03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਗੈਸ ਖਪਤਕਾਰਾਂ ਨੂੰ ਸਮੇਂ ਸਿਰ ਗੈਸ ਸਿਲੰਡਰਾਂ ਦੀ ਸਪਲਾਈ ਦੇਣ ਤੇ ਗੈਸ ਸਿਲੰਡਰਾਂ ਦੀ ਬਲੈਕ ਰੋਕਣ ਦੀ ਮੰਗ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਖਰੜ, 2 ਮਈ (ਗੁਰਮੁੱਖ ਸਿੰਘ ਮਾਨ)- ਗੈਸ ਖਪਤਕਾਰਾਂ ਨੂੰ ਗੈਸ ਦੀ ਸਪਲਾਈ ਸਮੇਂ ਸਿਰ ਨਹੀਂ ਮਿਲ ਰਹੀ ਪਰ ਖਰੜ ਸ਼ਹਿਰ ਅਤੇ ਆਸ-ਪਾਸ ਖੇਤਰਾਂ 'ਚ ਗੈਸ ਸਿਲੰਡਰਾਂ ਦੀ ਬਲੈਕ ਜ਼ੋਰਾਂ 'ਤੇ ਹੈ ਪਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ ਜਦਕਿ ਲੋੜਵੰਦਾਂ ਨੂੰ ਮਹਿੰਗੀਆਂ ਕੀਮਤਾਂ 'ਤੇ ਗੈਸ ਸਿਲੰਡਰ ਲੈਣੇ ਪੈ ਰਹੇ ਹਨ ਤੇ ਦੂਸਰੇ ਪਾਸੇ ਏਜੰਸੀਆਂ ਦੇ ਅਸਲ ਖਪਤਕਾਰਾਂ ਨੂੰ ਵੀ ਸਵੇਰੇ ਹੀ ਗੈਸ ਏਜੰਸੀਆਂ ਦੇ ਅੱਗੇ ਲਾਈਨ 'ਚ ਲੱਗ ਕੇ ਗੈਸ ਸਿਲੰਡਰ ਦੀ ਸਪਲਾਈ ਲੈਣ ਲਈ ਉਡੀਕ ਕਰਨੀ ਪੈਂਦੀ ਹੈ | ਇਹ ਪ੍ਰਗਟਾਵਾ ਕਰਦਿਆਂ ਵਿਧਾਨ ਸਭਾ ਹਲਕਾ ਖਰੜ ਤੋਂ ਭਾਜਪਾ ਆਗੂ ਪਵਨ ਮਨੋਚਾ ਨੇ ਦੱਸਿਆ ਕਿ ਜਿਹੜੀਆਂ ਗੈਸ ਵਾਲੀਆਂ ਗੱਡੀਆਂ ਬਲੈਕ 'ਚ ਸਿਲੰਡਰ ਦਿੰਦੀਆਂ ਹਨ, ਉਨ੍ਹਾਂ 'ਤੇ ਕੋਈ ਨੰਬਰ ਪਲੇਟ ਨਹੀਂ ਹੁੰਦੀ ਤੇ ਡਰਾਈਵਰ ਤੇ ਕਲੀਨਰ ਦੇ ਕੋਈ ਵਰਦੀ ਨਹੀਂ ਪਾਈ ਹੁੰਦੀ ਹੈ ਤੇ ਸਪਲਾਈ ਵਾਲੀ ਗੱਡੀ 'ਤੇ ਕਿਸੇ ਵੀ ਗੈਸ ਏਜੰਸੀ ਦਾ ਨਾਂਅ ਨਹੀਂ ਲਿਖਿਆ ਹੁੰਦਾ | ਉਨ੍ਹਾਂ ਦੱਸਿਆ ਕਿ ਰਾਤ ਸਮੇਂ ਕਈ ਗੱਡੀਆਂ ਗੈਸ ਸਿਲੰਡਰ ਬਲੈਕ 'ਚ ਦੇ ਕੇ ਚਲੀਆਂ ਜਾਂਦੀਆਂ ਹਨ, ਇਹ ਵੀ ਇਕ ਵੱਡਾ ਸਵਾਲ ਹੈ | ਉਨ੍ਹਾਂ ਕਿਹਾ ਕਿ ਘਰੇਲੂ ਗੈਸ ਸਪਲਾਈ ਵਾਲਾ ਸਿਲੰਡਰ 2500-3000 ਤੱਕ ਦਿੱਤਾ ਜਾਂਦਾ ਹੈ | ਉਨ੍ਹਾਂ ਇੰਡੀਅਨ ਆਇਲ ਕਾਰੋਪਰੇਸ਼ਨ ਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰਾਂ 'ਚ ਗੈਸ ਏਜੰਸੀਆਂ ਦੇ ਗੈਸ ਸਿਲੰਡਰ ਸਪਲਾਈ ਕਰਨ ਵਾਲੇ ਵਾਹਨਾਂ 'ਤੇ ਗੈਸ ਏਜੰਸੀਆਂ ਦੇ ਨਾਂਅ ਤੇ ਡਰਾਈਵਰ ਤੇ ਕਲੀਨਰ ਦੇ ਵਰਦੀ, ਜਿਸ 'ਤੇ ਏਜੰਸੀ ਦਾ ਨਾਂਅ ਹੋਵੇ ਅਤੇ ਵਾਹਨ ਦਾ ਨੰਬਰ ਵੀ ਵਾਹਨ 'ਤੇ ਲਿਖਿਆ ਹੋਵੇ | ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰ ਖਰੜ ਹਰਦੀਪ ਸਿੰਘ ਨੇ ਦੱਸਿਆ ਕਿ ਜੇਕਰ ਇਸ ਤਰ੍ਹਾਂ ਦਾ ਕੋਈ ਮਾਮਲਾ ਕਿਸੇ ਦੇ ਧਿਆਨ ਵਿਚ ਆਉਂਦਾ ਹੈ ਤਾਂ ਉਸ ਨੂੰ ਤੁਰੰਤ ਉਨ੍ਹਾਂ ਦੇ ਧਿਆਨ 'ਚ ਲਿਆਦਾਂ ਜਾਵੇ ਤਾਂ ਜੋ ਮੌਕੇ 'ਤੇ ਜਾ ਕੇ ਕਾਰਵਾਈ ਕੀਤੀ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਪਾਰਟੀ ਦੇ ਚੰਗੇ ਅਕਸ ਵਾਲੇ ਉਮੀਦਵਾਰ ਮੈਦਾਨ 'ਚ ਉਤਾਰੇ ਜਾਣਗੇ : ਵਿਜੇ ਸ਼ਰਮਾ ਟਿੰਕੂ ਅਗਲੀ ਖ਼ਬਰ ਸਰਹੰਦ ਫ਼ਤਹਿ ਦਿਵਸ ਦੀ ਖੁਸ਼ੀ 'ਚ ਗੁਰਮਤਿ ਸਮਾਗਮ 12 ਨੂੰ
Ad Position 24