25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪਿੰਜੌਰ ਵਿਖੇ ਚੋਰਾਂ ਨੇ ਇਕੋ ਰਾਤ 'ਚ ਦੋ ਮੰਦਰਾਂ ਨੂੰ ਬਣਾਇਆ ਨਿਸ਼ਾਨਾ <br/>

Ad Position 21
No active advertisement
ਅਜੀਤ ਡੈਸਕ 23-04-2026
ਪੰਚਕੂਲਾ, 22 ਅਪ੍ਰੈਲ (ਕਪਿਲ)-ਪਿੰਜੌਰ ਸ਼ਹਿਰ 'ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਅਤੇ ਹੁਣ ਚੋਰਾਂ ਨੇ ਧਾਰਮਿਕ ਅਸਥਾਨਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ | ਬੀਤੀ ਰਾਤ ਵੀ ਚੋਰਾਂ ਵਲੋਂ ਦੋ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ | ਪਹਿਲੀ ਘਟਨਾ ਦੌਰਾਨ ਚੋਰਾਂ ਵਲੋਂ ਬਿਟਨਾ ਰੋਡ 'ਤੇ ਸਥਿਤ ਭਗਵਾਨ ਸ੍ਰੀ ਪਰਸ਼ੂਰਾਮ ਮੰਦਰ 'ਚੋਂ ਗੋਲਕ ਤੋੜ ਕੇ ਪੈਸੇ ਚੋਰੀ ਕਰ ਲਏ ਗਏ | ਮੰਦਰ ਦੇ ਪੰਡਿਤ ਅਸ਼ਵਿਨੀ ਨੌਟਿਆਲ ਮੁਤਾਬਿਕ ਸਵੇਰ ਸਮੇਂ ਜਦੋਂ ਉਹ ਮੰਦਰ ਪੁੱਜੇ ਤਾਂ ਮੁੱਖ ਗੇਟ ਦਾ ਤਾਲਾ ਖੁੱਲ੍ਹਾ ਪਿਆ ਸੀ | ਇਸ ਤੋਂ ਬਾਅਦ ਜਦੋਂ ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਭਗਵਾਨ ਸ਼ਿਵ ਜੀ ਦੇ ਮੰਦਰ ਵਾਲੀ ਗੋਲਕ ਅਤੇ ਭਗਵਾਨ ਪਰਸ਼ੂਰਾਮ ਦੇ ਮੰਦਰ ਵਾਲੀ ਗੋਲਕ ਖੁੱਲ੍ਹੀ ਪਈ ਸੀ | ਇਸ ਦੀ ਸੂਚਨਾ ਉਨ੍ਹਾਂ ਤੁਰੰਤ ਮੰਦਰ ਕਮੇਟੀ ਦੇ ਜਨਰਲ ਸਕੱਤਰ ਵਿਸ਼ਾਲ ਗੌਤਮ ਸ਼ੈਲੀ ਅਤੇ ਖ਼ਜ਼ਾਨਚੀ ਨਵੀਨ ਸ਼ਰਮਾ ਨੂੰ ਦਿੱਤੀ | ਇਸੇ ਦੌਰਾਨ ਮੌਕੇ 'ਤੇ ਪੁੱਜੇ ਮੰਦਰ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਗੱਲਿਆਂ ਨੂੰ ਨਹੀਂ ਖੋਲਿ੍ਹਆ ਗਿਆ ਸੀ ਅਤੇ ਹਾਲ ਹੀ 'ਚ ਮਨਾਈ ਗਈ ਪਰਸ਼ੂਰਾਮ ਜੈਅੰਤੀ ਮੌਕੇ ਵੱਡੀ ਗਿਣਤੀ ਸ਼ਰਧਾਲੂ ਮੰਦਰ ਪੁੱਜੇ ਸਨ | ਉਨ੍ਹਾਂ ਦੱਸਿਆ ਕਿ ਦੋਵਾਂ ਗੋਲਕਾਂ 'ਚੋਂ ਕਰੀਬ 40 ਹਜ਼ਾਰ ਰੁ. ਦੀ ਨਕਦੀ ਚੋਰੀ ਹੋਣ ਦਾ ਸ਼ੱਕ ਹੈ | ਉਨ੍ਹਾਂ ਦੱਸਿਆ ਕਿ ਚੋਰ ਕੇਵਲ ਨੋਟ ਚੋਰੀ ਕਰਕੇ ਲੈ ਗਏ, ਜਦਕਿ ਸਿੱਕੇ 'ਤੇ ਹੀ ਛੱਡ ਗਏ | ਇਸੇ ਤਰ੍ਹਾਂ ਦੂਸਰੀ ਘਟਨਾ ਦੌਰਾਨ ਚੋਰਾਂ ਨੇ ਸ਼ਿਵ ਸ਼ਕਤੀ ਕਾਲੋਨੀ ਸਥਿਤ ਪ੍ਰਾਚੀਨ ਸ਼ਿਵ ਮੰਦਰ ਦੇ ਤਾਲੇ ਤੋੜ ਕੇ ਗੋਲਕ 'ਚੋਂ ਨਕਦੀ ਅਤੇ ਮਾਤਾ ਦੁਰਗਾ ਤੇ ਮਾਤਾ ਪਾਰਵਤੀ ਦੀਆਂ ਮੂਰਤੀਆਂ ਤੋਂ ਚਾਂਦੀ ਦੀ ਨੱਥ, ਹਾਰ ਅਤੇ ਛਤਰ ਚੋਰੀ ਕਰ ਲਿਆ | ਮੰਦਰ ਦੇ ਪੰਡਿਤ ਉਮੇਸ਼ ਚੰਦਰ ਅਤੇ ਪ੍ਰਧਾਨ ਅਨਿਲ ਮਾਰਬਲ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਮੰਦਰ 'ਚੋਂ ਕਰੀਬ 70 ਹਜ਼ਾਰ ਰੁ. ਦੀ ਨਕਦੀ ਚੋਰੀ ਹੋਈ ਹੈ | ਇਥੇ ਵੀ ਚੋਰ ਸਿਰਫ਼ ਨੋਟ ਚੋਰੀ ਕਰਕੇ ਆਪਣੇ ਨਾਲ ਲੈ ਗਏ, ਜਦਕਿ ਸਿੱਕੇ ਉਥੇ ਹੀ ਛੱਡ ਗਏ | ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ | ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਗਸ਼ਤ ਵਧਾਉਣ ਅਤੇ ਚੋਰਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਵਲੋਂ ਜ਼ਿਲ੍ਹੇ ਤੋਂ ਬਾਹਰਲੇ ਪੁਲਿਸ ਅਧਿਕਾਰੀਆਂ ਦੀ ਐਸ. ਆਈ. ਟੀ. ਗਠਿਤ ਅਗਲੀ ਖ਼ਬਰ ਮੋਟਰਸਾਈਕਲ ਦੀ ਟੱਕਰ ਨਾਲ ਵਿਅਕਤੀ ਗੰਭੀਰ ਜ਼ਖ਼ਮੀ
Ad Position 24