26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਪਿੰਜੌਰ 'ਚ ਸਾਫਟਵੇਅਰ ਇੰਜੀਨੀਅਰ ਦੀ ਸ਼ੱਕੀ ਹਾਲਾਤ 'ਚ ਖੂਨ ਨਾਲ ਲੱਥਪਥ ਮਿਲੀ ਲਾਸ਼

Ad Position 21
No active advertisement
ਅਜੀਤ ਡੈਸਕ 10-04-2026
ਪੰਚਕੂਲਾ, 9 ਅਪ੍ਰੈਲ (ਕਪਿਲ)-ਪਿੰਜੌਰ ਦੇ ਅਮਰਾਵਤੀ ਇਨਕਲੇਵ 'ਚ ਇਕ 26 ਸਾਲਾ ਸਾਫਟਵੇਅਰ ਇੰਜੀਨੀਅਰ ਦੀ ਉਸਦੇ ਕਿਰਾਏ ਦੇ ਕਮਰੇ ਤੋਂ ਸ਼ੱਕੀ ਹਾਲਾਤ 'ਚ ਲਾਸ਼ ਬਰਾਮਦ ਹੋਈ ਹੈ | ਮਿ੍ਤਕ ਦੀ ਪਛਾਣ ਬਾਂਦਲਾ ਰਿਸ਼ਿਕੇਸ਼ (26) ਨਿਵਾਸੀ ਹੈਦਰਾਬਾਦ ਵਜੋਂ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਕਾਨ ਮਾਲਕ ਨੇ ਵੇਖਿਆ ਕਿ ਸਵੇਰੇ ਤੋਂ ਕਮਰੇ ਦਾ ਦਰਵਾਜ਼ਾ ਬੰਦ ਸੀ ਅਤੇ ਕਈ ਵਾਰ ਦਰਵਾਜ਼ਾ ਖਟਖਟਾਉਣ ਦੇ ਬਾਵਜੂਦ ਅੰਦਰੋਂ ਕੋਈ ਜਵਾਬ ਨਾ ਮਿਲਣ 'ਤੇ ਉਨ੍ਹਾਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ | ਇਸ ਮਾਮਲੇ ਸੰਬੰਧੀ ਅਮਰਾਵਤੀ ਚੌਕੀ ਇੰਚਾਰਜ ਪ੍ਰੀਤਮ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਖੋਲ੍ਹ ਕੇ ਵੇਖਿਆ ਤਾਂ ਅੰਦਰ ਉਕਤ ਨੌਜਵਾਨ ਫਰਸ਼ 'ਤੇ ਖੂਨ ਨਾਲ ਲੱਥਪੱਥ ਮਿ੍ਤ ਹਾਲਤ ਵਿਚ ਪਿਆ ਹੋਇਆ ਸੀ | ਉਨ੍ਹਾਂ ਦੱਸਿਆ ਕਿ ਮੁਢੱਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਨੌਜਵਾਨ ਨੇ ਆਪਣੇ ਆਪ ਨੂੰ ਚਾਕੂ ਮਾਰ ਕੇ ਖੁਦਕੁਸ਼ੀ ਕੀਤੀ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਨੇ ਬੀਤੀ 30 ਮਾਰਚ ਨੂੰ ਅਮਰਾਵਤੀ ਸਥਿਤ ਵੈਦਿਕ ਟੈਕਨੋਲੋਜੀ ਕੰਪਨੀ 'ਚ ਸਾਫਟਵੇਅਰ ਇੰਜੀਨੀਅਰ ਵਜੋਂ ਜੁਆਇੰਨ ਕੀਤਾ ਸੀ ਅਤੇ ਉਹ ਬੀਤੀ 4 ਅਪ੍ਰੈਲ ਨੂੰ ਹੀ ਇਸ ਮਕਾਨ 'ਚ ਕਿਰਾਏ 'ਤੇ ਰਹਿਣ ਆਇਆ ਸੀ | ਉਨ੍ਹਾਂ ਦੱਸਿਆ ਕਿ ਕਮਰੇ ਦੀ ਕੰਧ 'ਤੇ ਖੂਨ ਨਾਲ ਕੁਝ ਅੰਗਰੇਜ਼ੀ 'ਚ ਲਿਖਿਆ ਮਿਲਿਆ ਹੈ, ਜਿਸ ਨੂੰ ਅਜੇ ਸਪੱਸ਼ਟ ਤੌਰ 'ਤੇ ਪੜਿ੍ਹਆ ਨਹੀਂ ਜਾ ਸਕਿਆ | ਮੌਕੇ 'ਤੇ ਪਹੁੰਚੀ ਫੋਰੈਂਸਿਕ ਟੀਮ ਨੇ ਜਾਂਚ ਲਈ ਨਮੂਨੇ ਇਕੱਠੇ ਕੀਤੇ ਹਨ | ਪੁਲਿਸ ਵਲੋਂ ਮਿ੍ਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਕਾਲਕਾ ਹਸਪਤਾਲ ਦੀ ਮੋਰਚਰੀ 'ਚ ਭੇਜਿਆ ਗਿਆ ਹੈ | ਫਿਲਹਾਲ ਪੁਲਿਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਮੁਹਾਲੀ ਵਲੋਂ ਪਲੇਸਮੈਂਟ ਕੈਂਪ ਅੱਜ ਅਗਲੀ ਖ਼ਬਰ ਗੁਦਾਮ 'ਚੋਂ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24