01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸਿਟੀ ਸੈਂਟਰ-2 ਤੋਂ ਛਾਲ ਮਾਰਨ ਵਾਲੀ ਲੜਕੀ ਆਰਥਿਕ ਤੰਗੀ ਦਾ ਸ਼ਿਕਾਰ ਸੀ

Ad Position 21
No active advertisement
ਅਜੀਤ ਡੈਸਕ 17-04-2026
ਐੱਸ. ਏ. ਐੱਸ. ਨਗਰ, 16 ਅਪ੍ਰੈਲ (ਕਪਿਲ ਵਧਵਾ)-ਮੁਹਾਲੀ ਦੇ ਸਿਟੀ ਸੈਂਟਰ-2 ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰਨ ਵਾਲੀ 24 ਸਾਲਾ ਨੌਜਵਾਨ ਲੜਕੀ ਤਾਨੀਆ ਦੀ ਮੌਤ ਉਪਰੰਤ ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮਿ੍ਤਕਾ ਆਰਥਿਕ ਹਾਲਾਤਾਂ ਨੂੰ ਲੈ ਕੇ ਕਾਫੀ ਸਮੇਂ ਤੋਂ ਤਣਾਅ 'ਚ ਚੱਲ ਰਹੀ ਸੀ | ਪੁਲਿਸ ਦੇ ਅਨੁਸਾਰ ਤਾਨੀਆ ਅੰਬਾਲਾ ਦੀ ਰਹਿਣ ਵਾਲੀ ਸੀ ਅਤੇ ਘਰ 'ਚ ਵੱਡੀ ਧੀ ਹੋਣ ਕਰਕੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਸਿਰ 'ਤੇ ਸੀ | ਪਿਤਾ ਦੀ ਬਿਮਾਰੀ ਤੋਂ ਬਾਅਦ ਉਸ ਦੇ ਘਰ ਦੀ ਆਰਥਿਕ ਹਾਲਤ ਕਾਫ਼ੀ ਕਮਜ਼ੋਰ ਹੋ ਗਈ ਸੀ, ਜਿਸ ਕਾਰਨ ਉਸ ਦੀ ਮਾਂ ਅਤੇ ਉਹ ਖ਼ੁਦ ਘਰ ਚਲਾਉਣ ਲਈ ਸੰਘਰਸ਼ ਕਰ ਰਹੀਆਂ ਸਨ | ਤਾਨੀਆ ਨੇ ਨੌਕਰੀਆਂ ਕਰਕੇ ਪਰਿਵਾਰ ਦੀ ਮਦਦ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਸੀ, ਪਰ ਇਕ ਤੋਂ ਬਾਅਦ ਇਕ ਨੌਕਰੀ ਵਿਚ ਸਥਿਰਤਾ ਨਾ ਮਿਲਣ ਅਤੇ ਹਾਲ ਹੀ ਵਿਚ ਨੌਕਰੀ ਛੱਡਣ ਦੀ ਸਥਿਤੀ ਕਾਰਨ ਉਹ ਬਹੁਤ ਪ੍ਰੇਸ਼ਾਨ ਰਹਿੰਦੀ ਸੀ | ਪੁਲਿਸ ਦੀ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਹੀ ਹਾਲਾਤਾਂ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਇਹ ਕਦਮ ਚੁੱਕਿਆ ਸੀ | ਅੱਜ ਪੁਲਿਸ ਵਲੋਂ ਪੋਸਟਮਾਰਟਮ ਕਰਵਾਉਣ ਉਪਰੰਤ ਲੜਕੀ ਦੀ ਲਾਸ਼ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਨਾਕਾਬੰਦੀ ਦੌਰਾਨ ਕਾਬੂ ਨੌਜਵਾਨ ਤੋਂ 32 ਬੋਰ ਦਾ ਪਿਸਤੌਲ ਬਰਾਮਦ ਅਗਲੀ ਖ਼ਬਰ 15 ਕਿਲੋ ਭੁੱਕੀ ਸਮੇਤ ਇਕ ਕਾਬੂ
Ad Position 24