30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਖਰੜ ਦੇ ਵਾਰਡਾਂ ਸੰਬੰਧੀ ਹੋਏ ਨਵੇਂ ਰਾਖਵੇਂਕਰਨ ਕਾਰਨ ਕਈ ਕੌਂਸਲਰਾਂ ਦਾ ਉਲਝਿਆ ਤਾਣਾ-ਬਾਣਾ

Ad Position 21
No active advertisement
ਅਜੀਤ ਡੈਸਕ 17-04-2026
ਖਰੜ, 16 ਅਪ੍ਰੈਲ (ਜੰਡਪੁਰੀ)-ਪੰਜਾਬ ਸਰਕਾਰ ਵਲੋਂ ਅਗਲੇ ਸਮੇਂ 'ਚ ਕਰਵਾਈਆਂ ਜਾਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਖਰੜ ਦੇ 27 ਵਾਰਡਾਂ ਦੇ ਹੋਏ ਨਵੇਂ ਰਾਖਵੇਂਕਰਨ ਨੇ ਕਈ ਕੌਂਸਲਰਾਂ ਦਾ ਤਾਣਾ-ਬਾਣਾ ਉਲਝਾ ਦਿੱਤਾ ਹੈ, ਜਿਸ ਨਾਲ ਕਈ ਸੰਭਾਵੀ ਉਮੀਦਵਾਰਾਂ ਦੀਆਂ ਆਸਾਂ 'ਤੇ ਪਾਣੀ ਫਿਰ ਗਿਆ ਹੈ | ਸਰਕਾਰ ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ 'ਚ ਅਨੁਸੂਚਿਤ ਜਾਤੀ ਲਈ ਵਾਰਡ ਨੰ. 5, 13, 17, ਅਨੁਸੂਚਿਤ ਜਾਤੀ ਔਰਤਾਂ ਲਈ ਵਾਰਡ ਨੰ. 4, 16, 24, 25, ਬੈਕਵਰਡ ਸ਼ੇ੍ਰਣੀ ਲਈ ਵਾਰਡ ਨੰ. 12, ਔਰਤਾਂ ਲਈ ਵਾ. ਨੰ. 2, 6, 8, 10, 14, 18, 20, 22, 26 ਅਤੇ ਜਨਰਲ ਵਰਗ ਲਈ ਵਾਰਡ ਨੰ. 1, 3, 7, 9, 11, 15, 19, 21, 23, 27 ਆਦਿ ਰਾਖਵੇਂ ਰੱਖੇ ਗਏ ਹਨ | ਦੂਜੇ ਪਾਸੇ ਨਗਰ ਕੌਂਸਲ ਦੀ ਅੱਜ 12 ਵਜੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਆਖਰੀ ਮੀਟਿੰਗ ਹੋਣ ਜਾ ਰਹੀ ਹੈ ਕਿਉਂਕਿ ਨਗਰ ਕੌਂਸਲ ਦਾ 18 ਅਪ੍ਰੈਲ ਨੂੰ ਕਾਰਜਕਾਲ ਸਮਾਪਤ ਹੋਣ ਉਪਰੰਤ ਖਰੜ ਦੇ ਐਸ. ਡੀ. ਐਮ. ਨੇ ਪ੍ਰਬੰਧਕ ਵਜੋਂ ਕੰਮ ਕਰਨਾ ਸ਼ੁਰੂ ਕਰ ਦੇਣਾ ਹੈ | ਇਸ ਮੀਟਿੰਗ ਸੰਬੰਧੀ ਜਾਰੀ ਹੋਏ ਨੋਟੀਫਿਕੇਸ਼ਨ 'ਚ ਨਗਰ ਕੌਂਸਲ ਦੀਆਂ ਅਗਲੇ ਸਮੇਂ 'ਚ ਹੋਣ ਜਾ ਰਹੀਆਂ ਮੀਟਿੰਗਾਂ 'ਚ ਆਪਣੇ ਵਾਰਡ ਦਾ ਮੁੱਦਾ ਚੁੱਕਣ ਵਾਲੇ ਕਈ ਕੌਂਸਲਰਾਂ ਨੂੰ ਕੌਂਸਲ ਮੀਟਿੰਗ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ, ਪਰ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਮੌਜੂਦਾ ਕੌਂਸਲਰ ਕਿਸੇ ਪਾਸੇ ਜਾਂਦੇ ਹਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਅੰਦਰ ਹੁਣ ਤੱਕ 2,969 ਮੀਟਿ੍ਕ ਟਨ ਕਣਕ ਦੀ ਖ਼ਰੀਦ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਵੋਟਰ ਸੂਚੀਆਂ ਦੀ ਪਾਰਦਰਸ਼ਤਾ 'ਤੇ ਉੱਠੇ ਸਵਾਲ
Ad Position 24