ਐੱਸ. ਏ. ਐੱਸ. ਨਗਰ, 27 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਟੀ. ਡੀ. ਆਈ. ਸਿਟੀ ਸੈਕਟਰ-110 ਮੁਹਾਲੀ ਦੀ ਰੈਜ਼ੀਡੈਂਸ ਵੈੱਲਫ਼ੇਅਰ ਸੁਸਾਇਟੀ ਦੀ ਸਾਲਾਨਾ ਜਨਰਲ ਮੀਟਿੰਗ ਹੋਈ, ਜਿਸ ਵਿਚ ਪਿਛਲੇ ਸਾਲਾਂ ਦੀ ਤਰ੍ਹਾਂ ਸਰਬਸੰਮਤੀ ਨਾਲ ਰਾਜਵਿੰਦਰ ਸਿੰਘ ਸਰਾਓ ਨੂੰ ਪ੍ਰਧਾਨ, ਜਸਵੀਰ ਸਿੰਘ ਗੜਾਂਗ ਨੂੰ ਮੀਤ ਪ੍ਰਧਾਨ, ਸੰਜੇਵੀਰ ਸਿੰਘ ਨੂੰ ਸਕੱਤਰ ਜਨਰਲ, ਮੋਹਿਤ ਮਦਾਨ ਨੂੰ ਵਿੱਤ ਸਕੱਤਰ, ਅਮਰਜੀਤ ਸਿੰਘ ਸੇਖੋਂ ਨੂੰ ਆਡੀਟਰ, ਮਾਸਟਰ ਸੁਰਮੁਖ ਸਿੰਘ ਨੂੰ ਜੁਆਇੰਟ ਸੈਕਟਰੀ ਐਡਮਿਨ ਅਤੇ ਮਨੋਹਰ ਲਾਲ ਸ਼ਰਮਾ ਨੂੰ ਸਰਪ੍ਰਸਤ ਚੁਣਿਆ ਗਿਆ | ਇਸ ਤੋਂ ਇਲਾਵਾ ਐਗਜ਼ੇਕਟਿਵ ਮੈਂਬਰ ਦੇ ਤੌਰ 'ਤੇ ਅਸ਼ੋਕ ਡੋਗਰਾ, ਗੁਰਬਚਨ ਸਿੰਘ ਮੰਡੇਰ, ਅਸ਼ਵਨੀ ਵਸ਼ਿਸ਼ਟ, ਬੰਤ ਸਿੰਘ ਭੁੱਲਰ, ਹਰਮਿੰਦਰ ਸਿੰਘ ਸੋਹੀ, ਬਾਲ ਕਿ੍ਸ਼ਨ ਸ਼ਰਮਾ, ਏ. ਕੇ. ਰਾਣਾ, ਨੀਰੂ ਬਾਲਾ, ਸਰਿਤਾ ਕਸ਼ੱਯਪ, ਅਰਵਿੰਦ ਸ਼ਰਮਾ, ਆਸੂਤੋਸ਼ ਕੈਂਥ, ਪ੍ਰਕਾਸ਼ ਸ਼ਰਮਾ, ਹਰਜਿੰਦਰ ਸਿੰਘ ਖੋਖਰ ਅਤੇ ਸੁਨੀਲ ਗੁਪਤਾ ਦੀ ਚੋਣ ਕੀਤੀ ਗਈ | ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਜਨਰਲ ਸਕੱਤਰ ਸੰਜੇਵੀਰ ਵਲੋਂ ਪੂਰੇ ਸਾਲ ਦਾ ਰਿਪੋਰਟ ਕਾਰਡ ਪੜਿ੍ਹਆ ਗਿਆ, ਜਦਕਿ ਵਿੱਤ ਸਕੱਤਰ ਮੋਹਿਤ ਮਦਾਨ ਵਲੋਂ ਸਾਲ 2025-26 ਦੀ ਆਮਦਨ ਖ਼ਰਚ ਦੇ ਵੇਰਵਿਆਂ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ | ਇਸ ਮੌਕੇ ਸੁਸਾਇਟੀ ਲਈ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਇੰਸਪੈਕਟਰ ਨਵਜੋਤ ਸਿੰਘ ਸਿੱਧੂ, ਐਡਵੋਕੇਟ ਦਮਦਨੀਪ ਸਿੰਘ, ਡਾ. ਅਨਿਲ ਦੱਤ ਅਤੇ ਕਰਤਾਰ ਸਿੰਘ ਦਾ ਉਚੇਚੇ ਤੌਰ 'ਤੇ ਸਨਮਾਨ ਵੀ ਕੀਤਾ ਗਿਆ | ਇਹ ਮੌਕੇ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਸੈਕਟਰ-110 ਅਤੇ 111 ਦੇ ਬਕਾਇਆ ਕੰਮਾਂ ਨੂੰ ਜਲਦ ਪੂਰਾ ਕਰਵਾਇਆ ਜਾਵੇਗਾ | ਇਸ ਮੌਕੇ ਗੁਲਜ਼ਾਰ ਸਿੰਘ ਔਜਲਾ, ਗੁਰਸੇਵਕ ਸਿੰਘ, ਪ੍ਰੇਮ ਸਿੰਘ, ਰਜਿੰਦਰ ਯਾਦਵ, ਸੋਨੀਆ ਬਾਂਸਲ, ਮੋਹਣ ਗੋਇਲ, ਅਮਰਜੀਤ ਸਿੰਘ, ਕਰਨਲ ਏ. ਕੇ. ਵਰਮਾ, ਐਡਵੋਕੇਟ ਹਰਪ੍ਰੀਤ ਸਿੰਘ, ਮੈਨੇਜਰ ਲੀਲਾ ਧਰ, ਗੁਰਦੀਪ ਸਿੰਘ, ਸੰਯੋਗਤਾ ਚੱਢਾ ਤੇ ਬਚਿੱਤਰ ਸਿੰਘ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |