03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਬੀਬੀ ਭੁਪਿੰਦਰ ਕੌਰ ਗੋਸਲ ਇਸਤਰੀ ਅਕਾਲੀ ਦਲ ਮੁਹਾਲੀ ਸ਼ਹਿਰ ਦੀ ਪ੍ਰਧਾਨ ਨਿਯੁਕਤ <br/>

Ad Position 21
repet_subhas-goyals [Copy P29]
ਇਸਤਰੀ ਅਕਾਲੀ ਦਲ ਮੁਹਾਲੀ ਸ਼ਹਿਰ ਦੀ ਨਵ-ਨਿਯੁਕਤ ਪ੍ਰਧਾਨ ਬੀਬੀ ਭੁਪਿੰਦਰ ਕੌਰ ਗੋਸਲ ਦਾ ਸਨਮਾਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਤੇ ਹੋਰ ਬੀਬੀਆਂ | ਅਜੀਤ ਤਸਵੀਰ <br/> 26-04-2026
ਐੱਸ. ਏ. ਐੱਸ. ਨਗਰ, 25 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੇ ਸੰਗਠਨ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਕਰਨ ਅਤੇ ਮਹਿਲਾ ਵਿੰਗ ਨੂੰ ਵਧੇਰੇ ਸਰਗਰਮ ਕਰਨ ਦੇ ਉਦੇਸ਼ ਨਾਲ ਬੀਬੀ ਭੁਪਿੰਦਰ ਕੌਰ ਗੋਸਲ ਨੂੰ ਇਸਤਰੀ ਅਕਾਲੀ ਦਲ ਮੁਹਾਲੀ ਸ਼ਹਿਰ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਹ ਮਹੱਤਵਪੂਰਨ ਨਿਯੁਕਤੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਕੀਤੀ ਗਈ ਹੈ | ਇਸ ਮੌਕੇ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਮਹਿਲਾਵਾਂ ਨੂੰ ਸਿਆਸਤ ਅਤੇ ਸਮਾਜ ਸੇਵਾ 'ਚ ਅੱਗੇ ਲਿਆਉਣ ਲਈ ਵਚਨਬੱਧ ਰਿਹਾ ਹੈ | ਉਨ੍ਹਾਂ ਕਿਹਾ ਕਿ ਬੀਬੀ ਭੁਪਿੰਦਰ ਕੌਰ ਗੋਸਲ ਇਕ ਮਿਹਨਤੀ, ਇਮਾਨਦਾਰ ਅਤੇ ਲੋਕਾਂ ਨਾਲ ਜੁੜੀ ਹੋਈ ਸ਼ਖ਼ਸੀਅਤ ਹਨ, ਜਿਨ੍ਹਾਂ ਦੀ ਨਿਯੁਕਤੀ ਨਾਲ ਮੁਹਾਲੀ ਸ਼ਹਿਰ 'ਚ ਇਸਤਰੀ ਅਕਾਲੀ ਦਲ ਨੂੰ ਨਵੀਂ ਦਿਸ਼ਾ ਅਤੇ ਮਜ਼ਬੂਤੀ ਮਿਲੇਗੀ | ਇਸੇ ਦੌਰਾਨ ਬੀਬੀ ਭੁਪਿੰਦਰ ਕੌਰ ਗੋਸਲ ਨੇ ਆਪਣੀ ਨਿਯੁਕਤੀ ਲਈ ਪਾਰਟੀ ਹਾਈਕਮਾਂਡ ਅਤੇ ਜ਼ਿਲ੍ਹਾ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਇਸ ਮਹੱਤਵਪੂਰਨ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ | ਇਸ ਨਿਯੁਕਤੀ ਮੌਕੇ ਨਿਰਮਲ ਕੌਰ ਢਿੱਲੋਂ ਸਾਬਕਾ ਕੌਂਸਲਰ, ਸਤਵੰਤ ਕੌਰ ਜੌਹਲ, ਮਨਮੋਹਨ ਕੌਰ ਸਾਬਕਾ ਕੌਂਸਲਰ, ਹਰਜਿੰਦਰ ਕੌਰ ਸੋਹਾਣਾ ਸਾਬਕਾ ਕੌਂਸਲਰ, ਲਲਜੀਤ ਕੌਰ, ਸਤਵੰਤ ਕੌਰ, ਪਰਮਜੀਤ ਕੌਰ ਬੈਦਵਾਣ, ਕਮਲਜੀਤ ਕੌਰ ਭਾਰਜ, ਰਾਜਪ੍ਰੀਤ ਕੌਰ ਗਿੱਲ, ਸੋਨੀਆ ਸੰਧੂ, ਮੋਨਾ ਸਿੰਘ, ਅਮਨ ਲੂਥਰਾ, ਸਤਬੀਰ ਕੌਰ ਤੇ ਹਰਜਿੰਦਰ ਕੌਰ ਮੌਲੀ ਸਮੇਤ ਭਾਰੀ ਗਿਣਤੀ 'ਚ ਸਥਾਨਕ ਬੀਬੀਆਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੰਤਰੀ ਸਿੱਧੂ ਵਲੋਂ ਮੁਹਾਲੀ ਦੇ ਫੇਜ਼-10 ਵਿਖੇ ਨਵੇਂ ਦਫ਼ਤਰ ਦਾ ਉਦਘਾਟਨ ਅਗਲੀ ਖ਼ਬਰ ਸਾਬਕਾ ਮੇਅਰ ਆਹਲੂਵਾਲੀਆ ਵਲੋਂ ਮੁੱਖ ਮੰਤਰੀ ਸੈਣੀ ਦੀ ਹਾਜ਼ਰੀ 'ਚ ਭਾਜਪਾ 'ਚ ਸ਼ਾਮਿਲ ਹੋਣ ਦਾ ਐਲਾਨ <br/>
Ad Position 24