਰੀਤ ਕੌਰ ਡਾਇਰੈਕਟਰ ਪਿ੍ੰ. ਸੀ. ਈ. ਸੀ. ਅਤੇ ਡਾ. ਕਪਿਲ ਮਹਿਤਾ ਮੁਖੀ ਡਿਪਾਰਟਮੈਂਟ ਆਫ਼ ਇਮਰਜਿੰਗ ਟੈਕਨਾਲੋਜੀਜ਼ ਵਲੋਂ ਮਹਿਮਾਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਤੋਂ ਬਾਅਦ ਵੱਖ-ਵੱਖ ਸੈਸ਼ਨਾਂ ਦੌਰਾਨ ਜਨਰੇਟਿਵ ਏ. ਆਈ., ਮਸ਼ੀਨ ਲਰਨਿੰਗ ਮਾਡਲ ਅਤੇ ਕਲਾਊਡ ਆਧਾਰਿਤ ਏ. ਆਈ. ਡਿਪਲੋਇਮੈਂਟ ਵਰਗੇ ਮਹੱਤਵਪੂਰਨ ਖੇਤਰਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਡਿਪਾਰਟਮੈਂਟ ਆਫ਼ ਇਮਰਜਿੰਗ ਟੈਕਨਾਲੋਜੀਜ਼ ਦੇ ਮੁਖੀ ਡਾ. ਕਪਿਲ ਮਹਿਤਾ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਬੂਟ-ਕੈਂਪ ਦਾ ਉਦੇਸ਼ ਵਿਦਿਆਰਥੀਆਂ ਨੂੰ ਵਿਵਹਾਰਕ ਏ. ਆਈ. ਹੁਨਰਾਂ ਅਤੇ ਸਮੱਸਿਆ ਹੱਲ ਕਰਨ ਵਾਲੀ ਮਾਨਸਿਕਤਾ ਨਾਲ ਲੈਸ ਕਰਨਾ ਹੈ | ਇਸੇ ਦੌਰਾਨ ਡਾ. ਰਾਜਦੀਪ ਸਿੰਘ ਕੈਂਪਸ ਡਾਇਰੈਕਟਰ ਸੀ. ਜੀ. ਸੀ. ਲਾਂਡਰਾਂ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬਿਲਡ ਵਿਦ ਏ. ਆਈ. ਬੂਟ-ਕੈਂਪ ਵਰਗੀਆਂ ਪਹਿਲਕਦਮੀਆਂ ਉਦਯੋਗ ਦੀਆਂ ਉਮੀਦਾਂ ਨਾਲ ਅਕਾਦਮਿਕ ਸਿੱਖਿਆ ਨੂੰ ਇਕਸਾਰ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਵਰਕਰਾਂ ਸਮਾਰਟ ਫ਼ੋਨ ਤੋਂ ਬਿਨਾਂ 'ਮਾਵਾਂ-ਧੀਆਂ ਸਤਿਕਾਰ' ਯੋਜਨਾ 'ਚ ਕੰਮ ਨਹੀਂ ਕਰਨਗੀਆਂ ਡਾਇਰੈਕਟਰ ਦੇ ਨਾਂ... ਅਗਲੀ ਖ਼ਬਰ ਪਲੇਸਮੈਂਟ ਕੈਂਪ ਅੱਜ
Ad Position 24