03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਨਾਕਾਬੰਦੀ ਦੌਰਾਨ 240 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਐੱਸ. ਏ. ਐੱਸ. ਨਗਰ, 25 ਅਪ੍ਰੈਲ (ਕਪਿਲ ਵਧਵਾ)-ਆਬਕਾਰੀ ਵਿਭਾਗ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਮੁਹਾਲੀ ਦੇ ਥਾਣਾ ਫੇਜ਼-11 ਦੇ ਇਲਾਕੇ 'ਚੋਂ ਨਾਕਾਬੰਦੀ ਦੌਰਾਨ ਨਾਜਾਇਜ਼ ਸ਼ਰਾਬ ਦੀਆਂ 240 ਬੋਤਲਾਂ ਬਰਾਮਦ ਕਰਦਿਆਂ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਮੁਲਜ਼ਮ ਦੀ ਪਛਾਣ ਸੁਰੇਸ਼ ਕੁਮਾਰ ਵਾਸੀ ਹਿਸਾਰ (ਹਰਿਆਣਾ) ਵਜੋਂ ਹੋਈ ਹੈ | ਪੁਲਿਸ ਨੇ ਉਸ ਦੇ ਕਬਜ਼ੇ 'ਚੋਂ ਸਵਿਫ਼ਟ ਡਿਜ਼ਾਇਰ ਕਾਰ ਵੀ ਜ਼ਬਤ ਕਰ ਲਈ ਹੈ, ਜਿਸ 'ਚ ਇਹ ਨਾਜਾਇਜ਼ ਸ਼ਰਾਬ ਲਿਜਾਈ ਜਾ ਰਹੀ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਆਬਕਾਰੀ ਵਿਭਾਗ ਦੇ ਇੰਸਪੈਕਟਰ ਗੁਰਿੰਦਰਪਾਲ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੈਕਟਰ-48 ਚੰਡੀਗੜ੍ਹ ਵਲੋਂ ਮੁਹਾਲੀ ਵੱਲ ਆ ਰਹੀ ਇਕ ਹਿਮਾਚਲ ਨੰਬਰ ਦੀ ਸਫ਼ੈਦ ਸਵਿਫ਼ਟ ਕਾਰ 'ਚ ਪਾਬੰਦੀਸ਼ੁਦਾ ਸ਼ਰਾਬ ਲਿਜਾਈ ਜਾ ਰਹੀ ਹੈ | ਇਸ ਸੂਚਨਾ ਦੇ ਆਧਾਰ 'ਤੇ ਵਿਭਾਗੀ ਟੀਮ ਨੇ ਸਥਾਨਕ ਥਾਣਾ ਫੇਜ਼-11 ਦੀ ਪੁਲਿਸ ਦੀ ਸਹਾਇਤਾ ਨਾਲ ਨਾਕਾਬੰਦੀ ਕਰਕੇ ਉਕਤ ਕਾਰ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਡਿੱਗੀ ਵਿਚੋਂ 12 ਪੇਟੀਆਂ ਵਜ਼ੀਰ ਵਿਸਕੀ ਅਤੇ 8 ਪੇਟੀਆਂ ਸ਼ੌਂਕੀਨ ਸੰਤਰਾ ਬਰਾਮਦ ਹੋਈਆਂ, ਜੋ ਕਿ ਕੁੱਲ ਮਿਲਾ ਕੇ 750 ਐਮ. ਐਲ. ਦੀਆਂ 240 ਬੋਤਲਾਂ ਬਣਦੀਆਂ ਹਨ | ਇਹ ਸ਼ਰਾਬ ਸਿਰਫ਼ ਚੰਡੀਗੜ੍ਹ 'ਚ ਵਿਕਣਯੋਗ ਸੀ | ਇਸ ਸੰਬੰਧੀ ਥਾਣਾ ਫੇਜ਼-11 ਵਿਖੇ ਪੰਜਾਬ ਐਕਸਾਈਜ਼ ਐਕਟ ਦੀ ਧਾਰਾ 61 ਅਤੇ 78 (2) ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ | ਮਿਆਰੀ ਕਾਰਵਾਈ ਤਹਿਤ ਬਰਾਮਦ ਕੀਤੀ ਗਈ ਸ਼ਰਾਬ ਦੇ 180 ਐਮ. ਐਲ. ਦੇ ਨਮੂਨੇ ਐਫ. ਐਸ. ਐਲ. ਜਾਂਚ ਲਈ ਭੇਜੇ ਗਏ ਹਨ | ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਮੌਲੀ ਜਾਗਰਾਂ ਵਿਖੇ ਵਾਹਨ ਨੂੰ ਅੱਗ ਲਾਉਣ ਦੇ ਮਾਮਲੇ 'ਚ ਪਰਚਾ ਦਰਜ ਅਗਲੀ ਖ਼ਬਰ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਪ੍ਰਵਾਸੀ ਨੌਜਵਾਨ ਗੰਭੀਰ ਜ਼ਖ਼ਮੀ <br/>
Ad Position 24