02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਮਲੌਦ ਪੁਲਿਸ ਨੇ ਚਿੱਟੇ ਸਮੇਤ ਦੋ ਵਿਅਕਤੀ ਕੀਤੇ ਕਾਬੂ

Ad Position 21
No active advertisement
ਅਜੀਤ ਡੈਸਕ 17-04-2026
ਮਲੌਦ, 16 ਅਪ੍ਰੈਲ (ਪੱਤਰ ਪ੍ਰੇਰਕ)- ਪੰਜਾਬ ਸਰਕਾਰ ਦੁਆਰਾ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਤੇ ਐਸ. ਐਸ. ਪੀ ਖੰਨਾ ਡਾ: ਦਰਪਣ ਆਹਲੂਵਾਲੀਆ ਦੀਆਂ ਹਦਾਇਤਾਂ 'ਤੇ ਗਸ਼ਤ ਲਈ ਟੀਮਾਂ ਬਣਾਈਆਂ ਗਈਆਂ | ਐਸ. ਐਚ. ਓ ਚਰਨਜੀਤ ਸਿੰਘ ਨੇ ਥਾਣੇਦਾਰ ਸੁਖਦੀਪ ਸਿੰਘ, ਮੁਨਸ਼ੀ ਹਰਮਿੰਦਰ ਸਿੰਘ ਤੇ ਕਾਂਸਟੇਬਲ ਅਕਵਿੰਦਰ ਕੌਰ ਤੇ ਪਰਮਜੀਤ ਸਿੰਘ ਸਮੇਤ ਫੜੇ ਗਏ ਦੋਸ਼ੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣੇਦਾਰ ਸੁਖਦੀਪ ਸਿੰਘ ਵਲੋਂ ਥਾਣੇਦਾਰ ਅਮਰਜੀਤ ਸਿੰਘ, ਕਰਮਚਾਰੀ ਅਮਰਜੀਤ ਸਿੰਘ ਦੀ ਸਹਾਇਤਾ ਨਾਲ ਸਿਹੌੜਾ ਤੋਂ ਕੂਹਲੀ ਕਲਾਂ ਵਾਲੀ ਸੜਕ ਤੋਂ ਜਗਜੀਤ ਸਿੰਘ ਵਾਸੀ ਕੂਹਲੀ ਕਲਾਂ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ, ਜਿਸ ਖਿਲਾਫ ਮੁਕੱਦਮਾ ਨੰਬਰ 75 ਰਾਹੀਂ ਐਨ. ਡੀ. ਪੀ. ਐਸ 21 ਤਹਿਤ ਪਰਚਾ ਦਰਜ਼ ਕੀਤਾ ਗਿਆ | ਦੂਜੀ ਟੀਮ ਵਿਚ ਹਰਜਿੰਦਰ ਸਿੰਘ ਚੌਂਕੀ ਇੰਚਾਰਜ ਸਿਆੜ ਨੇ ਥਾਣੇਦਾਰ ਪਰਮਿੰਦਰ ਸਿੰਘ ਤੇ ਹੋਰ ਮੁਲਾਜ਼ਮਾਂ ਸਮੇਤ ਜਸਪ੍ਰੀਤ ਸਿੰਘ ਵਾਸੀ ਚੋਮੋਂ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ | ਦੋਸੀ ਵਿਰੁੱਧ ਮੁਕੱਦਮਾ ਨੰਬਰ 76 ਰਾਹੀਂ ਐਨ. ਡੀ. ਪੀ. ਐਸ 21 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਵੋਟਰ ਲਿਸਟਾਂ 'ਚ ਦੇਰੀ ਦੇ ਚਲਦਿਆਂ ਸਾਬਕਾ ਡਿਪਟੀ ਮੇਅਰ ਬੇਦੀ ਨੇ ਸਰਕਾਰ ਦੀ ਨੀਅਤ 'ਤੇ ਚੁੱਕੇ ਸਵਾਲ ਅਗਲੀ ਖ਼ਬਰ ਕੋਟਲੀ ਦੀ ਅਗਵਾਈ 'ਚ 31 ਮੈਂਬਰੀ ਕਾਂਗਰਸ ਚੋਣ ਕਮੇਟੀ ਵਲੋਂ ਕੌਂਸਲ ਉਮੀਦਵਾਰਾਂ 'ਤੇ ਕੀਤੀ ਵਿਚਾਰ
Ad Position 24