09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਚੰਡੀਗੜ੍ਹ 'ਚ ਪ੍ਰਤਿਭਾ ਦੀ ਕੋਈ ਘਾਟ ਨਹੀਂ, ਲੋੜ ਹੈ ਢੁੱਕਵਾਂ ਮੰਚ ਮੁਹੱਈਆ ਕਰਨ ਦੀ-ਚੇਅਰਪਰਸਨ ਸੁੱਖੀ ਬਰਾੜ <br/>

Ad Position 21
No active advertisement
ਅਜੀਤ ਡੈਸਕ 11-04-2026
ਚੰਡੀਗੜ੍ਹ, 10 ਅਪ੍ਰੈਲ (ਅਜਾਇਬ ਸਿੰਘ ਔਜਲਾ) - 'ਚੰਡੀਗੜ੍ਹ 'ਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਲੋੜ ਹੈ ਢੁਕਵਾਂ ਮੰਚ ਮੁਹੱਈਆ ਕਰਨ ਦੀ.... |'' ਇਹ ਗੱਲ ਅੱਜ ਇੱਥੇ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੀ ਚੇਅਰਪਰਸਨ ਤੇ ਪ੍ਰਸਿੱਧ ਗਾਇਕਾ ਸੁਖਮਿੰਦਰ ਕੌਰ ਬਰਾੜ (ਸੁੱਖੀ ਬਰਾੜ) ਵਲੋਂ ਰਾਣੀ ਲਕਸ਼ਮੀ ਬਾਈ ਭਵਨ ਚੰਡੀਗੜ੍ਹ ਵਿਖੇ ਸਾਂਝੀ ਕੀਤੀ ਗਈ | ਸੁੱਖੀ ਬਰਾੜ ਇੱਥੇ ਪ੍ਰਤਿਭਾਵਾਨ ਗਾਇਕਾ ਵਿੱਭ ਸਿੱਧੂ ਦਾ ਨਵਾਂ ਸੰਗੀਤਕ ਟ੍ਰੈਕ ''ਭਾਬੀ'' ਨੂੰ ਜਾਰੀ ਕਰਨ ਦੇ ਸਮਾਰੋਹ ਵਿਚ ਪੁੱਜੀ ਸੀ | ਇਸ ਮੌਕੇ 'ਤੇ ਗੀਤ ਦੇ ਲੇਖਕ ਹਰਪ੍ਰੀਤ ਸਿੰਘ ਸੇਖੋਂ, ਭੁਪਿੰਦਰ ਸਿੰਘ ਆਈ.ਏ.ਐਸ ਤਲਜਿੰਦਰ ਨਾਗਰਾ, ਨਿਰਦੇਸ਼ਕ ਬੌਬੀ ਬਾਜਵਾ, ਬਲਵਿੰਦਰ ਸਿੰਘ, ਅਰਸ਼ ਨਾਗਰਾ, ਪ੍ਰਸਿੱਧ ਗਾਇਕ ਗੁਰਕ੍ਰਿਪਾਲ ਸੂਰਾਪੁਰੀ, ਉੱਘੇ ਗੀਤਕਾਰ ਭੱਟੀ ਭੜੀਵਾਲਾ ਆਦਿ ਵਲੋਂ ਗਾਇਕਾ ਵਿੱਭ ਸਿੱਧੂ ਦੇ ਸੰਗੀਤਕ ਟ੍ਰੈਕ ''ਭਾਬੀ'' ਨੂੰ ਜਾਰੀ ਕਰਨ ਦੀਆਂ ਰਸਮਾਂ ਅਦਾ ਕੀਤੀਆਂ | ਇਸ ਮੌਕੇ 'ਤੇ ਹਰਪ੍ਰੀਤ ਸਿੰਘ ਸੇਖੋਂ ਨੇ ਬੋਲਦਿਆਂ ਕਿਹਾ ਕਿ ਪ੍ਰਸਿੱਧ ਗੀਤਕਾਰ, ਸੰਗੀਤ ਨਿਰਮਾਤਾ ਬਾਬੂ ਸਿੰਘ ਮਾਨ (ਮਰਾੜਾ ਵਾਲਾ) ਦੀ ਦੇਖ-ਰੇਖ ਹੇਠ ਇਸ ਟੈ੍ਰਕ ਨੂੰ ਸਰੋਤਿਆਂ ਦੇ ਸਾਹਮਣੇ ਲਿਆਂਦਾ ਗਿਆ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬੀ ਸੰਗੀਤਕ ਖੇਤਰ ਵਿਚ ਮਿਆਰੀ ਗੀਤਕਾਰੀ ਸਰੋਤਿਆਂ ਦੀ ਵਧੇਰੇ ਪਸੰਦ ਬਣੀ ਹੈ | ਉਨ੍ਹਾਂ ਕਿਹਾ ਕਿ ਬੌਬੀ ਬਾਜਵਾ ਵਲੋਂ ਜਿਸ ਢੰਗ ਨਾਲ ਪ੍ਰਸਿੱਧ ਅਦਾਕਾਰਾ ਰਾਜ ਧਾਲੀਵਾਲ, ਸਰਤਾਜ ਸਿੱਧੂ, ਭੁਪਿੰਦਰ ਸਿੰਘ, ਸਿਮਰਨ ਵੜੈਚ, ਰੌਬਿਨ ਸਿੱਧੂ ਵਲੋਂ ਵਧੀਆਂ ਅਦਾਕਾਰੀ ਦੇ ਸੁਮੇਲ 'ਚ ਇਸ ਗੀਤ ਨੂੰ ਫ਼ਰਮਾਇਆ ਗਿਆ ਹੈ | ਇਸ ਸਮਾਰੋਹ ਦੀ ਸਮੁੱਚੀ ਸਟੇਜੀ ਕਾਰਵਾਈ ਨੂੰ ਗੀਤਕਾਰ ਭੱਟੀ ਭੜੀਵਾਲਾ ਵਲੋਂ ਬਾਖ਼ੂਬੀ ਨਿਭਾਈ ਗਈ, ਉੱਥੇ ਸਤਵਿੰਦਰ ਸਿੰਘ ਗਾਂਧੀ, ਐਡਵੋਕੇਟ,ਅਮਰਜੀਤ ਸਿੰਘ, ਕਰਤਾਰ ਸਿੰਘ, ਗੁਰਤਾਜ ਸਿੱਧੂ, ਵਿਸ਼ਾਲ ਖੰਨਾ, ਪ੍ਰਦੀਪ ਸਿੰਘ, ਵਿਸ਼ਾਲ ਪਰਾਸ਼ਰ ਆਦਿ ਸ਼ਖ਼ਸੀਅਤਾਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਐਸ. ਡੀ. ਕਾਲਜ 'ਚ ਗਿੱਪੀ ਗਰੇਵਾਲ ਦੀ ਹੋਈ ਧਮਾਕੇਦਾਰ ਪੇਸ਼ਕਾਰੀ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਚ ਇਨਡੋਰ ਗੇਮਜ਼ ਮੁਕਾਬਲੇ ਕਰਵਾਏ <br/>
Ad Position 24