ਚੰਡੀਗੜ੍ਹ, 25 ਅਪ੍ਰੈਲ (ਅ.ਬ.)- ਸਥਿਤ ਬਾਥ ਫਿਟਿੰਗਜ਼ ਨਿਰਮਾਤਾ ਐਸੇਲ ਨੇ ਹਯਾਤ ਸੈਂਟਿ੍ਕ ਚੰਡੀਗੜ੍ਹ ਵਿਚ ਹੋਈ ਆਪਣੇ ਆਲ ਇੰਡੀਆ ਸਿਗਨੇਚਰ ਡੀਲਰ ਮੀਟ ਦੌਰਾਨ ਵਿਸਥਾਰ ਦੇ ਅਗਲੇ ਪੜਾਅ ਦੀ ਯੋਜਨਾ ਪੇਸ਼ ਕੀਤੀ ਅਤੇ ਨਵੀਂ ਪ੍ਰੋਡਕਟ ਰੇਂਜ ਲਾਂਚ ਕੀਤੀ | ਕੰਪਨੀ ਦੇ ਅਨੁਸਾਰ ਇਹ ਨਵੇਂ ਉਤਪਾਦ ਗਾਹਕਾਂ ਨੂੰ ਹੋਰ ਵਧੀਆ ਗੁਣਵੱਤਾ ਮੁਹੱਈਆ ਕਰਵਾਉਣ ਦੇ ਨਾਲ ਨਾਲ ਬਾਜ਼ਾਰ ਵਿੱਚ ਆਪਣੀ ਪੋਜ਼ੀਸ਼ਨ ਨੂੰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਹਨ | ਐਸੇਲ ਨੇ 'ਐਸੇਲ 2.0 ਏ ਵੇ ਫਾਰਵਰਡ' ਦੀ ਘੋਸ਼ਣਾ ਕਰਦਿਆਂ ਭਵਿੱਖ ਦੀ ਵਿਕਾਸ ਰਣਨੀਤੀ ਨੂੰ ਵਿਸਥਾਰ ਨਾਲ ਰੱਖਿਆ | ਕੰਪਨੀ ਨੇ ਅਮਰੀਕੀ ਸੈਨਿਟਰੀਵੇਅਰ ਕੰਪਨੀ ਸਲੋਨ ਨਾਲ ਆਪਣੀ ਕੋਲੇਬ੍ਰੇਸ਼ਨ ਦੀ ਵੀ ਘੋਸ਼ਣਾ ਕੀਤੀ | ਕਰੀਬ 120 ਸਾਲ ਪੁਰਾਣੀ ਇਹ ਕੰਪਨੀ ਲਗਭਗ 400 ਪੇਟੈਂਟ ਉਤਪਾਦਾਂ ਲਈ ਜਾਣੀ ਜਾਂਦੀ ਹੈ, ਜਿਸ ਨਾਲ ਹੁਣ ਐੱਸੇਲ ਨੂੰ ਅਧੁਨਿਕ ਤਕਨਾਲੋਜੀ ਅਤੇ ਗਲੋਬਲ ਮੈਨੂਫੈਕਚਰਿੰਗ ਮਿਆਰਾਂ ਨੂੰ ਆਪਣੇ ਸਿਸਟਮ 'ਚ ਸ਼ਾਮਿਲ ਕਰਨ ਵਿੱਚ ਮਦਦ ਮਿਲੇਗੀ | ਡਾਇਰੈਕਟਰ (ਸੇਲਜ਼ ਅਤੇ ਮਾਰਕੇਟਿੰਗ) ਸਮੀਰ ਮਲਹੋਤਰਾ ਨੇ ਕਿਹਾ ਕਿ ਡੀਲਰ ਨੈੱਟਵਰਕ ਕੰਪਨੀ ਦੀ ਕਾਮਯਾਬੀ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ | ਲਗਭਗ ਤਿੰਨ ਦਹਾਕਿਆਂ ਤੋਂ ਕਾਰਜਰਤ ਐਸੇਲ ਦੇ ਕੋਲ ਦੇਸ਼ ਭਰ ਵਿੱਚ 1,000 ਤੋਂ ਵੱਧ ਡੀਲਰਾਂ ਦਾ ਮਜ਼ਬੂਤ ਨੈੱਟਵਰਕ ਹੈ | ਕੰਪਨੀ ਹਰ ਮਹੀਨੇ ਕਰੀਬ ਦੋ ਲੱਖ ਯੂਨਿਟ ਤਿਆਰ ਕਰਦੀ ਹੈ, ਜਿਸ ਵਿੱਚ ਫਾਸੇਟਵੇਅਰ, ਸੈਨਿਟਰੀਵੇਅਰ, ਕਿਚਨ ਸਿੰਕ ਅਤੇ ਵੈਨਿਟੀ ਸੈਗਮੈਂਟ ਸ਼ਾਮਿਲ ਹਨ |