02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਅਕਾਲੀ ਦਲ ਨੂੰ 'ਖਾਲੀ ਦਲ' ਕਹਿਣ ਵਾਲਿਆਂ ਦਾ ਆਪਣਾ 'ਝਾੜੂ' ਖਿੱਲਰਿਆ : ਸ਼ਰਮਾ

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਡੇਰਾਬੱਸੀ, 2 ਮਈ (ਗੁਰਮੀਤ ਸਿੰਘ)-ਆਮ ਆਦਮੀ ਪਾਰਟੀ ਆਪਣੇ ਆਮ ਵਰਕਰਾਂ ਨੂੰ ਵਰਤ ਕੇ ਛੱਡ ਦਿੰਦੀ ਹੈ | ਜਿਸ ਨੇ ਮਾੜੇ ਸਮੇਂ 'ਚ 'ਆਪ' ਦਾ ਝੰਡਾ ਚੁੱਕ ਕੇ ਪਾਰਟੀ ਦਾ ਪ੍ਰਚਾਰ ਕੀਤਾ ਅਤੇ ਕੌਂਸਲਰ ਦੀ ਚੋਣ ਵੀ ਲੜੀ ਅੱਜ ਉਹ ਵੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ 'ਚ ਸ਼ਾਮਿਲ ਹੋ ਰਿਹਾ ਹੈ | ਇਹ ਵਿਚਾਰ ਸਾਬਕਾ ਵਿਧਾਇਕ ਐੱਨ. ਕੇ. ਸ਼ਰਮਾ ਨੇ ਮੁਬਾਰਕਪੁਰ ਵਿਖੇ 'ਆਪ' ਦੀ ਟਿਕਟ 'ਤੇ ਕੌਂਸਲਰ ਦੀ ਚੋਣ ਲੜ ਚੁੱਕੇ ਸੰਜੀਵ ਕੁਮਾਰ ਨੂੰ ਸਾਥੀਆਂ ਸਮੇਤ ਅਕਾਲੀ ਦਲ 'ਚ ਸ਼ਾਮਿਲ ਕਰਨ ਮੌਕੇ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਅਕਾਲੀ ਨੂੰ 'ਖਾਲੀ ਦਲ' ਕਹਿਣ ਵਾਲੀ ਆਮ ਆਦਮੀ ਪਾਰਟੀ ਆਪਣਾ ''ਝਾੜੂ' ਖਿੱਲਰਣ ਤੋਂ ਨਹੀਂ ਰੋਕ ਸਕੀ | ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ 'ਆਪ' ਦਾ ਸੁਪੜਾ ਸਾਫ਼ ਹੋਣ ਵਾਲਾ ਹੈ | ਉਨ੍ਹਾਂ ਕਿਹਾ ਕਿ ਜਿਸ ਪਾਰਟੀ ਦੇ ਵੱਡੇ ਆਗੂ ਹੀ ਪਾਰਟੀ ਛੱਡ ਕੇ ਚਲੇ ਗਏ, ਉਸ ਦੇ ਹੇਠਲੇ ਕੇਡਰ ਦਾ ਕੀ ਹਾਲ ਹੋਵੇਗਾ, ਇਸ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ 'ਚ ਸ਼ਾਮਿਲ ਹੋਏ ਸੰਜੀਵ ਕੁਮਾਰ ਨੇ ਉਸ ਸਮੇਂ ਪਾਰਟੀ ਦਾ ਝੰਡਾ ਚੁੱਕ ਕੇ ਪ੍ਰਚਾਰ ਕੀਤਾ ਸੀ, ਜਦੋਂ ਇਸ ਪਾਰਟੀ ਨਾਲ ਖੇਤਰ 'ਚ ਕੋਈ ਵੀ ਨਹੀਂ ਜੁੜਿਆ ਸੀ ਅਤੇ ਅੱਜ ਅਜਿਹੇ ਵਫ਼ਾਦਾਰ ਵਰਕਰ ਨੂੰ ਪੁੱਛਿਆ ਵੀ ਨਹੀਂ ਜਾ ਰਿਹਾ | ਸਾਬਕਾ ਵਿਧਾਇਕ ਸ਼ਰਮਾ ਨੇ ਭਰੋਸਾ ਦਿਵਾਇਆ ਕਿ ਪਾਰਟੀ 'ਚ ਸ਼ਾਮਿਲ ਹੋਣ ਵਾਲੇ ਹਰੇਕ ਵਰਕਰ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ | ਇਸ ਮੌਕੇ ਸਾਬਕਾ ਕੌਂਸਲਰ ਮਨਵਿੰਦਰ ਸਿੰਘ ਟੋਨੀ ਰਾਣਾ ਤੇ ਰਾਣੀ ਸੋਹਲ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਮਟੌਰ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਮਜ਼ਦੂਰ ਦਿਵਸ ਮੌਕੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣਾ ਇਕ ਇਤਿਹਾਸਕ ਕਦਮ-ਸੌਂਦ <br/>
Ad Position 24