ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਵਲੋਂ 8 ਦੋਸ਼ੀ ਕਾਬੂ
ਅਜੀਤ ਡੈਸਕ
23-04-2026
ਗ਼ੈਰਕਾਨੰੂਨੀ ਹਥਿਆਰ ਸਪਲਾਈ ਕਰਨ ਵਾਲੇ ਮੁਕੇਸ਼ ਨਾਲ ਹੋਈ ਸੀ ਮੁੱਠਭੇੜ
ਚੰਡੀਗੜ੍ਹ ਪੁਲਿਸ ਦੀ ਆਪ੍ਰੇਸ਼ਨ ਸੈੱਲ ਦੇ ਇੰਸਪੈਕਟਰ ਸਤਵਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਨੂੰ ਬੁੱਧਵਾਰ ਤੜਕੇ ਸਵੇਰੇ ਮੁਕੇਸ਼ ਉਰਫ਼ ਗੱੁਲੂ ਗੋਹਾਨਾ ਦੀ ਮੌਜੂਦਗੀ ਬਾਰੇ ਗੁਪਤ ਸੂਚਨਾ ਮਿਲੀ ਸੀ | ਇਸ ਆਧਾਰ 'ਤੇ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਸੈਕਟਰ-25 ਦੇ ਰੈਲੀ ਗਰਾੳਾੂਡ ਨੇੜੇ ਨਾਕਾਬੰਦੀ ਕਰ ਦਿੱਤੀ | ਪੁਲਿਸ ਨੂੰ ਵੇਖਦਿਆਂ ਦੋਸ਼ੀ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਮਗਰੋਂ ਪੁਲਿਸ ਵਲੋਂ ਉਸ ਦਾ ਪਿੱਛਾ ਕਰਕੇ ਘੇਰਾਬੰਦੀ ਕੀਤੀ ਗਈ | ਇਸ ਦੌਰਾਨ ਹੋਈ ਮੁੱਠਭੇੜ ਵਿਚ ਦੋਹਾਂ ਪਾਸਿਆਂ ਵਲੋਂ ਗੋਲੀਬਾਰੀ ਹੋਈ, ਜਿਸ 'ਚ ਗੁੱਲੂ ਗੋਹਾਨਾ ਦੇ ਪੈਰ 'ਚ ਗੋਲੀ ਲੱਗ ਗਈ ਅਤੇ ਉਹ ਜ਼ਖ਼ਮੀ ਹੋ ਗਿਆ | ਪੁਲਿਸ ਟੀਮ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ ਅਤੇ ਇਲਾਜ ਲਈ ਸੈਕਟਰ-16 ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ | ਪੁਲਿਸ ਨੇ ਉਸ ਕੋਲੋਂ .32 ਬੋਰ ਪਿਸਤੌਲ ਸਮੇਤ 3 ਕਾਰਤੂਸ ਵੀ ਬਰਾਮਦ ਕੀਤੇ ਹਨ | ਆਪ੍ਰੇਸ਼ਨ ਸੈੱਲ ਦੀ ਐਸ.ਪੀ ਗੀਤਾਂਜ਼ਲੀ ਖੰਡੇਲਵਾਲ ਮੁਤਾਬਿਕ ਦੋਸ਼ੀ ਖ਼ਿਲਾਫ਼ ਕਈ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਲੰਮੇ ਸਮੇਂ ਤੋਂ ਕਾਨੂੰਨ ਦੀ ਪਕੜ ਤੋਂ ਬਚਦਾ ਫਿਰ ਰਿਹਾ ਸੀ |