23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਪੰਜਾਬ ਦਾ ਮਾਣਮੱਤਾ ਇਤਿਹਾਸ ਤਲਵਾਰ ਨਾਲ ਲਿਖਿਆ ਹੈ- ਸੰਧਵਾਂ

Ad Position 21
No active advertisement
ਅਜੀਤ ਡੈਸਕ 09-04-2026
ਚੰਡੀਗੜ੍ਹ, 8 ਅਪ੍ਰੈਲ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਲੋਂ ਅੱਜ ਕਲਾ ਭਵਨ ਸੈਕਟਰ 16 ਵਿਖੇ 'ਜੰਗ ਨੂੰ ਸਮਝਦਿਆਂ' ਦਾਰਸ਼ਨਿਕ, ਇਤਿਹਾਸਕ ਅਤੇ ਸਮਕਾਲੀ ਪਰਿਪੇਖ ਵਿਸ਼ੇ 'ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਸਮਾਗਮ ਦੀ ਸ਼ਮਾਂ ਰੌਸ਼ਨ ਕਰਨ ਤੋਂ ਬਾਅਅ ਸੰਬੋਧਨ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦਾ ਮਾਣਮੱਤਾ ਇਤਿਹਾਸ ਤਲਵਾਰ ਨਾਲ ਲਿਖਿਆ ਹੈ, ਪਰ ਇਸ ਤੋਂ ਵੀ ਪਹਿਲਾਂ ਸ਼ਬਦ ਨਾਲ ਲਿਖਿਆ ਗਿਆ ਹੈ | ਉਨ੍ਹਾਂ ਪੰਜਾਬ ਕਲਾ ਪ੍ਰੀਸ਼ਦ ਨੂੰ ਇਸ ਸਮਾਗਮ ਲਈ ਵਧਾਈ ਦਿੱਤੀ | ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕਿਹਾ ਕਿ ਜੰਗ ਸਾਡੇ ਸੱਭਿਆਚਾਰ ਨੂੰ ਬਦਲਦੀ ਹੈ | ਸਾਡੀ ਆਰਥਿਕਤਾ ਨੂੰ ਤਬਾਹ ਕਰਦੀ ਹੈ | ਇਸ ਉਪਰੰਤ ਡਾ. ਸ਼ੈਲੀ ਵਾਲੀਆ ਨੇ ਆਪਦੇ ਕੂੰਜੀਵਤ ਭਾਸ਼ਨ 'ਚ ਕਿਹਾ ਕਿ ਜੰਗ ਬਾਰੇ ਗੱਲ ਕਰਨਾ ਹੀ ਆਪਣੇ ਆਪ ਵਿਚ ਵਧੀਆ ਉਪਰਾਲਾ ਹੈ | ਅਮਰੀਕਾ ਤੇ ਇਰਾਨ ਦੀ ਜੰਗ ਬਾਰੇ ਉਨ੍ਹਾਂ ਕਿਹਾ ਕਿ ਸਾਮਰਾਜ ਦਾ ਕੰਮ ਹੀ ਕੁਦਰਤੀ ਸਰੋਤਾਂ 'ਤੇ ਕਾਬਜ ਹੋਣਾ ਹੁੰਦਾ ਹੈ | ਪ੍ਰੋ. ਰੌਣਕੀ ਰਾਮ, ਉੱਘੇ ਚਿੰਤਕ ਡਾ. ਮਨਮੋਹਨ, ਡਾ. ਪ੍ਰਤਿਭਾ ਦਿਓਲ , ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ, ਪੰਜਾਬ ਯੂਨੀਵਰਸਿਟੀ ਤੋਂ ਡਾ. ਪਰਮਜੀਤ ਸਿੰਘ ਨੇ ਜੰਗ ਬਾਰੇ ਆਪੋ ਆਪਣੇ ਨਿਵਚਾਰ ਪੇਸ਼ ਕੀਤੇ | ਪ੍ਰਧਾਨਗੀ ਮੰਡਲ 'ਚੋਂ ਬੋਲਦਿਆਂ ਵਿਦਵਾਨ ਡਾ. ਰਵੇਲ ਸਿੰਘ ਨੇ ਕਿਹਾ ਜੰਗ ਦੀ ਆਪਣੀ ਸਿਆਸਤ ਹੈ | ਸੈਮੀਨਾਰ ਦੇ ਆਖ਼ਰੀ ਸੈਸ਼ਨ 'ਚ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡੀ. ਆਈ. ਯੂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪ੍ਰੋ. ਯੋਜਨਾ ਰਾਵਤ ਨੇ ਕੀਤੀ ਤੇ ਮੁੱਖ ਮਹਿਮਾਨ ਦੇ ਤੌਰ 'ਤੇ ਭਾਰਤੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਮਾਧਵ ਕੌਸ਼ਿਕ ਸਨ | ਕਵੀਆਂ ਵਿਚ ਗੁਲ ਚੌਹਾਨ, ਗੁਰਪ੍ਰੀਤ, ਅਮਰਜੀਤ ਕੌਂਕੇ, ਬਲਵਿੰਦਰ ਸੰਧੂ, ਦਰਸ਼ਨ ਬੁੱਟਰ, ਤਰਸੇਮ, ਪਰਮਜੀਤ ਸੋਹਲ, ਸਵਰਨਜੀਤ ਸਵੀ ਅਮਰਜੀਤ ਗਰੇਵਾਲ, ਸ਼ਮਸ਼ੇਰ ਸਾਹਿਲ, ਮਨਮੋਹਨ ਆਦਿ ਨੇ ਸ਼ਿਰਕਤ ਕੀਤੀ | ਮੰਚ ਸੰਚਾਲਨ ਕਵੀ ਦਰਬਾਰ ਸੰਯੋਜਕ ਜਗਦੀਪ ਸਿੱਧੂ ਨੇ ਕੀਤਾ | ਧੰਨਵਾਦ ਆਲੋਚਕ ਡਾ. ਯੋਗਰਾਜ ਅੰਗਰੀਸ਼ ਨੇ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੀ ਗਮਾਡਾ ਦੇ ਮੁੱਖ ਪ੍ਰਸ਼ਾਸਕ ਨਾਲ ਮੀਟਿੰਗ ਅਗਲੀ ਖ਼ਬਰ ਤੇਜ਼ ਹਵਾਵਾਂ ਅਤੇ ਮੀਂਹ ਕਰਕੇ ਫ਼ਸਲਾਂ ਨੂੰ ਪੁੱਜਿਆ ਭਾਰੀ ਨੁਕਸਾਨ <br/>
Ad Position 24