25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਵਲੋਂ ਜ਼ਿਲ੍ਹੇ ਤੋਂ ਬਾਹਰਲੇ ਪੁਲਿਸ ਅਧਿਕਾਰੀਆਂ ਦੀ ਐਸ. ਆਈ. ਟੀ. ਗਠਿਤ

Ad Position 21
No active advertisement
ਅਜੀਤ ਡੈਸਕ 23-04-2026
ਮਾਮਲਾ ਡੇਰਾਬੱਸੀ ਦੇ ਪਿੰਡ ਹੈਬਤਪੁਰ 'ਚ ਨਵੇਂ ਤੇ ਪੁਰਾਣੇ ਸਰਪੰਚ ਪਰਿਵਾਰਾਂ ਦੀ ਲੜਾਈ ਦਾ-

ਡੇਰਾਬੱਸੀ, 21 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਪਿੰਡ ਹੈਬਤਪੁਰ 'ਚ ਮੌਜੂਦਾ ਅਤੇ ਸਾਬਕਾ ਸਰਪੰਚ ਪਰਿਵਾਰਾਂ ਵਿਚਾਲੇ ਹੋਈ ਕੁੱਟਮਾਰ ਦੇ ਮਾਮਲੇ 'ਚ ਸਥਾਨਕ ਪੁਲਿਸ ਵਲੋਂ ਕੀਤੀ ਗਈ ਕਥਿਤ ਇਕ ਪਾਸੜ ਜਾਂਚ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਵਲੋਂ ਇਸ ਦੀ ਨਿਰਪੱਖ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਦਾ ਗਠਨ ਕਰ ਦਿੱਤਾ ਗਿਆ | ਅਹਿਮ ਗੱਲ ਇਹ ਹੈ ਕਿ ਇਸ ਸਿੱਟ ਵਿਚ ਸ਼ਾਮਿਲ ਸਾਰੇ ਪੁਲਿਸ ਅਧਿਕਾਰੀ ਮੁਹਾਲੀ ਜ਼ਿਲ੍ਹੇ ਤੋਂ ਬਾਹਰਲੇ ਤਾਇਨਾਤ ਕੀਤੇ ਗਏ ਹਨ ਤਾਂ ਜੋ ਸਥਾਨਕ ਪ੍ਰਭਾਵ ਤੋਂ ਮੁਕਤ ਹੋ ਕੇ ਇਨਸਾਫ਼ ਯਕੀਨੀ ਬਣਾਇਆ ਜਾ ਸਕੇ | ਜ਼ਿਕਰਯੋਗ ਹੈ ਕਿ ਬੀਤੀ 19 ਮਾਰਚ ਨੂੰ ਡੇਰਾਬੱਸੀ ਥਾਣੇ 'ਚ ਐਫ. ਆਈ. ਆਰ. ਨੰ. 115 ਦਰਜ ਕੀਤੀ ਗਈ ਸੀ | ਦੋਸ਼ ਹਨ ਕਿ ਸਥਾਨਕ ਪੁਲਿਸ ਨੇ ਸਿਆਸੀ ਦਬਾਅ ਹੇਠ ਚੱਲਦਿਆਂ ਮੌਜੂਦਾ ਸਰਪੰਚ ਪੱਖ ਦੀ ਕਥਿਤ ਤੌਰ 'ਤੇ ਹਮਾਇਤ ਕੀਤੀ ਅਤੇ ਦੂਜੇ ਪੱਖ ਦੀ ਸੁਣਵਾਈ ਨਹੀਂ ਕੀਤੀ | ਇਸ ਮਾਮਲੇ 'ਚ ਦੋਵਾਂ ਧਿਰਾਂ ਵਲੋਂ ਕੁੱਟਮਾਰ ਹੋਈ ਸੀ, ਪਰ ਕਾਰਵਾਈ ਇਕ ਪਾਸੜ ਰਹੀ | ਪੀੜਤ ਧਿਰ ਦੇ ਕੁਲਦੀਪ ਸਿੰਘ ਪੁੱਤਰ ਨਾਗਰ ਸਿੰਘ ਵਾਸੀ ਹੈਬਤਪੁਰ ਨੇ ਡਾਇਰੈਕਟੋਰੇਟ ਵਿਚ ਗੁਹਾਰ ਲਗਾਈ ਸੀ ਕਿ ਇਹ ਮਾਮਲਾ ਅਸਲ 'ਚ ਰੋਡ-ਰੇਜ਼ (ਵਾਹਨ ਨੂੰ ਸਾਈਡ ਨਾ ਮਿਲਣ) ਨਾਲ ਸੰਬੰਧਿਤ ਸੀ, ਜਿਸ ਨੂੰ ਪੁਲਿਸ ਨੇ ਚੋਣਾਂ ਦੀ ਰੰਜਿਸ਼ ਦਾ ਰੰਗ ਦੇ ਕੇ ਗਲਤ ਦਿਸ਼ਾ ਵਿਚ ਮੋੜ ਦਿੱਤਾ ਹੈ | ਬਿਊਰੋ ਆਫ਼ ਇਨਵੈਸਟੀਗੇਸ਼ਨ ਵਲੋਂ ਜਾਰੀ ਹੁਕਮਾਂ ਅਨੁਸਾਰ ਇਸ ਤਿੰਨ ਮੈਂਬਰੀ ਕਮੇਟੀ ਵਿਚ ਗੁਰਦੀਪ ਸਿੰਘ (ਪੀ. ਪੀ. ਐਸ.) ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਰੂਪਨਗਰ ਚੇਅਰਮੈਨ, ਕਰਮਵੀਰ ਸਿੰਘ (ਪੀ. ਪੀ. ਐਸ.) ਡੀ. ਐਸ. ਪੀ. (ਕ੍ਰਾਈਮ ਜ਼ੋਨ) ਜਲੰਧਰ ਮੈਂਬਰ, ਇੰਸਪੈਕਟਰ ਨਿਤਿਨ ਨਰੂਲਾ (ਪੀ. ਬੀ. ਆਈ.) ਚੰਡੀਗੜ੍ਹ ਮੈਂਬਰ ਹਨ | ਡਾਇਰੈਕਟਰ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਐਸ. ਐਸ. ਪੀ. ਮੁਹਾਲੀ ਨੂੰ ਲਿਖਤੀ ਹਦਾਇਤ ਜਾਰੀ ਕੀਤੀ ਹੈ ਕਿ ਉਕਤ ਮੁਕਦਮੇ ਦਾ ਸਾਰਾ ਮੁਕੰਮਲ ਰਿਕਾਰਡ ਤੁਰੰਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਹਵਾਲੇ ਕੀਤਾ ਜਾਵੇ | ਸਿੱਟ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਤੱਥਾਂ ਦੇ ਆਧਾਰ 'ਤੇ ਕਾਨੂੰਨ ਅਨੁਸਾਰ ਜਾਂਚ ਮੁਕੰਮਲ ਕਰਕੇ ਆਪਣੀ ਰਿਪੋਰਟ ਮੁੱਖ ਦਫ਼ਤਰ ਨੂੰ ਭੇਜਣ | ਉਧਰ ਪੀੜਤ ਪਰਿਵਾਰ ਨੇ ਐਸ. ਆਈ. ਟੀ. ਦੇ ਗਠਨ ਤੋਂ ਬਾਅਦ ਉਮੀਦ ਜਤਾਈ ਹੈ ਕਿ ਇਸ ਮਾਮਲੇ ਵਿਚ ਨਵੇਂ ਖੁਲਾਸੇ ਅਤੇ ਇਨਸਾਫ ਮਿਲਣ ਦੀ ਆਸ ਬੱਝੀ ਹੈ |
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਵਲੋਂ 8 ਦੋਸ਼ੀ ਕਾਬੂ ਅਗਲੀ ਖ਼ਬਰ ਪਿੰਜੌਰ ਵਿਖੇ ਚੋਰਾਂ ਨੇ ਇਕੋ ਰਾਤ 'ਚ ਦੋ ਮੰਦਰਾਂ ਨੂੰ ਬਣਾਇਆ ਨਿਸ਼ਾਨਾ <br/>
Ad Position 24