24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਡਾ. ਹਰਜਿੰਦਰ ਸਿੰਘ ਰੋਜ਼ ਦੀ ਕਿਤਾਬ 'ਫਰੋਮ ਜੈਤੇਵਾਲੀ ਟੂ ਦਿ ਹਾਲਜ਼ ਆਫ ਅਕੈਡਮੀਆ' ਲੋਕ ਅਰਪਿਤ <br/>

Ad Position 21
No active advertisement
ਡਾ. ਹਰਜਿੰਦਰ ਸਿੰਘ ਰੋਜ਼ ਆਪਣੀ ਕਿਤਾਬ 'ਫਰੋਮ ਜੈਤਵਾਲੀ ਟੂ ਦ ਹਾਲਜ਼ ਆਫ਼ ਅਕੈਡਮੀਆ' ਰਿਲੀਜ਼ ਕਰਦੇ ਹੋਏ, ਨਾਲ ਅਜੀਤ ਕੌਰ, ਐਸ.ਪੀ. ਸਿੰਘ ਸੁਰਿੰਦਰ ਕੁਮਾਰ ਅਤੇ ਨਿਰਮਲ ਕੌਰ | ਤਸਵੀਰ : ਕਮਲਜੀਤ ਸਿੰਘ <br/> 23-04-2026
ਚੰਡੀਗੜ੍ਹ, 22 ਅਪ੍ਰੈਲ (ਅਜਾਇਬ ਸਿੰਘ ਔਜਲਾ) - ਤਿੰਨ ਦਹਾਕਿਆਂ ਤੋਂ ਸਿੱਖਿਆ ਦੇ ਖੇਤਰ 'ਚ ਸੇਵਾ ਕਰ ਰਹੇ ਡਾ. ਹਰਜਿੰਦਰ ਸਿੰਘ ਰੋਜ਼ ਕਿਤਾਬ ''ਫਰੋਮ ਜੈਤੇਵਾਲੀ ਟੂ ਦਿ ਹਾਲਜ਼ ਆਫ ਅਕੈਡਮੀਆ'' ਦਾ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਲੋਕ ਅਰਪਣ ਕੀਤੀ ਗਈ | ਇਹ ਕਿਤਾਬ ਸਿਰਫ਼ ਇਕ ਜੀਵਨ ਕਥਾ ਨਹੀਂ, ਸਗੋਂ ਭਾਰਤੀ ਉੱਚ ਸਿੱਖਿਆ ਪ੍ਰਣਾਲੀ ਦੀਆਂ ਹਕੀਕਤਾਂ, ਉਸ ਦੀਆਂ ਮਜ਼ਬੂਤੀਆਂ, ਵਿਰੋਧਾਭਾਸਾਂ ਅਤੇ ਚੁਣੌਤੀਆਂ ਨੂੰ ਲੇਖਕ ਦੇ ਅਨੁਭਵਾਂ ਰਾਹੀਂ ਬਹੁਤ ਹੀ ਸਪਸ਼ਟ ਤਰੀਕੇ ਨਾਲ ਸਾਹਮਣੇ ਲਿਆਉਂਦੀ ਹੈ | ਇਸ ਮੌਕੇ ਡਾ. ਹਰਜਿੰਦਰ ਸਿੰਘ ਰੋਜ਼ ਨੇ ਕਿਹਾ ਕਿ ਇਹ ਉਨ੍ਹਾਂ ਦੀ ਕਿਤਾਬ ਆਮ ਆਤਮਕਥਾ ਤੋਂ ਅੱਗੇ ਵਧ ਕੇ ਜੀਵਨ ਦੇ Tਸੰਘਰਸ਼ ਅਤੇ ਸੰਤੋਖUਦੋਵੇਂ ਪੱਖਾਂ ਨੂੰ ਗਹਿਰਾਈ ਨਾਲ ਪੇਸ਼ ਕਰਦੀ ਹੈ | ਪੰਜਾਬ ਦੇ ਜੈਤੇਵਾਲੀ ਪਿੰਡ ਵਿੱਚ ਸਧਾਰਣ ਪਰਿਵੇਸ਼ 'ਚ ਜਨਮੇ ਡਾ. ਰੋਜ਼ ਨੇ ਦੱਸਿਆ ਕਿ ਉਨ੍ਹਾਂ ਆਪਣੀ ਯਾਤਰਾ ਰਾਹੀਂ ਦਿਖਾਇਆ ਹੈ ਕਿ ਕਿਸ ਤਰ੍ਹਾਂ ਹਾਲਾਤ ਅਤੇ ਮੌਕੇ ਇੱਕ ਇਨਸਾਨ ਦੀ ਦਿਸ਼ਾ ਤੈਅ ਕਰਦੇ ਹਨ | ਲਗਭਗ 478 ਸਫ਼ਿਆਂ ਅਤੇ 29 ਚੈਪਟਰ 'ਚ ਵੰਡੀ ਇਸ ਕਿਤਾਬ 'ਚ ਬਠਿੰਡਾ ਸਥਿਤ ਤਲਵੰਡੀ ਸਾਹਿਬ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਾਬਕਾ ਕੁਲਪਤੀ ਰਹੇ ਡਾ. ਰੋਜ਼ ਨੇ ਸਿੱਖਿਆ ਖੇਤਰ ਦੀਆਂ ਕਈ ਕੜਵੀਆਂ ਸੱਚਾਈਆਂ ਨੂੰ ਬੇਬਾਕੀ ਨਾਲ ਰੱਖਿਆ ਹੈ | ਇਸ 'ਚ ਮੈਂਟਰਸ਼ਿਪ, ਬੌਧਿਕ ਇਮਾਨਦਾਰੀ (ਇੰਟੈੱਲਲੈਕਚੁਅਲ ਹਾਨਨੇਸਟੀ) ਅਤੇ ਸਮਾਜ ਪ੍ਰਤੀ ਅਧਿਆਪਕਾਂ ਦੀ ਜ਼ਿੰਮੇਵਾਰੀ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਵੀ ਚਰਚਾ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ 'ਸਿਹਤ ਸੇਵਾਵਾਂ ਹੁਣ ਭੁਗਤਾਨ ਸਮਰੱਥਾ 'ਤੇ ਨਿਰਭਰ ਨਹੀਂ ਰਹੀਆਂ-ਡਾ. ਬਲਬੀਰ ਸਿੰਘ ਅਗਲੀ ਖ਼ਬਰ ਪੰਜਾਬ ਪੌਲੀਟੈਕਨਿਕ ਗਜ਼ਟਿਡ ਟੀਚਰਸ ਐਸੋਸੀਏਸ਼ਨ ਵਲੋਂ ਵਿਭਾਗ ਦੇ ਡਾਇਰੈਕਟਰ ਨਾਲ ਵਿਸ਼ੇਸ਼ ਮੀਟਿੰਗ <br/>
Ad Position 24