26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਨਗਰ ਕੌਂਸਲ ਖਰੜ ਦੇ ਕਾਰਜਕਾਲ ਦੀ ਮਿਆਦ 18 ਨੂੰ ਹੋਵੇਗੀ ਖ਼ਤਮ

Ad Position 21
No active advertisement
ਅਜੀਤ ਡੈਸਕ 10-04-2026
ਖਰੜ, 9 ਅਪ੍ਰੈਲ (ਜੰਡਪੁਰੀ)-ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਅਨੁਸਾਰ ਆਗਾਮੀ 18 ਅਪ੍ਰੈਲ ਨੂੰ ਨਗਰ ਕੌਂਸਲ ਖਰੜ ਦਾ 5 ਸਾਲਾਂ ਦਾ ਕਾਰਜਕਾਲ ਸਮਾਪਤ ਹੋਣ ਜਾ ਰਿਹਾ ਹੈ, ਜਦਕਿ 19 ਅਪ੍ਰੈਲ ਤੋਂ ਖਰੜ ਦੇ ਐਸ. ਡੀ. ਐਮ. ਨਗਰ ਕੌਂਸਲ ਦੀਆਂ ਮੁੜ ਚੋਣਾਂ ਹੋਣ ਤੱਕ ਪ੍ਰਬੰਧਕ ਲੱਗੇ ਰਹਿਣਗੇ | ਦੱਸਣਯੋਗ ਹੈ ਨਗਰ ਕੌਂਸਲ ਖਰੜ ਅਧੀਨ ਪੈਂਦੇ ਖੇਤਰ 'ਚ 27 ਕੌਂਸਲਰ ਚੁਣੇ ਗਏ ਸਨ, ਜਿਨ੍ਹਾਂ 'ਚ ਕਾਂਗਰਸ ਦੇ 10, ਅਕਾਲੀ ਦਲ ਦੇ 8, 'ਆਪ' ਦਾ 1 ਅਤੇ 8 ਆਜ਼ਾਦ ਕੌਂਸਲਰ ਸ਼ਾਮਿਲ ਸਨ | ਉਸ ਸਮੇਂ ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਸੀ, ਪਰ ਕਾਂਗਰਸ ਆਪਣਾ ਕੌਂਸਲ ਪ੍ਰਧਾਨ ਬਣਾਉਣ 'ਚ ਅਸਫ਼ਲ ਰਹੀ ਸੀ ਕਿਉਂਕਿ ਅਕਾਲੀ ਦਲ ਦੇ ਤਤਕਾਲੀ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਆਪਣੇ 8 ਕੌਂਸਲਰਾਂ ਤੇ 'ਆਪ' ਦੇ 1 ਕੌਂਸਲਰ ਤੇ ਆਜ਼ਾਦ ਕੌਂਸਲਰਾਂ ਦੇ ਸਹਿਯੋਗ ਨਾਲ ਜਸਪ੍ਰੀਤ ਕੌਰ ਲੌਂਗੀਆ ਨੂੰ ਕੌਂਸਲ ਪ੍ਰਧਾਨ, ਗੁਰਦੀਪ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਜਸਬੀਰ ਸਿੰਘ ਜੋਨੀ ਰਾਣਾ ਨੂੰ ਜੂਨੀਅਰ ਮੀਤ ਪ੍ਰਧਾਨ ਚੁਣਨ 'ਚ ਸਫ਼ਲ ਰਹੇ ਸਨ | ਇਸ ਤੋਂ ਬਾਅਦ ਸੱਤਾ ਧਾਰੀ ਆਮ ਆਦਮੀ ਪਾਰਟੀ ਨੇ ਭਾਵੇਂ ਜਸਪ੍ਰੀਤ ਕੌਰ ਲੌਂਗੀਆ ਨੂੰ ਪ੍ਰਧਾਨ ਦੇ ਅਹੁਦੇ ਤੋਂ ਲਾਹ ਕੇ ਬੀਬੀ ਅੰਜੂ ਚੰਦਰ ਨੂੰ ਪ੍ਰਧਾਨ ਥਾਪਿਆ ਸੀ, ਪਰ ਪਿਛਲੇ 4 ਸਾਲਾਂ 'ਚ ਖਰੜ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਜੂਨੀਅਰ ਮੀਤ ਪ੍ਰਧਾਨ ਦੀ ਚੋਣ ਨਹੀਂ ਹੋ ਸਕੀ | ਖਰੜ ਤੋਂ ਆਜ਼ਾਦ ਕੌਂਸਲਰਾਂ ਸਮੇਤ 'ਆਪ', ਅਕਾਲੀ ਦਲ ਤੇ ਕਾਂਗਰਸ ਦੇ ਕੌਂਸਲਰ ਨੇ ਜਸਪ੍ਰੀਤ ਕੌਰ ਲੌਂਗੀਆ ਨੂੰ ਪ੍ਰਧਾਨ ਦੇ ਅਹੁਦੇ ਤੋਂ ਲਾਹੁਣ ਲਈ ਆਮ ਆਦਮੀ ਪਾਰਟੀ ਜੁਆਇੰਨ ਕਰ ਲਈ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਮਿਲ ਕੇ ਬੀਬੀ ਅੰਜੂ ਚੰਦਰ ਨੂੰ ਪ੍ਰਧਾਨ ਚੁਣ ਲਿਆ ਸੀ | ਭਾਵੇਂ ਆਜ਼ਾਦ ਤੋਂ ਹੋਰਨਾਂ ਪਾਰਟੀਆਂ ਦੇ ਕੌਂਸਲਰਾਂ ਨੇ ਆਪੋ ਆਪਣੇ ਵਾਰਡਾਂ ਵਿਕਾਸ ਕਾਰਜ ਕਰਵਾਉਣ ਲਈ ਆਮ ਆਦਮੀ ਪਾਰਟੀ ਦਾ ਪੱਲਾ ਫੜਿ੍ਹਆ ਸੀ, ਪਰ ਹੁਣ ਸਵਾਲ ਇਹ ਹੈ ਕਿ 18 ਅਪ੍ਰੈਲ ਨੂੰ ਨਗਰ ਕੌਂਸਲ ਦਾ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਇਹ ਕੌਂਸਲਰ ਆਮ ਆਦਮੀ ਪਾਰਟੀ 'ਚ ਹੀ ਰਹਿਣਗੇ ਜਾਂ ਜਿਹੜੀਆਂ ਸਿਆਸੀ ਪਾਰਟੀਆਂ ਦੇ ਪਾਰਟੀ ਚਿੰਨਾਂ 'ਤੇ ਚੋਣਾਂ ਲੜ ਕੇ ਇਹ ਕੌਂਸਲਰ ਬਣੇ ਸਨ, ਉਨ੍ਹਾਂ ਪਾਰਟੀਆਂ 'ਚ ਚਲੇ ਜਾਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ | ਇਸ ਸਮੇਂ ਸੰਕੇਤ ਮਿਲ ਰਹੇ ਹਨ ਕਿ ਕਈ ਕੌਂਸਲਰ ਆਪਣੀਆਂ ਮਾਂ-ਪਾਰਟੀਆਂ ਦੇ ਆਕਾਵਾਂ ਨਾਲ ਤਾਲਮੇਲ ਵਧਾ ਰਹੇ ਹਨ ਅਤੇ ਜਦਕਿ ਕਈ ਤਜ਼ਰਬੇਕਾਰ ਕੌਂਸਲਰ ਆਜ਼ਾਦ ਉਮੀਦਵਾਰ ਵਜੋਂ ਕੌਂਸਲ ਚੋਣਾਂ ਲੜਨ ਜਾ ਰਹੇ ਹਨ ਕਿਉਂਕਿ ਪ੍ਰਧਾਨ ਦੀ ਚੋਣ ਸਮੇਂ ਆਜ਼ਾਦ ਕੌਂਸਲਰਾਂ ਦੀ ਪਾਰਟੀ ਦੇ ਚੋਣ ਨਿਸ਼ਾਨਾਂ 'ਤੇ ਜਿੱਤੇ ਕੌਂਸਲਰਾਂ ਤੋਂ ਵੱਧ ਪੁੱਛ ਪ੍ਰਤੀਤ ਹੁੰਦੀ ਹੈ | ਭਾਵੇਂ ਇਸ ਗੱਲ ਦੀ ਵੀ ਚਰਚਾ ਹੈ ਕਿ ਨਗਰ ਕੌਂਸਲ ਖਰੜ ਦੀਆਂ ਚੋਣਾਂ ਜਲਦ ਹੋਣ ਜਾ ਰਹੀਆਂ ਹਨ, ਪਰ ਦੂਜੇ ਪਾਸੇ ਸੰਬੰਧਿਤ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ 'ਚ ਸੁਝਾਅ ਦਿੱਤਾ ਗਿਆ ਹੈ ਕਿ ਇਨ੍ਹਾਂ ਨਗਰ ਕੌਂਸਲ/ ਨਗਰ ਪੰਚਾਇਤਾਂ ਦਾ ਕਾਰਜਕਾਲ ਸਮਾਪਤ ਹੋਣ ਤੋਂ ਪਹਿਲਾਂ ਚੋਣਾਂ ਨਹੀਂ ਹੋ ਸਕਦੀਆਂ |
Ad Position 22
No active advertisement
ਪਿਛਲੀ ਖ਼ਬਰ ਗੁਦਾਮ 'ਚੋਂ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਹੁੰਡਈ ਮੋਟਰਜ਼ ਮਈ ਤੋਂ ਕਾਰਾਂ ਦੀਆਂ ਕੀਮਤਾਂ 'ਚ ਇੱਕ ਪ੍ਰਤੀਸ਼ਤ ਵਾਧਾ ਕਰੇਗੀ
Ad Position 24