ਚੰਡੀਗੜ੍ਹ, 22 ਅਪ੍ਰੈਲ (ਮਾਰਕੰਡਾ)- ਡੀ.ਏ.ਵੀ ਕਾਲਜ ਵਿਖੇ ਸਾਲਾਨਾ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਦੀ ਤੌਰ 'ਤੇ ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਪਹੁੰਚੇ | ਜਿਨ੍ਹਾਂ ਨੇ ਵਿਦਿਆਰਥੀਆਂ ਨੂੰ 1019 ਡਿਗਰੀਆਂ ਵੰਡੀਆਂ, ਜਿਨ੍ਹਾਂ ਵਿਚ 724 ਅੰਡਰ ਗੈ੍ਰਜੂਏਟ ਅਤੇ 295 ਪੋਸਟ ਗ੍ਰੈਜੂਏਟ ਨੂੰ ਡਿਗਰੀਆਂ ਵੰਡੀਆਂ | ਇਸ ਮੌਕੇ ਪਿੰ੍ਰਸੀਪਲ ਨੇ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕੀਤਾ | ਉਨ੍ਹਾਂ ਨੇ ਕਾਲਜ ਦੀ ਸਾਲਾਨਾ ਰਿਪੋਰਟ 2025-26 ਪੜ੍ਹੀ | ਰਾਜਪਾਲ ਨੇ ਕਾਲਜ ਦੇ ਸਿਖਰਲੇ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਡੀ.ਏ.ਵੀ. ਸੰਸਥਾਵਾਂ ਨੇ ਲੜਕੀ ਸਿੱਖਿਆ ਨੂੰ ਗਤੀ ਦਿੱਤੀ ਹੈ, ਸੱਭਿਆਚਾਰ ਨੂੰ ਸੁਰੱਖਿਅਤ ਰੱਖਿਆ ਹੈ ਅਤੇ ਸਮਾਜ ਨੂੰ ਰਾਸ਼ਟਰ ਨਿਰਮਾਤਾ ਦਿੱਤੇ ਹਨ | ਉਨ੍ਹਾਂ ਨੇ ਦੱਸਿਆ ਕਿ ਅਧਿਆਪਕਾਂ ਦਾ ਸਨਮਾਨ ਉਨ੍ਹਾਂ ਦੇ ਆਚਰਨ ਅਤੇ ਉੱਚਤਮ ਗਿਆਨ ਵਿਚ ਹੈ | ਦੇਸ਼ ਪ੍ਰੇਮ ਅਤੇ ਯੁਵਾ ਦੇ ਸੰਕਲਪ ਨਾਲ ਭਾਰਤ ਵਿਸ਼ਵ ਗੁਰੂ ਬਣੇਗਾ | ਅਧਿਆਪਕਾਂ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੀ ਪ੍ਰਸ਼ੰਸਾ ਕੀਤੀ |