02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਵੋਟਰ ਲਿਸਟਾਂ 'ਚ ਦੇਰੀ ਦੇ ਚਲਦਿਆਂ ਸਾਬਕਾ ਡਿਪਟੀ ਮੇਅਰ ਬੇਦੀ ਨੇ ਸਰਕਾਰ ਦੀ ਨੀਅਤ 'ਤੇ ਚੁੱਕੇ ਸਵਾਲ

Ad Position 21
No active advertisement
ਅਜੀਤ ਡੈਸਕ 17-04-2026
ਐੱਸ. ਏ. ਐੱਸ. ਨਗਰ, 16 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਪੰਜਾਬ 'ਚ ਹੋਣ ਵਾਲੀਆਂ ਮਿਊਾਸੀਪਲ ਚੋਣਾਂ ਲਈ ਚੋਣ ਪ੍ਰਕਿਰਿਆ ਤੋਂ ਪਹਿਲਾਂ ਵੋਟਰ ਲਿਸਟਾਂ ਦੇ ਜਾਰੀ ਕਰਨ 'ਚ ਹੋ ਰਹੀ ਦੇਰੀ ਨੇ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ | ਨਿਰਧਾਰਤ ਸ਼ਡਿਊਲ ਦੇ ਬਾਵਜੂਦ ਦੋ ਦਿਨ ਬੀਤ ਜਾਣ ਤੋਂ ਬਾਅਦ ਵੀ ਵੋਟਰ ਲਿਸਟਾਂ ਲੋਕਾਂ ਅਤੇ ਸੰਭਾਵੀ ਉਮੀਦਵਾਰਾਂ ਤੱਕ ਨਹੀਂ ਪੁੱਜੀਆਂ, ਜਿਸ ਕਾਰਨ ਵਿਰੋਧੀ ਧਿਰ ਵਲੋਂ ਸਰਕਾਰ 'ਤੇ ਤਿੱਖੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ | ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ 'ਆਪ' ਸਰਕਾਰ ਨੂੰ ਘੇਰਦਿਆਂ ਕਿਹਾ ਕਿ ਚੋਣ ਪ੍ਰਕਿਰਿਆ ਦੀ ਸ਼ੁਰੂਆਤ ਤੋਂ ਪਹਿਲਾਂ ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ ਵੋਟਰ ਲਿਸਟਾਂ ਸਮੇਂ ਸਿਰ ਜਾਰੀ ਹੋਣੀਆਂ ਚਾਹੀਦੀਆਂ ਸਨ, ਪਰ ਇਸ 'ਚ ਦੋ ਦਿਨਾਂ ਦੀ ਦੇਰੀ ਹੋ ਚੁੱਕੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ | ਬੇਦੀ ਨੇ ਕਿਹਾ ਕਿ ਵੋਟਰ ਲਿਸਟਾਂ ਦੇ ਦੇਰੀ ਨਾਲ ਜਾਰੀ ਹੋਣ ਨਾਲ ਸਭ ਤੋਂ ਵੱਡਾ ਨੁਕਸਾਨ ਉਨ੍ਹਾਂ ਉਮੀਦਵਾਰਾਂ ਨੂੰ ਹੋਵੇਗਾ ਜੋ ਕਿ ਆਪੋ-ਆਪਣੇ ਵਾਰਡਾਂ 'ਚ ਵੋਟਰਾਂ ਦੀ ਜਾਂਚ ਕਰਨਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਜਦੋਂ ਲਿਸਟਾਂ ਦੇਰੀ ਨਾਲ ਮਿਲਣਗੀਆਂ ਤਾਂ ਇਤਰਾਜ ਦਰਜ ਕਰਵਾਉਣ ਲਈ ਮਿਲਣ ਵਾਲਾ ਸਮਾਂ ਆਪਣੇ ਆਪ ਘੱਟ ਜਾਵੇਗਾ, ਜਿਸ ਨਾਲ ਕਈ ਗ਼ਲਤੀਆਂ ਸਹੀ ਨਹੀਂ ਹੋ ਸਕਣਗੀਆਂ | ਉਨ੍ਹਾਂ ਮੰਗ ਕੀਤੀ ਕਿ ਜਿੰਨੇ ਦਿਨਾਂ ਦੀ ਦੇਰੀ ਨਾਲ ਵੋਟਰ ਲਿਸਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਉਨੇ ਦਿਨਾਂ ਦਾ ਸਮਾਂ ਇਤਰਾਜ ਦਰਜ ਕਰਨ ਲਈ ਵਧਾਇਆ ਜਾਣਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ 'ਚ ਡਿਜੀਟਲ ਜਨਗਣਨਾ ਦੀ ਸ਼ੁਰੂਆਤ ਅਗਲੀ ਖ਼ਬਰ ਮਲੌਦ ਪੁਲਿਸ ਨੇ ਚਿੱਟੇ ਸਮੇਤ ਦੋ ਵਿਅਕਤੀ ਕੀਤੇ ਕਾਬੂ
Ad Position 24