25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਮਨੌਲੀ ਤੇ ਲਖਨੌਰ ਦੇ ਪ੍ਰਾਇਮਰੀ ਸਕੂਲਾਂ 'ਚ ਐਡੀਸ਼ਨਲ ਕਲਾਸ-ਰੂਮਾਂ ਦਾ ਉਦਘਾਟਨ <br/>

Ad Position 21
No active advertisement
ਸਰਕਾਰੀ ਪ੍ਰਾਇਮਰੀ ਸਕੂਲ ਮਨੌਲੀ ਵਿਖੇ ਐਡੀਸ਼ਨਲ ਕਲਾਸ-ਰੂਮਾਂ ਦਾ ਉਦਘਾਟਨ ਕਰਦੇ ਹੋਏ ਮਾਰਕੀਟ ਕਮੇਟੀ ਮੁਹਾਲੀ ਦੇ ਚੇਅਰਮੈਨ ਗੋਵਿੰਦਰ ਮਿੱਤਲ ਤੇ ਹੋਰ ਪਤਵੰਤੇ | ਅਜੀਤ ਤਸਵੀਰ <br/> 23-04-2026
ਐੱਸ. ਏ. ਐੱਸ. ਨਗਰ, 22 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਸਰਕਾਰੀ ਪ੍ਰਾਇਮਰੀ ਸਕੂਲ ਮਨੌਲੀ ਵਿਖੇ ਕਰੀਬ 15 ਲੱਖ ਰੁ. ਦੀ ਲਾਗਤ ਨਾਲ ਤਿਆਰ ਕੀਤੇ ਗਏ 2 ਐਡੀਸ਼ਨਲ ਕਲਾਸ-ਰੂਮਾਂ ਦਾ ਉਦਘਾਟਨ ਮਾਰਕੀਟ ਕਮੇਟੀ ਮੁਹਾਲੀ ਦੇ ਚੇਅਰਮੈਨ ਗੋਵਿੰਦਰ ਮਿੱਤਲ ਵਲੋਂ ਕੀਤਾ ਗਿਆ | ਇਸ ਮੌਕੇ ਹਰਮੀਤ ਸਿੰਘ ਛਿੱਬਰ ਸੇਵਾ-ਮੁਕਤ ਈ. ਟੀ. ਓ./ਜ਼ੋਨ ਇੰਚਾਰਜ ਮਾਲਵਾ ਈਸਟ ਜ਼ੋਨ ਸਿੱਖਿਆ ਕ੍ਰਾਂਤੀ, ਰਮਿੰਦਰ ਕੌਰ ਸੈਂਟਰ ਹੈੱਡ ਟੀਚਰ, ਸਰਪੰਚ ਕੁਲਵੀਰ ਸਿੰਘ, ਸਕੂਲ ਸਟਾਫ਼, ਪਿੰਡ ਦੇ ਪਤਵੰਤੇ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਵੀ ਹਾਜ਼ਰ ਸਨ | ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਲਖਨੌਰ ਵਿਖੇ ਕਰੀਬ 7.50 ਲੱਖ ਰੁ. ਦੀ ਲਾਗਤ ਨਾਲ ਤਿਆਰ ਕੀਤੇ ਗਏ ਐਡੀਸ਼ਨਲ ਕਲਾਸ-ਰੂਮ ਦਾ ਉਦਘਾਟਨ ਡਾਇਰੈਕਟਰ ਪੰਜਾਬ ਵਾਟਰ ਰੀਸੋਰਸਿਜ਼ ਮੈਨੇਜਮੈਂਟ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ ਅਨੂੰ ਬੱਬਰ ਵਲੋਂ ਕੀਤਾ ਗਿਆ | ਇਸ ਮੌਕੇ ਐਡਵੋਕੇਟ ਗਗਨਦੀਪ ਕੌਰ ਹਲਕਾ ਕੋਆਰਡੀਨੇਟਰ ਸਿੱਖਿਆ ਕ੍ਰਾਂਤੀ, ਸੀ. ਐਚ. ਟੀ. ਆਸ਼ਿਮਾ, ਸਕੂਲ ਸਟਾਫ਼, ਪਿੰਡ ਦੇ ਪਤਵੰਤੇ ਅਤੇ ਐਸ. ਐਮ. ਸੀ. ਮੈਂਬਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੌਲੀਟੈਕਨਿਕ ਗਜ਼ਟਿਡ ਟੀਚਰਸ ਐਸੋਸੀਏਸ਼ਨ ਵਲੋਂ ਵਿਭਾਗ ਦੇ ਡਾਇਰੈਕਟਰ ਨਾਲ ਵਿਸ਼ੇਸ਼ ਮੀਟਿੰਗ <br/> ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਡਿਊਟੀਆਂ ਲਾ ਕੇ ਕੀਤਾ ਜਾ ਰਿਹਾ ਪ੍ਰੇਸ਼ਾਨ - ਹਰਗੋਬਿੰਦ ਕੌਰ
Ad Position 24