ਚੰਡੀਗੜ੍ਹ, 10 ਅਪ੍ਰੈਲ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਦੀ ਇਕਨਾਮਿਕਸ ਸੁਸਾਇਟੀ ਵਲੋਂ ਸਟੂਡੈਂਟਸ ਸੈਂਟਰ ਵਿਖੇ ਇਨਡੋਰ ਗੇਮਜ਼ ਮੁਕਾਬਲੇ ਕਰਵਾਏ ਗਏ | ਮੁਕਾਬਲੇ ਵਿਚ ਕੈਰਮ ਬੋਰਡ, ਸ਼ਤਰੰਜ ਤੇ ਟੇਬਲ ਟੈਨਿਸ ਡਬਲਜ਼ ਦੀਆਂ ਗੇਮਾਂ ਕਰਵਾਈਆਂ ਗਈਆਂ | ਜਿਸ 'ਚ ਅੰਡਰਗ੍ਰੈਜੂਏਟ, ਪੋਸਟ ਗ੍ਰੈਜੂਏਟ ਤੇ ਖੋਜ ਵਿਦਿਆਰਥੀਆਂ ਨੇ ਸਰਗਰਮ ਭਾਗੀਦਾਰੀ ਕੀਤੀ | ਟੇਬਲ ਟੈਨਿਸ ਡਬਲਜ਼ ਵਿਚ ਕੇਸ਼ਵ ਠਾਕੁਰ ਅਤੇ ਰਾਜਬੀਰ ਸਿੰਘ ਨੇ ਪਹਿਲਾ, ਈਸ਼ਾ ਬੱਗਾ ਤੇ ਅਰਮਾਨਪ੍ਰੀਤ ਸਿੰਘ ਸਿੱਧੂ ਨੇ ਦੂਜਾ ਅਤੇ ਲੱਕੀ ਚੌਧਰੀ ਅਤੇ ਕੋਮਲ ਠਾਕੁਰ ਤੀਜੇ ਸਥਾਨ ਹਾਸਿਲ ਕੀਤਾ | ਕੈਰਮ 'ਚੋਂ ਰਹਿਮਤ ਮਹਿਤਾ ਅਤੇ ਕਨਿਕਾ ਕੌਂਡਲ ਨੇ ਪਹਿਲਾ, ਮਨਨ ਅਰੋੜਾ ਅਤੇ ਸ਼ਾਸ਼ਵਤ ਨੇ ਦੂਜਾ ਤੇ ਹਰਸੀਰਤ ਕੌਰ ਤੇ ਸੋਨਾਕਸ਼ੀ ਵਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਸ਼ਤਰੰਜ 'ਚੋਂ ਜਯੰਤ ਸ਼ਰਮਾ ਨੇ ਪਹਿਲਾ, ਰਿਸ਼ਭ ਸਿੰਘ ਡਧਵਾਲ ਦੂਜਾ ਤੇ ਮਨਨ ਅਰੋੜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਜੇਤੂਆਂ ਨੂੰ ਚੇਅਰਪਰਸਨ ਪ੍ਰੋ. ਸਮਿਤਾ ਸ਼ਰਮਾ ਨੇ ਸਨਮਾਨਿਤ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਮਾਨਤਾ ਦਿੰਦੇ ਹੋਏ ਤਗਮੇ ਪ੍ਰਦਾਨ ਕੀਤੇ | ਪ੍ਰੋਗਰਾਮ 'ਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੀ ਭਾਗੀਦਾਰੀ ਦੇਖੀ ਗਈ |