04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਅੰਡਰ 19 ਕੁੜੀਆਂ ਤੇ ਸੀਨੀਅਰ ਮਹਿਲਾਵਾਂ ਦੇ ਕਿ੍ਕਟ ਟ੍ਰਾਇਲ ਅੱਜ

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਐੱਸ. ਏ. ਐੱਸ. ਨਗਰ, 2 ਮਈ (ਪ੍ਰੋ. ਅਵਤਾਰ ਸਿੰਘ)- ਪੰਜਾਬ ਕਿ੍ਕਟ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ ਸੀਨੀਅਰ ਮਹਿਲਾਵਾਂ ਦੇ ਇਕ ਰੋਜ਼ਾ ਮੈਚ ਤੇ ਅੰਡਰ 19 ਕੁੜੀਆਂ ਦੇ ਇਕ ਰੋਜ਼ਾ ਮੈਚ ਲਈ ਤਰਨ ਤਾਰਨ ਜ਼ਿਲ੍ਹੇ ਦੀ ਕਿ੍ਕਟ ਟੀਮਾਂ ਚੁਣਨ ਵਾਸਤੇ ਟ੍ਰਾਇਲ 3 ਮਈ 2026 ਨੂੰ ਲਏ ਜਾ ਰਹੇ ਹਨ | ਤਰਨ ਤਾਰਨ ਕਿ੍ਕਟ ਐਸੋਸੀਏਸ਼ਨ ਦੇ ਪ੍ਰਧਾਨ ਅਭੇਜੀਤ ਸਿੰਘ ਸੰਧੂ ਅਤੇ ਸੈਕਟਰੀ ਐਡਵੋਕੇਟ ਹਰਮਿੰਦਰ ਸਿੰਘ ਦਿੱਲੋਂ ਨੇ ਦੱਸਿਆ ਕਿ ਇਨ੍ਹਾਂ ਟ੍ਰਾਇਲ 'ਚ ਅੰਡਰ 19 ਕੁੜੀਆਂ ਇਕ ਸਤੰਬਰ 2007 ਜਾਂ ਉਸ ਤੋਂ ਬਾਅਦ ਜਨਮ ਲੈਣ ਵਾਲੀਆਂ ਬੱਚੀਆਂ ਹਿੱਸਾ ਲੈ ਸਕਦੀਆਂ ਹਨ | ਇਨ੍ਹਾਂ ਟਰਾਇਲਾਂ ਵਿਚ ਗੈਸਟ ਪਲੇਅਰ ਵੀ ਸ਼ਾਮਿਲ ਹੋ ਸਕਦੇ ਹਨ | ਇਨ੍ਹਾਂ ਟਰਾਇਲਾਂ ਦਾ ਸਮਾਂ ਤੇ ਸਥਾਨ ਸਵੇਰੇ 10 ਵਜੇ ਸੇਂਟ ਰਾਮਾ ਮੈਰੀਡੀਅਨ ਅਕੈਡਮੀ ਪੱਟੀ ਰੋਡ ਤਰਨ ਤਾਰਨ ਰੱਖਿਆ ਗਿਆ ਹੈ | ਇਸ ਮੌਕੇ ਉਪ ਪ੍ਰਧਾਨ ਡਾ. ਕੁਲਦੀਪ ਸਿੰਘ ਸੰਧੂ, ਜੁਆਇੰਟ ਸਕੱਤਰ ਰੋਜ਼ਦੀਪ ਸਿੰਘ ਸੰਧੂ, ਸ਼ੇਰ ਜੰਗ ਸਿੰਘ ਹੁੰਦਲ, ਲਵਪ੍ਰੀਤ ਸਿੰਘ ਤੇ ਐਸੋਸੀਏਸ਼ਨ ਦੇ ਮੈਂਬਰ ਤੇ ਹੋਰ ਮੁਹਤਵਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੋਨਾਲੀਕਾ ਨੇ ਅਪ੍ਰੈਲ 'ਚ ਹੁਣ ਤੱਕ ਦੀ ਸਭ ਤੋਂ ਵੱਧ 16,223 ਟ੍ਰੈਕਟਰਾਂ ਦੀ ਕੁੱਲ ਵਿਕਰੀ ਦਰਜ ਕੀਤੀ <br/> ਅਗਲੀ ਖ਼ਬਰ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਅਮਰੀਕਾ 'ਚ ਹੋਈ ਮੌਤ
Ad Position 24