ਸੜਕਾਂ ਦੀ ਮੁਰੰਮਤ ਦੀ ਮੰਗ ਲਈ 'ਆਪ' ਨੇਤਾਵਾਂ ਤੇ ਵਰਕਰਾਂ ਵਲੋਂ ਰੋਸ ਪ੍ਰਦਰਸ਼ਨ <br/>
ਅਜੀਤ ਡੈਸਕ
08-04-2026
ਇਸ ਮੌਕੇ 'ਤੇ ਆਪ ਨੇਤਾ ਵਿਜੈ ਕੁਮਾਰ ਨੇ ਨਗਰ ਨਿਗਮ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਭਾਜਪਾ ਮੇਅਰ ਨੂੰ ਅਪੀਲ ਕੀਤੀ ਕਿ ਰਾਮਦਰਬਾਰ ਦੀਆਂ ਸੜਕਾਂ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇ | ਗਿ੍ਫ਼ਤਾਰੀ ਤੋਂ ਬਾਅਦ ਆਪ ਨੇਤਾਵਾਂ ਨੂੰ ਪੁਲਿਸ ਦੀ ਸੁਰੱਖਿਆ ਹੇਠ ਨਗਰ ਨਿਗਮ ਦੇ ਸਹਿ-ਆਯੁਕਤ, ਚੀਫ਼ ਇੰਜੀਨੀਅਰ, ਐਸ.ਈ. ਅਤੇ ਐਕਸ.ਈ.ਐਨ ਨਾਲ ਮਿਲਵਾਇਆ ਗਿਆ | ਅਧਿਕਾਰੀਆਂ ਨੇ ਦੱਸਿਆ ਕਿ ਬਿਟੂਮਿਨ ਦੀ ਘਾਟ ਕਾਰਨ ਕੰਮ ਧੀਮੀ ਗਤੀ ਨਾਲ ਚੱਲ ਰਿਹਾ ਹੈ, ਪਰ ਉਹ ਕੋਸ਼ਿਸ਼ ਕਰ ਰਹੇ ਹਨ ਕਿ ਰਾਮਦਰਬਾਰ ਦੀਆਂ ਸੜਕਾਂ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇ | ਇਸ ਭਰੋਸੇ 'ਤੇ ਆਪ ਨੇਤਾਵਾਂ ਨੇ ਧਰਨਾ ਖਤਮ ਕੀਤਾ | ਇਸ ਮੌਕੇ ਆਪ ਦੇ ਪ੍ਰਦੇਸ਼ ਉਪ ਪ੍ਰਧਾਨ ਜਸਬੀਰ ਸਿੰਘ ਲਾਡੀ, ਪ੍ਰਦੇਸ਼ ਐਸ.ਸੀ. ਵਿੰਗ ਪ੍ਰਧਾਨ ਦੇਸ਼ਰਾਜ ਸਨਾਵਰ, 'ਆਪ' ਨੇਤਾ ਰੌਸ਼ਨ ਰਾਵਤ, ਮਹਿਲਾ ਵਿੰਗ ਉਪ ਪ੍ਰਧਾਨ ਡਿੰਪਲ ਜਰਵਾਲ, ਵਾਰਡ ਨੰਬਰ 19 ਦੀ ਉਪ ਪ੍ਰਧਾਨ ਆਸ਼ਾ, ਲੱਕੀ, ਰਾਧੇ, ਮਹਾਸਚਿਵ ਮਮਤਾ, ਸਹਿ ਸਕੱਤਰ ਜਗਮੋਹਨ, ਸੱਨੀ ਠਾਕੁਰ, ਅਵਿਨਾਸ਼, ਸੱਨੀ ਢਿੰਗਰਾ, ਰਾਜਿੰਦਰ, ਹਰਿਰਾਮ ਅਤੇ ਹੋਰ ਕਰਮਚਾਰੀ ਮੌਜੂਦ ਸਨ |