02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਕੋਟਲੀ ਦੀ ਅਗਵਾਈ 'ਚ 31 ਮੈਂਬਰੀ ਕਾਂਗਰਸ ਚੋਣ ਕਮੇਟੀ ਵਲੋਂ ਕੌਂਸਲ ਉਮੀਦਵਾਰਾਂ 'ਤੇ ਕੀਤੀ ਵਿਚਾਰ

Ad Position 21
No active advertisement
ਅਜੀਤ ਡੈਸਕ 17-04-2026
ਖੰਨਾ, 16 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਅੱਜ ਖੰਨਾ ਵਿਖੇ ਸਾਬਕਾ ਮੰਤਰੀ ਸਰਦਾਰ ਗੁਰਕੀਰਤ ਸਿੰਘ ਦੀ ਰਿਹਾਇਸ਼ 'ਤੇ ਕਾਂਗਰਸ ਦੀ ਕੌਂਸਲ ਉਮੀਦਵਾਰਾਂ ਲਈ ਇੱਕ ਵਿਸ਼ੇਸ਼ ਜਾਂਚ ਅਤੇ ਚੋਣ ਕਮੇਟੀ ਦੀ ਮੀਟਿੰਗ ਹੋਈ | ਇਸ ਮੀਟਿੰਗ ਵਿੱਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵਿਸਥਾਰਪੂਰਵਕ ਵਿਚਾਰ-ਚਰਚਾ ਕੀਤੀ ਗਈ ਅਤੇ ਚੋਣ ਰਣਨੀਤੀ ਨੂੰ ਅੰਤਿਮ ਰੂਪ ਦਿੱਤਾ ਗਿਆ | ਮੀਟਿੰਗ ਦੌਰਾਨ ਖ਼ਾਸ ਤੌਰ 'ਤੇ ਗਠਿਤ ਕੀਤੀ ਗਈ 31 ਮੈਂਬਰੀ ਕਮੇਟੀ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ | ਜਿੱਤਣ ਦੀ ਸਮਰੱਥਾ ਅਤੇ ਲੋਕਾਂ ਵਿੱਚ ਮਜ਼ਬੂਤ ਆਧਾਰ ਰੱਖਣ ਵਾਲੇ ਵਿਅਕਤੀਆਂ ਨੂੰ ਹੀ ਉਮੀਦਵਾਰ ਵਜੋਂ ਪਹਿਲ ਦਿੱਤੀ ਜਾਵੇਗੀ | ਇਸ ਵਾਰ ਕਾਂਗਰਸ ਪਾਰਟੀ ਪੁਰਾਣੇ ਤਜਰਬੇਕਾਰ ਆਗੂਆਂ ਦੇ ਨਾਲ-ਨਾਲ ਨਵੇਂ ਚਿਹਰਿਆਂ ਨੂੰ ਵੀ ਚੋਣ ਮੈਦਾਨ ਵਿੱਚ ਉਤਾਰੇਗੀ ਤਾਂ ਜੋ ਸ਼ਹਿਰ ਦੇ ਵਿਕਾਸ ਵਿੱਚ ਨਵੀਂ ਊਰਜਾ ਲਿਆਂਦੀ ਜਾ ਸਕੇ | ਹਰ ਵਾਰਡ ਵਿੱਚ ਉਮੀਦਵਾਰ ਦੀ ਚੋਣ ਉੱਥੋਂ ਦੇ ਵਾਰਡ ਵਾਸੀਆਂ ਅਤੇ ਸੀਨੀਅਰ ਲੀਡਰਸ਼ਿਪ ਦੀ ਰਾਏ ਮੁਤਾਬਿਕ ਹੀ ਕੀਤੀ ਜਾਵੇਗੀ | ਇਸ ਮੀਟਿੰਗ ਵਿੱਚ ਟਿਕਟ ਦੀ ਵੰਡ ਤੋਂ ਬਾਅਦ ਅਨੁਸ਼ਾਸਨ ਅਤੇ ਇੱਕਜੁੱਟਤਾ ਨੂੰ ਬਰਕਰਾਰ ਰੱਖਣ ਲਈ ਜੋਰ ਦਿੱਤਾ ਗਿਆ | ਗੁਰਕੀਰਤ ਸਿੰਘ ਕੋਟਲੀ ਨੇ ਦੱਸਿਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਨਗਰ ਕੌਂਸਲ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰ ਆਪਣੇ ਬਿਨੈ ਪੱਤਰ 22 ਅਪ੍ਰੈਲ, ਦਿਨ ਬੁੱਧਵਾਰ ਤੱਕ ਭਰ ਕੇ ਬਲਾਕ ਕਾਂਗਰਸ ਪ੍ਰਧਾਨ ਖੰਨਾ ਸ਼ਹਿਰੀ ਨੂੰ ਜਮਾ ਕਰਵਾ ਸਕਦੇ ਹਨ | ਇਸ ਮੌਕੇ ਚੋਣ ਕਮੇਟੀ ਮੈਂਬਰਾਂ ਵਿਚੋਂ ਗੌਰਵ ਵਿਜਾਨ, ਲਖਵੀਰ ਸਿੰਘ, ਸੰਤੋਖ ਸਿੰਘ ਅਟਵਾਲ, ਰੁਪਿੰਦਰ ਸਿੰਘ ਗਿੱਲ, ਰਸ਼ੀਦ ਖਾਨ, ਰਾਜੀਵ ਰਾਏ ਮਹਿਤਾ, ਰਵਿੰਦਰ ਸਿੰਘ ਬੱਬੂ, ਕਮਲਜੀਤ ਸਿੰਘ ਲੱਧੜ, ਬੀ. ਕੇ. ਬੱਤਰਾ, ਵਿਕਾਸ ਮਹਿਤਾ, ਬਲਬੀਰ ਸਿੰਘ ਭੱਟੀਆਂ, ਸੰਤਰਾਮ ਸਰਹੱਦੀ, ਜਗਦੇਵ ਸਿੰਘ ਸੇਖੋਂ, ਸ਼ਮਿੰਦਰ ਸਿੰਘ ਮਿੰਟੂ, ਕੁਲਦੀਪ ਭਾਰਦਵਾਜ, ਜੀਵਨ ਸ਼ਰਮਾ, ਰਾਮ ਸਿੰਘ, ਅਨਿਲ ਸ਼ੁਕਲਾ, ਅਮਿਤ ਵਰਮਾ, ਸੁਸ਼ੀਲ ਕੁਮਾਰ ਸ਼ੀਲਾ, ਅਮਿਤ ਤਿਵਾੜੀ, ਰਾਜ ਕੁਮਾਰ ਸਾਹਨੇਵਾਲੀਆ, ਪਿ੍ਆ ਧੀਮਾਨ, ਲਛਮਣ ਸਿੰਘ ਗਰੇਵਾਲ, ਵਿਸ਼ਾਲ ਬੌਬੀ, ਪ੍ਰਕਾਸ਼ ਦੁਆਰਾ, ਸੋਹਨ ਲਾਲ ਲਖੀਆ, ਹੀਰਾ ਲਾਲ, ਅੰਕਿਤ ਸ਼ਰਮਾ, ਤੇਜਿੰਦਰ ਸ਼ਰਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਲੌਦ ਪੁਲਿਸ ਨੇ ਚਿੱਟੇ ਸਮੇਤ ਦੋ ਵਿਅਕਤੀ ਕੀਤੇ ਕਾਬੂ ਅਗਲੀ ਖ਼ਬਰ ਚੋਣ ਕਮਿਸ਼ਨ ਨੂੰ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਨਵੀਆਂ ਵੋਟਾਂ ਅਤੇ ਸੁਧਾਰਾਂ ਲਈ ਕੈਂਪ ਲਗਾਉਣੇ ਚਾਹੀਦੇ ਹਨ- ਅਮਨ ਕਟਾ...
Ad Position 24